ਖਰੜ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਦੀ ਪ੍ਰਧਾਨਗੀ ਹੇਠ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿਚ ਕੇਂਦਰ ਸਰਕਾਰ ਵਲੋਂ ਪੈਟਰੋਲ, ਡੀਜ਼ਲ ਦੇ ਰੇਟਾਂ ਵਿਚ ਵਾਧੇ ਦਾ ਵਿਰੋਧ ਕਰਦਿਆ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਕਿਸ਼ਤਾਂ ਵਿਚ ਕੀਤੀ ਜਾਵੇ ਕਿਉਕਿ ਝੋਨੇ ਦੀ ਲੁਆਈ ਸਮੇਂ ਡੀਜ਼ਲ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਫਸਲ ਲਈ ਡੀ.ਏ.ਪੀ. ਅਤੇ ਯੂਰੀਆਂ ਖਾਦ ਦੀ ਕਮੀ ਆ ਰਹੀ ਹੈ ਅਤੇ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਡੀ.ਏ.ਪੀ ਅਤੇ ਯੂਰੀਆ ਖਾਦ ਦੀ ਬਹੁਤ ਲੋੜ ਹੁੰਦੀ ਹੈ, ਇਸ ਕਮੀ ਨੂੰ ਜਲਦੀ ਪੂਰਾ ਕੀਤਾ ਜਾਵੇ। ਜਿਲ੍ਹਾ ਮੁਹਾਲੀ ਦੇ ਸਮੂਹ ਸ਼ਹਿਰਾਂ ਦਾ ਗੰਦੇ ਪਾਣੀ ਦੀ ਨਿਕਾਸੀ ਲਈ ਟਰੀਟਮੈਂਟ ਪਲਾਟ ਲਗਾਏ ਜਾਣ ਤਾਂ ਜੋ ਅੱਗੇ ਕਿਸਾਨਾਂ ਦੀ ਫਸਲਾਂ ਖਜਾਬ ਹੋਣ ਬਚਾਓ ਹੋ ਸਕੇ। ਇਸ ਤੋਂ ਇਲਾਵਾ ਅਵਾਰਾ ਕੁੱਤਿਆ ਨੂੰ ਮਾਰਨ ਲਈ ਮਾਨਯੋਗ ਸੁਪਰੀਮ ਕੋਰਟ ਵਲੋਂ ਆਦੇਸ਼ ਦਿੱਤੇ ਗਏ ਹਨ ਉਨ੍ਹਾਂ ਨੁੂੰ ਪੰਜਾਬ ਵਿਚ ਵੀ ਜਲਦੀ ਲਾਗੂ ਕੀਤਾ ਜਾਵੇ। ਮੀਟਿੰਗ ਵਿਜ ਬਲਾਕ ਪ੍ਰਧਾਨ ਗੁਰਮੀਤ ਸਿੰਘ ਖੂਨੀਮਾਜਰਾ,ਸ਼ੇਰ ਸਿੰਘ ਚੋਲਟਾ ਖੁਰਦ, ਸਪੱਟਰ ਸਿੰਘ, ਇੰਦਰਪ੍ਰੀਤ ਸਿੰਘ, ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਨਛੱਤਰ ਸਿੰਘ, ਭਜ਼ਨ ਸਿੰਘ, ਲਾਭ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ ਮਾਨ, ਜਸਪਾਲ ਸਿੰਘ ਚੋਲਟਾ ਖੁਰਦ, ਦਲਬੀਰ ਸਿੰਘ, ਸੁਭਾਸ਼ ਚੰਦ, ਹਾਕਮ ਸਿੰਘ, ਰਾਮ ਲਾਲ ਧੀਮਾਨ, ਜਗਦੀਸ਼ ਸਿੰਘ, ਸੰਦੀਪ ਰਾਣਾ, ਰਣਬੀਰ ਸਿੰਘ, ਲਵਇੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਯੂਨੀਅਨ ਦੇ ਆਗੂ ਅਤੇ ਕਿਸਾਨ ਹਾਜ਼ਰ ਸਨ।