ਕੋਟਕਪੂਰਾ : ਮਾਨਯੋਗ ਜੁਡੀਸ਼ੀਅਲ ਚੀਫ਼ ਮੈਜਿਸਟਰੇਟ ਮੋਗਾ ਵਲੋਂ ਮਾਰ ਕੁੱਟ ਦੀ ਧਾਰਾ ਅਧੀਨ ਚੱਲ ਰਹੇ ਕੇਸ ਵਿੱਚ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। ਬਚਾਅ ਪੱਖ ਦੇ ਵਕੀਲ ਅਜੀਤ ਵਰਮਾ ਅਤੇ ਐਡੋਵਕੇਟ ਆਸ਼ੀਸ਼ ਗਰੋਵਰ ਨੇ ਦੱਸਿਆ ਕਿ ਉਹਨਾਂ ਕਲਾਇੰਟ ਲਾਲ ਸਿੰਘ ਪੁੱਤਰ ਕਰਤਾਰ ਵਾਸੀ ਪਿੰਡ ਦੌਲਤਪੁਰਾ ਉੱਚਾ ਜ਼ਿਲਾ ਮੋਗਾ ’ਤੇ ਪੁਲਸ ਥਾਣਾ ਸਦਰ ਮੋਗਾ ਵਲੋਂ ਮੁਕੱਦਮਾ ਨੰਬਰ 95/2025, ਸ਼ਿਕਾਇਤ ਕਰਤਾ ਭਜਨ ਦਾਸ ਪਿੰਡ ਦੌਲਤਪੁਰਾ ਉੱਚਾ ਦੇ ਬਿਆਨਾਂ ਦੇ ਆਧਾਰ ’ਤੇ ਮਾਰਕੁੱਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਕੇਸ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਦੀ ਦਲੀਲਾਂ ਤੋ ਸਹਿਮਤ ਹੁੰਦੇ ਹੋਏ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।