ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ਗੁਰੂ ਘਰ ਪਿੰਡ ਫਤਿਹਗੜ੍ਹ ਛੰਨਾ ਵਿਖੇ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਲੰਬੇ ਸਮੇਂ ਤੋਂ ਕਿਸਾਨਾਂ ਦੇ ਭਖਦੇ ਮਸਲਿਆਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਮੰਗਾਂ ਮਸਲੇ ਹੱਲ ਕਰਨ ਦੀ ਬਜਾਏ ਨੰਗੇ ਚਿੱਟੇ ਜ਼ਬਰ 'ਤੇ ਉਤਰ ਆਈ ਹੈ। ਬੇਰੁਜ਼ਗਾਰ ਨੌਜਵਾਨਾਂ 'ਤੇ ਅੰਨ੍ਹਾ ਜ਼ਬਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਕਰਜੇ ਤੋਂ ਪੀੜਤ ਹੈ ਅਤੇ ਉਹਨਾਂ ਨੂੰ ਲੰਬੇ ਸਮੇਂ ਤੋਂ ਫਸਲਾਂ ਦੇ ਲਾਹੇ ਬੰਦ ਭਾਅ ਨਹੀਂ ਮਿਲੇ ਜਿਸ ਕਾਰਨ ਖੁਦਕਸ਼ੀਆਂ ਦਾ ਦੌਰ ਜਾਰੀ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੋ ਬਦਲਾਅ ਦੇ ਨਾਂ ਤੇ ਹੋਂਦ ਵਿੱਚ ਆਈ ਸੀ ਉਸਨੇ ਕਿਸਾਨੀ ਮੰਗਾਂ ਨੂੰ ਦਰਕਨਾਰ ਕਰਕੇ ਕਾਰਪੋਰੇਟਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਪਾਣੀ ਉੱਤੇ ਸੰਸਾਰ ਬੈਂਕ ਦੇ ਰਾਹੀਂ ਕਾਰਪੋਰੇਟਾਂ ਦਾ ਕਬਜ਼ਾ ਕਰਾਉਣ ਦੀਆਂ ਨੀਤੀਆਂ ਬੰਦ ਕੀਤੀਆਂ ਜਾਣ ਖੇਤੀ ਕਨੈਕਸ਼ਨਾਂ ਤੋਂ ਵਾਂਝੇ ਰਹਿ ਰਹੇ ਕਿਸਾਨਾਂ ਨੂੰ ਤੁਰੰਤ ਟਿਊਬਲ ਕਨੈਕਸ਼ਨ ਜਾਰੀ ਕੀਤੇ ਜਾਣ ਅਤੇ ਮਿਆਦ ਲੰਘੇ ਡਿਮਾਂਡ ਨੋਟਸਾਂ ਦੀ ਮਿਆਦ ਵਿੱਚ ਵਾਧਾ ਕਰਕੇ ਤੁਰੰਤ ਕਨੈਕਸ਼ਨ ਦਿੱਤੇ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਦਰਸ਼ਨ ਸਿੰਘ ਭੈਣੀ, ਬੁੱਕਣ ਸਿੰਘ ਸੱਦੋਵਾਲ, ਭਗਤ ਸਿੰਘ, ਕ੍ਰਿਸ਼ਨ ਸਿੰਘ, ਬਲੌਰ ਸਿੰਘ ਛੰਨਾ, ਬਿੰਦਰ ਛੰਨਾ, ਨਰਿੱਪਜੀਤ ਸਿੰਘ ਬਡਬਰ, ਗੁਰਚਰਨ ਭਦੌੜ, ਦਰਸ਼ਨ ਚੀਮਾ, ਹਰੀ ਭਗਤਪੁਰਾ, ਜਗਤਾਰ ਢਿੱਲਵਾਂ, ਕੁਲਜੀਤ ਵਜੀਦਕੇ, ਗੁਰਮ ਰਾਮ ਸੰਘੇੜਾ, ਨਾਜਰ ਠੁੱਲੀਵਾਲ ਮਲਕੀਤ ਹੇੜੀਕੇ ਬੂਟਾ ਗੰਡੇਵਾਲ, ਕਮਲਜੀਤ ਕੌਰ ਬਰਨਾਲਾ, ਲਖਬੀਰ ਧਨੌਲਾ, ਅਮਰਜੀਤ ਕੌਰ ਬਡਬਰ, ਨਵਦੀਪ ਪੰਜ ਗਰਾਈਆਂ, ਸੁਖਦੇਵ ਠੁੱਲੀਵਾਲ, ਸਰਬਜੀਤ ਕੌਰ, ਮਨਜੀਤ ਕੌਰ ਕਾਹਨੇਕੇ, ਕੁਲਵੰਤ ਕੌਰ ਭੋਤਨਾ, ਰਾਜਵਿੰਦਰ ਕੌਰ ਕਾਲੇਕੇ, ਗੁਰਜੀਤ ਕੌਰ ਭੱਠਲ ਆਦਿ ਹਾਜ਼ਰ ਸਨ।