ਨਵਾਂਸ਼ਹਿਰ 13 ਜੂਨ -ਮੋਹਿਤ ਕੁਮਾਰ/ਹਰਵਿੰਦਰ ਸਿੰਘ) ਅੱਜ ਨਵਾਂਸ਼ਹਿਰ ਵਿਖੇ ਪਾਸਟਰ ਸਮੂਏਲ ਮਸੀਹ ਦੇ ਚਰਚ ਵਿੱਚ ਆਮ ਆਦਮੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਮਸੀਹ ਭਾਈਚਾਰੇ ਦੇ ਆਗੂਆਂ ਨਾਲ ਖਾਸ ਮਿੰਟੀਗ ਕੀਤੀ ਅਤੇ ਮਸੀਹ ਆਗੂਆਂ ਵੱਲੋਂ ਉਨ੍ਹਾਂ ਨੂੰ ਸਰੋਪਾ ਪਾ ਕੇ ਸਵਾਗਤ ਕੀਤਾ ਗਿਆ ਮਸੀਹ ਆਗੂਆਂ ਨੇ ਮਸੀਹ ਭਾਈਚਾਰੇ ਦੀਆਂ ਜ਼ਰੂਰਤਾਂ ਦੇ ਬਾਰੇ ਹਲਕਾ ਇੰਚਾਰਜ ਨੂੰ ਜਾਣੂੰ ਕਰਵਾਇਆ ਅਤੇ ਉਹਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨਵਾਂਸ਼ਹਿਰ ਜ਼ਿਲ੍ਹੇ ਦੇ ਅੰਦਰ ਮਸੀਹ ਭਾਈਚਾਰੇ ਨੂੰ ਇਕ ਕਬਰਸਤਾਨ ਦੀ ਜ਼ਰੂਰਤ ਹੈ ਅਤੇ ਉਹ ਆਸ ਕਰਦੇ ਹਨ ਕਿ 2027 ਦੀਆ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੀ ਇਹ ਮੰਗ ਪੂਰੀ ਕਰੇਗੀ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਜੀ ਨੇ ਕਿਹਾ ਕਿ ਜਲਦੀ ਮਸੀਹ ਭਾਈਚਾਰੇ ਨੂੰ ਕਬਰਸਤਾਨ ਅਲਾਟ ਕਰਵਾਇਆ ਜਾਵੇਗਾ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਨਵਾਂਸ਼ਹਿਰ ਜ਼ਿਲ੍ਹੇ ਲਈ ਨਿਯੁਕਤ ਕੀਤੇ ਮਸੀਹ ਵੈਲਫ਼ੇਅਰ ਬੋਰਡ ਦੇ ਚੇਅਰਮੈਨ ਪਾਸਟਰ ਰਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਦੁਆਬਾ ਪਾਸਟਰ ਅਸੋਏਸਨ ਦੀ ਕਮੇਟੀ ਵਲੋਂ ਸਰੋਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਪਾਸਟਰ ਰਵੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਦਿਤੀ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਮਸੀਹ ਭਾਈਚਾਰੇ ਦੀਆ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਇਸ ਮੋਕੇ ਤੇ ਪੰਜਾਬ ਮਸੀਹ ਏਕਤਾ ਫਰੰਟ ਦੇ ਸੂਬਾ ਪ੍ਰਧਾਨ ਜਸਵਿੰਦਰ ਜੱਸੀ ਵੀ ਵਿਸ਼ੇਸ਼ ਤੌਰ ਤੇ ਮਾਜੂਦ ਰਹੇ ਅਤੇ ਦੁਆਬਾ ਪਾਸਟਰ ਅਸੋਏਸਨ ਵੱਲੋਂ ਸਰੋਪਾ ਪਾ ਕੇ ਉਹਨਾਂ ਦਾ ਵੀ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪਾਸਟਰ ਰਵੀ ਇੱਕ ਮਿਹਨਤੀ ਅਤੇ ਇਮਾਨਦਾਰ ਮਸੀਹ ਆਗੂ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਮਸੀਹ ਏਕਤਾ ਫਰੰਟ ਦੇ ਚੇਅਰਮੈਨ ਵੀ ਹਨ ਅਤੇ ਹਮੇਸ਼ਾ ਮਸੀਹ ਭਾਈਚਾਰੇ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਹਨ ਅਤੇ ਉਨ੍ਹਾਂ ਨੂੰ ਮਸੀਹ ਵੈਲਫ਼ੇਅਰ ਬੋਰਡ ਦਾ ਚੇਅਰਮੈਨ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ ਅਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਮਸੀਹ ਭਾਈਚਾਰੇ ਨੂੰ ਬਣਦਾ ਮਾਨ ਸਨਮਾਨ ਦਿੱਤਾ ਇਸ ਮੌਕੇ ਤੇ ਦੁਆਬਾ ਪਾਸਟਰ ਅਸੋਏਸਨ ਦੇ ਚੇਅਰਮੈਨ ਪਾਸਟਰ ਸਮੂਏਲ ਮਸੀਹ, ਪ੍ਰਧਾਨ ਪਾਸਟਰ ਸੁਰਿੰਦਰ ਜੀ ਸੈਕਟਰੀ ਪਾਸਟਰ ਸੁਖਵਿੰਦਰ ਕਾਠਗੜ੍ਹ,ਪਾਸਟਰ ਛਿੰਦਾ ਮਸੀਹ ਪਾਸਟਰ ਚਮਨ,ਪਾਸਟਰ ਸੁਰਿੰਦਰ ਬਹਿਰਾਮ,ਪਾਸਟਰ ਬਖਸ਼ੀਸ਼ ਆਦਿ ਮਾਜੂਦ ਸਨ