ਲੁਧਿਆਣਾ : ਪਿੰਡ ਮੁਕੰਦਪੁਰ ਤੋਂ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜੱਥਾ ਬੱਸ ਰਾਹੀਂ ਰਵਾਨਾ ਹੋਇਆ ਜਿਸ ਵਿੱਚ ਆਲੇ ਦੁਆਲੇ ਦੇ ਪਿੰਡਾਂ ਅਤੇ ਇਲਾਕੇ ਦੀ ਸੰਗਤ ਵੀ ਸ਼ਾਮਲ ਹੈ।। ਇਹ ਜੱਥਾ ਲੱਗਭਗ ਦੋ ਹਫ਼ਤਿਆਂ ਦੀ ਯਾਤਰਾ ਦੌਰਾਨ ਗੁਰਦੁਆਰਾ ਧਮਧਾਂਨ ਸਾਹਿਬ, ਇਦੌਰ, ਆਗਰਾ, ਗਵਾਲੀਅਰ, ਸ਼ਿਵਪੁਰੀ, ਬਿਓਰਾ, ਬਾਬਾ ਨਰਸੀ ਨਾਮਦੇਵ ਬਹਿਰਾਮਪੁਰ ਨਾਨਕ ਝੀਰਾ ਅਤੇ ਹੋਰ ਸਥਾਨਕ ਧਾਰਮਿਕ ਅਸਥਾਨਾਂ ਅਤੇ ਗੁਰੂ ਘਰਾਂ ਦੇ ਦਰਸ਼ਨ ਕਰਨਗੇ। ਮੈਨੇਜਰ ਕਮਲਜੀਤ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਯਾਤਰੀਆਂ ਦੇ ਠਹਿਰਨ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਗਤਾਂ ਲਈ ਲੰਗਰ ਅਤੇ ਦਵਾਈਆਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਪਿੰਡੋਂ ਜੱਥਾ ਰਵਾਨਾ ਹੋਣ ਸਮੇਂ ਭਾਈ ਬੁੱਧ ਸਿੰਘ ਵਲੋਂ ਸੰਗਤ ਲਈ ਚਾਹ, ਦੁੱਧ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ।