ਲੁਧਿਆਣਾ : ਪੰਜਾਬ ਕਾਂਗਰਸ ਐਸ ਸੀ ਡਿਪਾਰਟਮੈਂਟ ਦੀ ਸਟੇਟ ਕੋਆਰਡੀਨੇਟਰ ਬੀਬੀ ਸੁਖਦੀਪ ਕੌਰ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਹੇਠ ਐਸੀ ਡਿਪਾਰਟਮੈਂਟ ਦੀਆਂ ਮਹਿਲਾ ਵਰਕਰਾਂ ਨੇ ਇੱਕ ਅਨੋਖੇ ਹੀ ਤਰੀਕੇ ਨਾਲ ਖੱਚਰ ਰੇਹੜੇ ਉੱਪਰ ਬੈਠ ਕੇ ਦੇਸ਼ ਵਿੱਚ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੀਬੀ ਸੁਖਦੀਪ ਕੌਰ ਬਲਾਕ ਸੰਮਤੀ ਮੈਂਬਰ ਨੇ ਕਿਹਾ ਕਿ ਵੱਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਅਤੇ ਸੁੱਤੀ ਪਈ ਦੇਸ਼ ਦੀ ਬੀਜੇਪੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈਂ । ਉਨ੍ਹਾਂ ਕਿਹਾ ਕਿ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ, ਵਿਦਿਆਰਥੀਆਂ ਅਤੇ ਮਿਹਨਤੀ ਪਰਿਵਾਰਾਂ ’ਤੇ ਭਾਰੀ ਬੋਝ ਪਾ ਦਿੱਤਾ ਹੈ। ਰੋਜ਼ਾਨਾ ਯਾਤਰਾ, ਆਵਾਜਾਈ ਅਤੇ ਜ਼ਰੂਰੀ ਸਾਮਾਨ ਦਿਨੋਂ-ਦਿਨ ਮਹਿੰਗੇ ਹੁੰਦੇ ਜਾ ਰਹੇ ਹਨ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਇਹ ਖੱਚਰ ਰੇਹੜੇ ਹੀ ਇੱਕ ਆਵਾਜਾਈ ਦਾ ਸਾਧਨ ਰਹਿ ਜਾਣਗੇ । ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨਾ-ਇਨਸਾਫ਼ੀ ਵਧੀਆਂ ਕੀਮਤਾਂ ਦਾ ਡੱਟ ਕੇ ਵਿਰੋਧ ਕਰਦੇ ਹਾਂ ਉਹਨਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹਰ ਰੋਜ਼ ਵਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਨੂੰ ਠੱਲ ਪਾਈ ਜਾਵੇ । ਇਸ ਮੌਕੇ ਬੀਬੀ ਸੁਖਦੀਪ ਕੌਰ ਨੇ ਕਿਹਾ ਕਿ ਸਸਤਾ ਤੇਲ ਹਰ ਨਾਗਰਿਕ ਦੀ ਬੁਨਿਆਦੀ ਲੋੜ ਹੈ। ਇਸ ਮੌਕੇ ਬੀਬੀ ਸੁਖਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਅਸੀਂ ਸਭ ਮਿਲ ਕੇ ਠੀਕ ਕੀਮਤਾਂ ਅਤੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਇਕੱਠੇ ਹੋਈਏ। ਇਸ ਮੌਕੇ ਬਲਜਿੰਦਰ ਕੌਰ ਸਾਬਕਾ ਸਰਪੰਚ,ਬੀਬੀ ਹਰਵਿੰਦਰ ਕੌਰ ਚੁੱਪਕੀ,ਪਰਮਜੀਤ ਕੌਰ ਉਮੇਦਪੁਰ,ਗੁਰਮੀਤ ਕੌਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਸ ਸੀ ਵਿੰਗ ਦੀਆ ਮਹਿਲਾ ਵਰਕਰ ਹਾਜ਼ਰ ਸਨ।