ਖਰੜ : ਅਖਿਲ ਭਾਰਤੀਏ ਸਵਰਨਕਾਰ ਸੰਘ ਦੇ ਰਾਸ਼ਟਰੀਏ ਚੀਫ਼ ਸਲਾਹਕਾਰ ਤੇ ਸਵਰਨਕਾਰ ਸਮਾਜ ਪੰਜਾਬ (ਰਜਿ.) ਦੇ ਸੰਸਥਾਪਕ ਅਸ਼ੋਕ ਵਰਮਾ,ਅਖਿਲ ਭਾਰਤੀਏ ਸਵਰਨਕਾਰ ਸੰਘ ਦੇ ਰਾਸ਼ਟਰੀਏ ਸੀਨੀਅਰ ਉਪ ਪ੍ਰਧਾਨ ਪ੍ਰਗਟ ਸਿੰਘ ਧੁੰਨਾ,ਰਾਸ਼ਟਰੀਏ ਖਜ਼ਾਨਚੀ ਰਮੇਸ਼ ਵਰਮਾ ਮੁਕੇਰੀਆਂ,ਚੀਫ਼ ਐਡਵਾਈਜ਼ਰ ਅਤੇ ਪ੍ਰਦੇਸ਼ ਰਾਜਪੂਤ ਸਭਾ ਦੇ ਪ੍ਰਧਾਨ ਸ. ਕੁਲਵੰਤ ਸਿੰਘ ਚੌਹਾਨ,ਪ੍ਰਦੇਸ਼ ਮਹਾਸਚਿਵ ਅੰਮ੍ਰਿਤ ਵਰਮਾ ਅਤੇ ਪ੍ਰਦੇਸ਼ ਦੇ ਚੀਫ਼ ਮੀਡੀਆ ਇੰਚਾਰਜ ਪਵਨ ਵਰਮਾ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੋਨਾ ਨਾ ਖਰੀਦਣ ਅਤੇ ਐਕਸਾਈਜ਼ ਡਿਊਟੀ ਨੂੰ 4 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦੇ ਫੈਸਲੇ ਦੀ ਦੇਸ਼ ਭਰ ਦਾ ਸਵਰਨਕਾਰ ਸਮਾਜ ਘੋਰ ਨਿੰਦਾ ਕਰਦਾ ਹੈ।ਉਨ੍ਹਾਂ ਕਿਹਾ ਕਿ ਇਸ ਕਾਰਨ ਸਵਰਨ ਕਾਰੋਬਾਰ ਉੱਤੇ ਵੱਡਾ ਸੰਕਟ ਆ ਗਿਆ ਹੈ, ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਸਰਕਾਰ ਵੱਲੋਂ ਸੋਨੇ ਉੱਤੇ ਹਾਲਮਾਰਕਿੰਗ ਦੀ ਵਿਵਸਥਾ ਲਾਗੂ ਕੀਤੀ ਗਈ, ਪਰ ਉਸ ਪ੍ਰਣਾਲੀ ਵਿੱਚ ਕਈ ਖਾਮੀਆਂ ਹਨ। 9 ਕੈਰਟ ਦੇ ਗਹਿਣਿਆਂ ਉੱਤੇ ਵੀ 18 ਕੈਰਟ ਦੀ ਹਾਲਮਾਰਕਿੰਗ ਹੋ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਸਵਰਨਕਾਰ ਸਮਾਜ ਨੂੰ ਅਪੀਲ ਕੀਤੀ ਕਿ ਸਾਰੇ ਲੋਕ ਇਕੱਠੇ ਹੋ ਕੇ ਇੱਕ-ਦੂਜੇ ਦਾ ਸਹਿਯੋਗ ਕਰਨ, ਆਪਸੀ ਖਿੱਚਤਾਣ ਤੋਂ ਬਚਣ ਅਤੇ ਸਮਾਜ ਦੇ ਹਿੱਤ ਲਈ ਕੰਮ ਕਰਨ ਵਾਲੇ ਪ੍ਰਧਾਨਾਂ ਅਤੇ ਮੈਂਬਰਾਂ ਦਾ ਤਨ, ਮਨ ਅਤੇ ਧਨ ਨਾਲ ਸਾਥ ਦੇਣ।