ਦੇਵੀਗੜ੍ਹ : ਬਹੁਤ ਚਰਚਿਤ ਸਬ ਸਟੈਂਡਰਡ ਡੀ ਏ ਪੀ ਘੁਟਾਲੇ ਬਾਰੇ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਇੰਡੀਅਨ ਫਰਮਰਜ਼ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਸ੍ਰ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਕੱਲ੍ਹ 1 ਜੂਨ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀਮਤੀ ਬਲਦੀਪ ਕੋਰ ਨੂੰ ਉਹਨਾਂ ਦੇ ਦਫ਼ਤਰ ਚੰਡੀਗੜ੍ਹ ਵਿਖੇ ਮਿਲ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਕਿਸ ਤਰ੍ਹਾਂ 2024 ਵਿੱਚ ਸਾਉਣੀ ਦੀਆਂ ਫ਼ਸਲਾਂ ਲਈ ਪੰਜਾਬ ਸਰਕਾਰ ਦੇ ਮਹਿਕਮਾਂ ਮਾਰਕਫੈੱਡ ਤੇ ਖੇਤੀਬਾੜੀ ਵਿਭਾਗ ਦੇ ਉੱਚ ਅਹੁਦਿਆਂ ਤੇ ਬੈਠੇ ਕੁੱਝ ਅਧਿਕਾਰੀਆਂ ਨੇ ਆਪਸ ਵਿੱਚ ਮਿਲ ਕੇ ਸਬ ਸਟੈਂਡਰਡ ਡੀ ਏ ਪੀ ਖਾਦ ਬਣਾਉਣ ਵਾਲੀਆਂ ਦੋ ਕੰਪਨੀਆਂ ਤੋਂ ਮੋਟੇ ਕਮਿਸ਼ਨ ਲੈਕੇ ਹਾਜ਼ਰਾਂ ਮੀਟਰ ਟੱਨ ਸਬ ਸਟੈਂਡਰਡ ਡੀ ਏ ਪੀ ਖਾਦ ਪੰਜਾਬ ਦੀਆਂ ਕੋਪਰੇਟੀਵ ਸੁਸਾਇਟੀਆਂ ਵਿੱਚ ਸਪਲਾਈ ਕਰਵਾ ਦਿੱਤੀ ਜਿਸ ਦਾ ਚੁਰਾਹੇ ਭਾਂਡਾ ਛੇਤੀ ਹੀ ਭੱਜ ਗਿਆ ਜਦੋਂ ਜ਼ਿਲ੍ਹਾ ਮੋਹਾਲੀ ਦੇ ਖੇਤੀਬਾੜੀ ਅਫ਼ਸਰ ਨੇ 8 ਸੁਸਾਇਟੀਆਂ ਦੇ ਸੈਂਪਲ ਭਰੇ ਜੋ ਕੇ ਸਾਰੇ ਸੈਂਪਲ ਪੰਜਾਬ ਸਰਕਾਰ ਦੀਆਂ ਲੈਬੋਰਟਰੀਆਂ ਵਿੱਚੋ ਫੇਲ੍ਹ ਹੋ ਗਏ ਜੋ ਕਿ 46 ਪ੍ਰਤੀਸ਼ਤ ਦੀ ਬਜਾਏ 18/19 ਪ੍ਰਤੀਸ਼ਤ ਹੀ ਖਾਦ ਦੇ ਤੱਤ ਮਿਲੇ ਜਿਸ ਦਾ ਮੀਡੀਆ ਰਾਹੀਂ ਸਾਡੀ ਕਿਸਾਨ ਜੱਥੇਬੰਦੀ ਨੂੰ ਪਤਾ ਲੱਗਿਆ ਤਾਂ ਅਸੀਂ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਲਿਖਤੀ ਪੱਤਰ ਭੇਜ ਕੇ ਮੰਗ ਕੀਤੀ ਕਿ ਜਿਸ ਤਰ੍ਹਾਂ ਮੋਹਾਲੀ ਦੇ ਖੇਤੀਬਾੜੀ ਅਫ਼ਸਰ ਨੇ ਸੁਸਾਇਟੀਆਂ ਵਿੱਚੋਂ ਸੈਂਪਲ ਲਏ ਹਨ ਉਸ ਨੂੰ ਛੇਤੀ ਮੁਕੰਮਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਨੂੰ ਅਗਲੀ ਕਾਰਵਾਈ ਕਰਨ ਲਈ ਸਾਡੇ ਵੱਲੋਂ ਲਾਏ ਦਸਤਾਵੇਜ਼ ਸਮੇਤ ਫ਼ੈਲ ਭੇਜੀ ਜਾਵੇ ਤਾਂ ਕਿ ਕਿਸਾਨਾਂ ਨਾਲ ਧ੍ਰੋਹ ਕਮਾਉਣ ਵਾਲੀਆਂ ਤਾਕਤਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲ ਸਕੇ ਜਿਸ ਤੇ ਖੇਤੀਬਾੜੀ ਸਪੈਸ਼ਲ ਸਕੱਤਰ ਸ੍ਰੀਮਤੀ ਬਲਦੀਪ ਕੋਰ ਨੇ ਪੰਜਾਬ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਛੇਤੀ ਤੋਂ ਛੇਤੀ ਜਾਂਚ ਮੁਕੰਮਲ ਕਰਕੇ ਫੈਲ ਮੁੱਖ ਮੰਤਰੀ ਦੇ ਦਫਤਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦੇਵਾਂਗੇ।