ਸਮਾਣਾ : ਸਥਾਨਕ ਵੇਅ ਆਫ ਫੇਥ ਚਰਚ ਰੇਤਗੜ੍ਹ ਵਿੱਚ ਆਉਣ 7 ਜੂਨ ਦਿਨ ਐਤਵਾਰ ਨੂੰ ਇੱਕ ਵੱਡੀ ਮੀਟਿੰਗ ਦੇ ਆਯੋਜਨ ਲਈ ਰੇਤਗੜ੍ਹ ਚਰਚ ਦੇ ਮੁਖੀ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਉਣ ਵਾਲੇ ਐਤਵਾਰ ਨੂੰ ਰੇਤਗੜ੍ਹ ਚਰਚ ਵਿੱਚ ਇੱਕ ਵੱਡੀ ਮੀਟਿੰਗ ਹੋਵੇਗੀ ਇਸ ਮੀਟਿੰਗ ਵਿੱਚ ਖਾਸਕਰ ਦੁਖੀਆ ਅਤੇ ਬਿਮਾਰੀ ਲਈ ਵਿਸ਼ੇਸ਼ ਪ੍ਰਾਥਨਾ ਕੀਤੀ ਜਾਵੇਗੀ, ਉਨਾ ਕਿਹਾ ਕਿ ਪ੍ਰਭੂ ਯਿਸ਼ੂ ਨੇ ਸਾਰੀ ਦੁਨੀਆ ਦੇ ਪਾਪ ਆਪਣੇ ਉਪਰ ਲੈਕੇ ਆਪਣੇ-ਆਪ ਨੂੰ ਕੁਰਬਾਨ ਕਰ ਲਿਆ ਪਰ ਹੁਣ ਸਾਨੂੰ ਪ੍ਰਭੂ ਯਿਸ਼ੂ ਦੇ ਦਿੱਤੇ ਬਚਨਾ ਅਤੇ ਉਨਾ ਦੇ ਦਿਖਾਏ ਰਸਤੇ ਉਪਰ ਚੱਲਣ ਦੀ ਲੋੜ ਹੈ,ਇਸ ਦੌਰਾਨ ਪਾਸਟਰ ਗੁਰਚਰਨ ਰੇਤਗੜ੍ਹ ਅਤੇ ਉਨਾਂ ਦੀ ਪਤਨੀ ਪਾਸਟਰ ਰਾਜਵਿੰਦਰ ਕੌਰ ਰੇਤਗੜ੍ਹ ਨੇ ਦੱਸਿਆ ਕਿ ਪ੍ਰਭੂ ਯਿਸ਼ੂ ਨੇ ਪਿਆਰ, ਮਾਫ਼ੀ ਅਤੇ ਮਾਨਵਤਾ ਦਾ ਜੋ ਸੰਦੇਸ਼ ਦਿੱਤਾ, ਉਹ ਅੱਜ ਦੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੈ। ਉਨ੍ਹਾਂ ਕਿਹਾ ਕਿ ਯਿਸ਼ੂ ਨੇ ਆਪਣਾ ਸਾਰਾ ਜੀਵਨ ਦੁਖੀਆਂ ਦੀ ਸੇਵਾ, ਪਾਪੀਆਂ ਨੂੰ ਸਹੀ ਰਾਹ ਦਿਖਾਉਣ ਅਤੇ ਲੋਕਾਂ ਵਿੱਚ ਭਾਈਚਾਰੇ ਦੀ ਭਾਵਨਾ ਜਗਾਉਣ ਲਈ ਸਮਰਪਿਤ ਕਰ ਦਿੱਤਾ। ਸੂਲੀ ਉੱਤੇ ਚੜ੍ਹ ਕੇ ਵੀ ਉਨ੍ਹਾਂ ਨੇ ਮਾਨਵਤਾ ਲਈ ਮਾਫ਼ੀ ਦੀ ਪ੍ਰਾਰਥਨਾ ਕੀਤੀ, ਜੋ ਤਿਆਗ ਅਤੇ ਕਰੁਣਾ ਦੀ ਸਭ ਤੋਂ ਵੱਡੀ ਮਿਸਾਲ ਹੈ। ਇਸ ਮੌਕੇ ਪਾਸਟਰ ਨੇ ਦੁਨੀਆ ਨੂੰ ਅਪੀਲ ਕੀਤੀ ਕਿ ਉਹ ਯਿਸ਼ੂ ਦੇ ਦਿਖਾਏ ਮਾਰਗ ਉੱਤੇ ਚੱਲਣ, ਨਫ਼ਰਤ ਛੱਡ ਕੇ ਪਿਆਰ ਅਤੇ ਸੇਵਾ ਨੂੰ ਅਪਣਾਉਣ, ਇਸ ਦੌਰਾਨ ਉਨਾਂ ਵੱਲੋਂ ਆਉਣ ਵਾਲੀ 7 ਜੂਨ ਐਤਵਾਰ ਸਭ ਨੂੰ ਰੇਤਗੜ੍ਹ ਚਰਚ ਆਉਣ ਦਾ ਸੱਦਾ ਦਿੱਤਾ ਗਿਆ, ਇਸ ਮੌਕੇ ਰੇਤਗੜ੍ਹ ਚਰਚ ਦੇ ਟੀਮ ਆਗੂ ਮੌਜੂਦ ਸਨ।