ਧਨੌਲਾ : ਡਾ. ਰਾਕੇਸ਼ ਸਿੰਗਲਾ ਵੈਟਰਨਰੀ ਅਫ਼ਸਰ ਸਿਵਲ ਪਸ਼ੂ ਹਸਪਤਾਲ ਧਨੌਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਵਿਰਬੈਕ ਐਨਿਮਲ ਹੈਲਥ ਕੰਪਨੀ ਨਾਲ ਗੱਲਬਾਤ ਕਰਕੇ ਧਨੌਲਾ ਦੇ ਚਾਰ ਸਰਕਾਰੀ ਸਕੂਲਾਂ ਜਿੱਥੇ ਕੇ ਬੱਚਿਆਂ ਲਈ ਪੀਣ ਵਾਲੇ ਸਾਫ ਪਾਣੀ ਦੀ ਲੋੜ ਸੀ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਧਨੌਲਾ, ਸਰਕਾਰੀ ਮਿਡਲ ਸਕੂਲ ਸੰਘਰ ਪੱਤੀ ਧਨੌਲਾ , ਸਰਕਾਰੀ ਪ੍ਰਾਇਮਰੀ ਸਕੂਲ ਬਗੇਹਰ ਪੱਤੀ ਧਨੌਲਾ, ਸਰਕਾਰੀ ਪ੍ਰਾਇਮਰੀ ਸਕੂਲ ਨਵੀਂ ਬਸਤੀ ਧਨੌਲਾ ਵਿਖੇ ਚਾਰ ਆਰ ਓ ਕਮ ਵਾਟਰ ਕੂਲਰ ਲਗਵਾਏ ਗਏ।ਇੱਕ ਵਾਟਰ ਕੂਲਰ ਦੀ ਕੀਮਤ ਕਰੀਬ 85 ਹਜਾਰ ਰੁਪਏ ਦੇ ਕਰੀਬ ਹੈ, ਡਾ. ਰਾਕੇਸ਼ ਸਿੰਗਲਾ ਵੈਟਨਰੀ ਅਫਸਰ ਸਿਵਿਲ ਪਸ਼ੂ ਹਸਪਤਾਲ ਧਨੌਲਾ ਦੀ ਸਿਫਾਰਿਸ਼ ਤੇ ਵੀਰਬੈਕ ਐਨੀਮਲ ਹੈਲਥ ਕੰਪਨੀ ਵੱਲੋਂ ਇਹ ਆਰ ਓ , ਕਾਰਪੋਰੇਟ ਸੋਸ਼ਲ ਰੇਸਪੋਂਸੀਬਲਿਟੀ ਦੇ ਅਧੀਨ ਬਿਲਕੁਲ ਮੁਫ਼ਤ ਲਗਾਏ ਗਏ ਹਨ।ਸਕੂਲਾਂ ਦੇ ਮੁੱਖ ਅਧਿਆਪਕ ਸਾਹਿਬਾਨ ਸ੍ਰੀਮਤੀ ਸੁਖਵਿੰਦਰ ਕੌਰ ਸ ਸ ਸ ਸਕੂਲ ਲੜਕੀਆਂ , ਸ੍ਰੀਮਤੀ ਨਿਸ਼ਾ ਰਾਣੀ ਸ ਸ ਸ ਸਕੂਲ ਸੰਘਰ ਪੱਤੀ , ਸ੍ਰੀ ਗੁਰਸੇਵਕ ਸਿੰਘ ਸ ਪ ਸ ਬਗੇਹਰ ਪੱਤੀ ਅਤੇ ਸ੍ਰੀ ਸੁਖਜਿੰਦਰ ਸਿੰਘ ਸ ਪ ਸ ਨਵੀਂ ਬਸਤੀ ਵੱਲੋਂ ਡਾ. ਰਾਕੇਸ਼ ਸਿੰਗਲਾ ਨੂੰ ਅਤੇ ਵੀਰਬੈਕ ਕੰਪਨੀ ਤੋਂ ਆਏ ਮੈਨੇਜਰ ਅਮਿਤ ਡੂਡੀ ਅਤੇ ਫੀਲਡ ਅਫ਼ਸਰ ਦਵਿੰਦਰ ਸਿੰਘ ਨੂੰ ਇਸ ਉੱਦਮ ਲਈ ਸਨਮਾਨਿਤ ਕਰ ਕੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਵੈਟਰਨਰੀ ਇੰਸਪੈਕਟਰ ਸ੍ਰੀ ਸ਼ਿਫਾਲੀ , ਸ੍ਰੀ ਕੋਮਲਪ੍ਰੀਤ ਕੌਰ, ਮੁੱਖ ਅਧਿਆਪਕ ਸ੍ਰੀਮਤੀ ਸੁਖਵਿੰਦਰ ਕੌਰ , ਸ੍ਰੀਮਤੀ ਨੇਹਾ ਮੈਥ ਮਿਸਟਰਸ , ਸ੍ਰੀਮਤੀ ਹਰਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ। ਸਾਰੇ ਸਕੂਲਾਂ ਚ ਵਾਟਰ ਕੂਲਰਾਂ ਦੇ ਉਦਘਾਟਨ ਸਮਾਰੋਹ ਤੋਂ ਬਾਅਦ ਡਾ. ਰਾਕੇਸ਼ ਸਿੰਗਲਾ ਵੱਲੋਂ ਸਕੂਲੀ ਵਿਦਿਆਰਥਨਾਂ ਨੂੰ ਪਸ਼ੂ ਪਾਲਣ ਅਤੇ ਇਹਨਾਂ ਦੀ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ।