ਦੇਵੀਗੜ੍ਹ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਹਲਕਾ ਸਨੌਰ ਵਿੱਚ ਕਰਵਾਏ ਜਾ ਰਹੇ ਰਿਕਾਰਡਤੋੜ ਵਿਕਾਸ ਕਾਰਜਾਂ ਸਦਕਾ ਆਮ ਆਦਮੀ ਪਾਰਟੀ ਦਾ ਕਾਫ਼ਲਾ ਨਿਰੰਤਰ ਵੱਡਾ ਹੁੰਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਪਿੰਡ ਛੰਨਾ ਵਿਖੇ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਦੀ ਯੋਗ ਅਗਵਾਈ ਹੇਠ ਪਿੰਡ ਦੇ ਕਈ ਪ੍ਰਮੁੱਖ ਨੌਜਵਾਨ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ 'ਆਪ' ਪਰਿਵਾਰ ਵਿੱਚ ਸ਼ਾਮਲ ਹੋ ਗਏ। ਨੌਜਵਾਨਾਂ ਦੀ ਇਹ ਸ਼ਮੂਲੀਅਤ ਪਿੰਡ ਦੇ ਮੋਹਤਬਰ ਆਗੂਆਂ ਨਛੱਤਰ ਸਿੰਘ ਅਤੇ ਕਾਕਾ ਗਿਰ ਦੀ ਪ੍ਰੇਰਨਾ ਤੇ ਵਿਸ਼ੇਸ਼ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਇਸ ਮੌਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਕਾਕਾ ਛੰਨਾ, ਮਾੜੂ ਗਿਰ, ਰਵੀ ਬਾਬਾ, ਮੋਹਨ ਲਾਲ, ਨਛੱਤਰ ਸਿੰਘ, ਕਰਮਾ ਗਿਰ , ਰਘਬੀਰ ਗਿਰ , ਲਖਵਿੰਦਰ ਗਿਰ , ਸਤਨਾਮ ਸਿੰਘ, ਜੱਸੀ ਬਾਬਾ, ਹਰਸ਼ ਠੇਕੇਦਾਰ, ਹਰਦਮ ਭਾਰਤੀ, ਗੁਣੀ ਰਾਮ, ਸੋਹਣ ਗਿਰ, ਜਸਵਿੰਦਰ ਸਿੰਘ, ਵੈਦ ਸਿੰਘ ਤਾਜਲਪੁਰ, ਜਗਤਾਰ ਸਿੰਘ ਅਤੇ ਹੋਰ ਕਈ ਨੌਜਵਾਨਾਂ ਦਾ ਆਪ ਵਿੱਚ ਸ਼ਾਮਲ ਹੋਣ ਤੇ ਸਿਰੋਪਾਓ ਭੇਟ ਕਰਕੇ ਜੱਥੇਬੰਦੀ ਵਿੱਚ ਨਿੱਘਾ ਸਵਾਗਤ ਕੀਤਾ। ਪਿੰਡ ਛੰਨਾ ਦੇ ਨੌਜਵਾਨਾਂ ਦਾ 'ਆਪ' 'ਤੇ ਭਰੋਸਾ ਜਤਾਉਣਾ ਇਸ ਗੱਲ ਦਾ ਸਬੂਤ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਰਵਾਇਤੀ ਪਾਰਟੀਆਂ ਦੀ ਨਕਾਰਾਤਮਕ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੀ ਹੈ ਅਤੇ ਮਾਨ ਸਰਕਾਰ ਦੇ ਵਿਕਾਸ ਮਾਡਲ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਛੰਨਾ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਨੇਪਰੇ ਚਾੜ੍ਹਿਆ ਜਾਵੇਗਾ।