ਪਟਿਆਲਾ : ਪਟਿਆਲਾ ਨਗਰ ਨਿਗਮ ਨੇ ਸ਼ਹਿਰੀ ਸਫਾਈ ਪ੍ਰਬੰਧਨ ਦੇ ਖੇਤਰ ਵਿੱਚ ਇੱਕ ਇਤਿਹਾਸਕ ਅਤੇ ਮਿਸਾਲੀ ਕਦਮ ਚੁੱਕਦਿਆਂ ਪੰਜਾਬ ਵਿੱਚ ਪਹਿਲੀ ਵਾਰ ਸ਼ਹਿਰ ਦੀਆਂ ਅੰਦਰੂਨੀ ਇੰਟਰਨਲ ਸੜਕਾਂ ਦੀ ਮਸ਼ੀਨੀ ਸਫਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਟੀਮਾਂ ਹਰ ਰੋਜ਼ ਕਰੀਬ 10 ਵਾਰਡਾਂ ਵਿੱਚ ਜਾ ਕੇ ਮਸ਼ੀਨੀ ਸਫਾਈ ਕਰਨਗੀਆਂ। ਇਸ ਤਰ੍ਹਾਂ ਪੂਰੇ ਸ਼ਹਿਰ ਦੇ ਹਰ ਵਾਰਡ ਦੀ ਅੰਦਰੂਨੀ ਸੜਕ ਦੀ ਹਫ਼ਤੇ ਵਿੱਚ ਇੱਕ ਵਾਰ ਲਾਜ਼ਮੀ ਸਫਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਸਫਾਈ ਪ੍ਰਬੰਧਨ ਵਿੱਚ ਸਭ ਤੋਂ ਵੱਡੀ ਚੁਣੌਤੀ ਅੰਦਰੂਨੀ ਗਲੀਆਂ ਅਤੇ ਸੜਕਾਂ ਤੱਕ ਮਸ਼ੀਨਾਂ ਦੀ ਪਹੁੰਚ ਨਾ ਹੋਣਾ ਸੀ, ਪਰ ਹੁਣ ਇਸ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਇਸ ਨਾਲ ਧੂੜ, ਮਿੱਟੀ ਅਤੇ ਕੂੜੇ ਦੀ ਸਮੱਸਿਆ ਵਿੱਚ ਵੱਡੀ ਕਮੀ ਆਵੇਗੀ। ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਸਫਾਈ ਕਾਰਜ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੰਮ ਦੋ ਸ਼ਿਫਟਾਂ ਵਿੱਚ ਕੀਤਾ ਜਾਵੇਗਾ।ਜਿਸ ਵਿੱਚ ਸਵੇਰ ਦੀ ਸ਼ਿਫਟ ਸਵੇਰੇ 5 ਵਜੇ ਤੋਂ 10 ਵਜੇ ਤੱਕ ਅਤੇ ਸ਼ਾਮ ਦੀ ਸ਼ਿਫਟ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ । ਉਨ੍ਹਾਂ ਕਿਹਾ ਕਿ ਘੱਟ ਟ੍ਰੈਫਿਕ ਵਾਲੇ ਸਮੇਂ ਦੌਰਾਨ ਸਫਾਈ ਕਰਨ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਅਤੇ ਮਸ਼ੀਨਾਂ ਵੀ ਵਧੀਆ ਢੰਗ ਨਾਲ ਕੰਮ ਕਰ ਸਕਣਗੀਆਂ। ਪਹਿਲੇ ਦਿਨ ਜੋਨ-1 ਅਧੀਨ ਵਾਰਡ ਨੰਬਰ 1, 59, 60, 57, 54, 56, 55, 58 ਅਤੇ 50 ਵਿੱਚ ਸਫਾਈ ਮੁਹਿੰਮ ਚਲਾਈ ਜਾਵੇਗੀ। ਮੰਗਲਵਾਰ ਨੂੰ ਜੋਨ-2 ਅਧੀਨ ਵਾਰਡ ਨੰਬਰ 49, 48, 47, 51, 44, 41, 31, 32, 34 ਅਤੇ 36 ਵਿੱਚ ਸਫਾਈ ਕੀਤੀ ਜਾਵੇਗੀ। ਇਸ ਵਿੱਚ ਰੋਜ਼ ਕਲੋਨੀ, ਤੇਜ ਬਾਗ ਕਲੋਨੀ, ਜਗਦੀਸ਼ ਕਲੋਨੀ, ਲਹੋਰੀ ਗੇਟ, ਓਲਡ ਲਾਲ ਬਾਗ, ਮਹਿਲਾ ਗੁੜ ਮੰਡੀ ਅਤੇ ਅਚਾਰ ਬਾਜ਼ਾਰ ਆਦਿ ਇਲਾਕੇ ਸ਼ਾਮਲ ਹਨ। ਬੁੱਧਵਾਰ ਨੂੰ ਜੋਨ-3 ਅਧੀਨ ਵਾਰਡ ਨੰਬਰ 46, 45, 42, 40, 35, 37, 39, 36, 43, 52 ਅਤੇ 53 ਵਿੱਚ ਮੁਹਿੰਮ ਚਲਾਈ ਜਾਵੇਗੀ।
ਫ਼ੋਟੋ: ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਅਤੇ ਹੋਰ ਅਧਿਕਾਰੀ।