ਅੰਮ੍ਰਿਤਸਰ : ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਅੰਮ੍ਰਿਤਸਰ ਸਥਿਤ ਆਪਣੇ ਜ਼ਿਲ੍ਹਾ ਦਫ਼ਤਰ, 52 ਕੋਰਟ ਰੋਡ, ਨਜ਼ਦੀਕ ਨਿੱਜਰ ਸਕੈਨ ਸੈਂਟਰ, ਅੰਮ੍ਰਿਤਸਰ ਵਿਖੇ ਐੱਸ.ਵੀ.ਟੀ.ਸੀ. ਸੈਂਟਰ ਵਿੱਚ 120 ਘੰਟੇ ਦਾ ਆਈ.ਐੱਸ.ਓ. ਸਰਟੀਫਾਈਡ ਤਿੰਨ ਮਹੀਨੇ ਦਾ ਬੇਸਕ ਕੰਪਿਊਟਰ ਅਤੇ ਵੈਬ ਡਿਜਾਇਨਿੰਗ ਦਾ ਕੋਰਸ ਕਰਵਾਇਆ ਜਾਂਦਾ ਹੈ ਜੋ ਕਿ ਹਰ ਸਰਕਾਰੀ ਨੌਂਕਰੀ ਲਈ ਜ਼ਰੂਰੀ ਹੈ। ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ:), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੋਰਸ ਦਾ ਨਵਾਂ ਬੈਚ 01 ਜੂਨ 2026 ਤੋਂ ਸ਼ੁਰੂ ਹੋ ਰਿਹਾ ਹੈ। ਚਾਹਵਾਨ ਉਮੀਦਵਾਰ ਇਸ ਕੋਰਸ ਵਿੱਚ ਦਾਖਲਾ ਲੈ ਕੇ ਲਾਭ ਉੱਠਾ ਸਕਦੇ ਹਨ। ਇਹ ਕੋਰਸ ਬਜ਼ਾਰ ਵਿੱਚ ਚੱਲ ਰਹੇ ਕੋਰਸਾਂ ਦੇ ਮੁਕਾਬਲੇ ਬਹੁਤ ਘੱਟ ਫੀਸਾਂ `ਤੇ ਚਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਇਸ ਕੋਰਸ ਵਿੱਚ ਦਾਖਲੇ ਲਈ ਦਫਤਰੀ ਸਮੇਂ ਵਿਚ ਆ ਕੇ ਰਾਬਤਾ ਕਰ ਸਕਦੇ ਹਨ ਜਾਂ ਦਫ਼ਤਰ ਦੇ ਫੋਨ ਨੰਬਰ 6284432143 `ਤੇ ਸੰਪਰਕ ਕੀਤਾ ਜਾ ਸਕਦਾ ਹੈ।