ਮੋਗਾ : ਮੋਗਾ ਨਗਰ ਨਿਗਮ ਲਈ ਅੱਜ ਗਿਣਤੀ ਪਿੱਛੋਂ ਐਲਾਨੇ ਗਏ 50 ਵਾਰਡਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ 30, ਕਾਂਗਰਸ ਨੇ 7, ਸ਼੍ਰੋਮਣੀ ਅਕਾਲੀ ਦਲ ਨੇ 3, ਭਾਜਪਾ ਨੇ 3 ਤੇ ਆਜ਼ਾਦ ਉਮੀਦਵਾਰਾਂ ਨੇ 7 ਵਾਰਡਾਂ ਵਿਚ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ ਤੇ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਕੀਤੀ ਗਈ ਜਿਸ ਲਈ ਉਨਾਂ ਚੋਣ ਅਮਲੇ, ਉਮੀਦਵਾਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਸੇ ਤਰ੍ਹਾਂ ਵਾਰਡ ਨੰਬਰ 33 ਤੋਂ ਆਮ ਆਦਮੀ ਪਾਰਟੀ ਦੇ ਜਗਸੀਰ ਸਿੰਘ ਹੁੰਦਲ, ਵਾਰਡ ਨੰਬਰ 34 ਤੋਂ ਅਜਾਦ ਉਮੀਦਵਾਰ ਮਾਇਆ, ਵਾਰਡ ਨੰਬਰ 35 ਤੋਂ ਆਮ ਆਦਮੀ ਪਾਰਟੀ ਦੇ ਗੁਰਮਿੰਦਰਜੀਤ ਸਿੰਘ ਬੱਬਲੂ, ਵਾਰਡ ਨੰਬਰ 36 ਤੋਂ ਆਮ ਆਦਮੀ ਪਾਰਟੀ ਦੇ ਤਮੰਨਾ ਰਾਣੀ, ਵਾਰਡ ਨੰਬਰ 37 ਤੋਂ ਕਾਂਗਰਸ ਦੇ ਰੀਮਾ ਸੂਦ, ਵਾਰਡ ਨੰਬਰ 38 ਤੋਂ ਕਾਂਗਰਸ ਦੇ ਡਿੰਪਲ ਅਰੋੜਾ, ਵਾਰਡ ਨੰਬਰ 39 ਤੋਂ ਆਮ ਆਦਮੀ ਪਾਰਟੀ ਦੇ ਸੰਜੇ ਸ਼ਰਮਾ, ਵਾਰਡ ਨੰਬਰ 40 ਤੋਂ ਆਮ ਆਦਮੀ ਪਾਰਟੀ ਦੇ ਨੀਤਾ ਕੌਰ, ਵਾਰਡ ਨੰਬਰ 41 ਤੋਂ ਆਮ ਆਦਮੀ ਪਾਰਟੀ ਦੇ ਗੌਰਵ ਗਰਗ, ਵਾਰਡ ਨੰਬਰ 42 ਤੋਂ ਅਜ਼ਾਦ ਉਮੀਦਵਾਰ ਵਿਰਧੀ ਗੁਪਤਾ, ਵਾਰਡ ਨੰਬਰ 43 ਤੋਂ ਅਜ਼ਾਦ ਉਮੀਦਵਾਰ ਰੇਨੂੰ ਰਾਣੀ, ਵਾਰਡ ਨੰਬਰ 44 ਤੋਂ ਆਪ(ਸਰਬ ਸੰਮਤੀ ) ਦੇ ਸਰਬਜੀਤ ਕੌਰ, ਵਾਰਡ ਨੰਬਰ 45 ਤੋਂ ਕਾਂਗਰਸ ਦੇ ਭਾਰਤ ਭੂਸ਼ਣ ਗਰਗ, ਵਾਰਡ ਨੰਬਰ 46 ਤੋਂ ਅਜਾਦ ਉਮੀਦਵਾਰ ਸਪਨਾ ਚੋਪੜਾ, ਵਾਰਡ ਨੰਬਰ 47 ਤੋਂ ਆਮ ਆਦਮੀ ਪਾਰਟੀ ਦੇ ਰਾਜ ਕੁਮਾਰ, ਵਾਰਡ ਨੰਬਰ 48 ਤੋਂ ਆਮ ਆਦਮੀ ਪਾਰਟੀ ਦੇ ਰਛਪਾਲ ਕੌਰ ਗਿੱਲ, ਵਾਰਡ ਨੰਬਰ 49 ਤੋਂ ਅਜ਼ਾਦ ਉਮੀਦਵਾਰ ਪਿਆਰਾ ਸਿੰਘ ਅਤੇ ਵਾਰਡ ਨੰਬਰ 50 ਤੋਂ ਸ੍ਰੋਮਣੀ ਅਕਾਲੀ ਦਲ ਦੇ ਸਤਵੀਰ ਕੌਰ ਜੇਤੂ ਰਹੇ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਲੋਂ ਨਗਰ ਨਿਗਮ ਚੋਣਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਸਮੁੱਚੀ ਚੋਣ ਅਮਲੇ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਵਲੋਂ ਚੋਣਾਂ ਨੂੰ ਪਾਰਦਰਸ਼ੀ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਦਿੱਤੇ ਵੱਡਮੁੱਲੇ ਸਹਿਯੋਗ ਦੀ ਵੀ ਭਰਪੂਰ ਸ਼ਲਾਘਾ ਕੀਤੀ।