ਲੁਧਿਆਣਾ : ਜ਼ਿਲ੍ਹਾ ਪਟਿਆਲਾ ਦੇ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਆਈ ਟੀ ਆਈ ਦੇ ਐਪਰੈਰਿਟਸਿਪ ਕਰ ਰਹੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਨਾਲ ਕੁਟਿਆ ਗਿਆ ਜਿਸ ਤਰ੍ਹਾਂ ਮੱਝਾਂ ਗਾਵਾਂ ਨੂੰ ਕੁਟਿਆ ਜਾਂਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਗ ਸਿੰਘ ਸਰੀਂਹ ਸੂਬਾ ਸਕੱਤਰ ਬਸਪਾ ਪੰਜਾਬ ਨੇ ਕੀਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਸੀ ਕਿ ਆਮ ਆਦਮੀ ਦੀ ਸਰਕਾਰ ਬਨਾਉ ਕਿਸੇ ਨੂੰ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਵੇਗਾ ਅਤੇ ਨਾਹੀਂ ਟੈਂਕੀਆਂ ਤੇ ਚੜ੍ਹਨਾ ਪਵੇਗਾ ਪੰਜਾਬ ਵਿੱਚ ਲਾ ਆਡਰ ਦੀ ਕੋਈ ਚੀਜ਼ ਨਹੀਂ ਹੈ ਹਰ ਰੋਜ਼ ਲੁਟ ਖੋਹ ਅਤੇ ਮਾਰ ਧਾੜ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਨਸ਼ਾ ਧੜਾ ਧੜ ਵਿੱਕ ਰਿਹਾ ਹੈ ਹਰ ਰੋਜ਼ ਮਾਵਾ ਦੇ ਪੁੱਤ ਮਰ ਰਹੇ ਹਨ ਅਤੇ ਨਾ ਹੀ ਪੰਜਾਬ ਦੀਆਂ ਧੀਆਂ ਸੁਰਖਿਅਤ ਹਨ ਜਿਸ ਦੀ ਮਿਸਾਲ ਲੁਧਿਆਣੇ ਦੀਆਂ 9 ਕੁੜੀਆਂ ਦਾ ਗੁੰਮ ਹੋਣਾ ਅਤੇ ਮੋਹਾਲੀ ਤੇ ਨਵਾਂ ਸ਼ਹਿਰ ਵਿੱਚ ਕੁੜੀਆਂ ਦਾ ਕਤਲ ਕਰਨਾ ਹੈ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਉਸ ਤੋਂ ਹੁਣ ਭੱਜ ਰਹੀ ਹੈ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਮੁਲਾਜ਼ਮਾਂ ਤੇ ਤਸ਼ੱਦਦ ਕਰਨਾ ਬੰਦ ਕੀਤਾ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਨਹੀਂ ਤਾਂ ਬਹੁਜਨ ਸਮਾਜ ਪਾਰਟੀ ਸੜਕਾਂ ਤੇ ਉਤਰਨ ਨੂੰ ਤਿਆਰ ਬੈਠੀ ਹੈ ਮੁਲਾਜ਼ਮਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬੇਗ਼ਮਪੁਰੇ ਦੇ ਸੰਕਲਪ ਵਿੱਚ ਸ਼ਾਮਲ ਹੋ ਕੇ 2027 ਦੇ ਵਿੱਚ ਬਸਪਾ ਦੀ ਸਰਕਾਰ ਬਣਾਉ, ਸਾਰੇ ਕੱਚੇ ਮੁਲਾਜ਼ਮਾਂ ਨੂੰ 72 ਘੰਟਿਆਂ ਵਿੱਚ ਪੱਕਾ ਕੀਤਾ ਜਾਵੇ ਜਿਸ ਦੀ ਉਦਾਹਰਣ ਯੂ ਪੀ ਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਨੇ ਪੰਜ ਸਾਲਾ ਵਿੱਚ 9 ਲੱਖ ਮੁਲਾਜ਼ਮਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦਿੱਤਾ ਜਾਵੇ।