ਮੋਗਾ : ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਚਾਰ ਸਬ-ਇੰਸਪੈਕਟਰਾਂ ਦੀਆਂ ਤੁਰੰਤ ਪ੍ਰਭਾਵ ਨਾਲ ਬਦਲੀਆਂ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਸਬੰਧਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਅਨੁਸਾਰ ਮੋਗਾ ਦੇ ਸੁਮਨ ਕੁਮਾਰ ਪੁੱਤਰ ਸ੍ਰੀ ਮੋਹਨ ਲਾਲ (ਬੈਲਟ ਨੰਬਰ 12) ਨੂੰ ਐਸ.ਸੀ. ਸ਼੍ਰੇਣੀ ਅਧੀਨ ਸੀਨੀਅਰਤਾ ਦੇ ਆਧਾਰ 'ਤੇ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਸਬੰਧਿਤ ਚੋਣ ਸੂਚੀ ਵਿੱਚ ਆਪਣੇ ਸਥਾਨ ਅਨੁਸਾਰ ਰੈਂਕ ਅਤੇ ਸੀਨੀਅਰਤਾ ਪ੍ਰਾਪਤ ਹੋਵੇਗੀ। ਵਿਭਾਗ ਨੇ ਸਾਰੇ ਸਬੰਧਿਤ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਮੋਗਾ ਸ਼ਹਿਰ ਵਿੱਚ ਸੁਮਨ ਕੁਮਾਰ ਸੇਨੇਟਰੀ ਇੰਸਪੈਕਟਰ ਨੂੰ ਮਿਲੀ ਇਸ ਤਰੱਕੀ ਦੀ ਖ਼ਬਰ ਦਾ ਪਤਾ ਲੱਗਦਿਆ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸੁਮਨ ਕੁਮਾਰ ਦੀ ਇਮਾਨਦਾਰੀ ਤੇ ਨਿਮਰਤਾ ਤੋਂ ਇਲਾਵਾਂ ਉਹ ਨਿੱਘੇ ਸੁਭਾਅ ਦੇ ਮਾਲਕ ਹਨ ਅਤੇ ਆਪਣੀ ਡਿਊਟੀ ਨੂੰ ਪੁਰੀ ਤਨਦੇਹੀ ਨਾਲ ਸਮਰਪਿਤ ਹੋ ਕੇ ਨਿਭਾਉਣਾ ਆਪਣਾ ਫ਼ਰਜ਼ ਸਮਝਦੇ ਹਨ।