Friday, October 30, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Malwa

ਕੇਂਦਰ ਦੀ ਮੋਦੀ ਸਰਕਾਰ ਵਿਰੋਧੀਆਂ ਦੇ ਵੋਟ ਕੱਟ ਕੇ ਚੋਣਾਂ ਲੁੱਟਣਾ ਚਾਹੁੰਦੀ ਹੈ: ਲਾਰੈਂਸ ਚੌਧਰੀ

May 28, 2026 07:29 PM
Rozana Sehaj times
ਕੋਟਕਪੂਰਾ :- ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੀ ਜਿਲਾ ਪੱਧਰੀ ਡੈਲੀਗੇਸ਼ਨ ਮੀਟਿੰਗ ਦਾ ਬਿਸ਼ਪ ਸੁਖਦੇਵ ਮਸੀਹ ਦੇ ਸਹਿਯੋਗ ਨਾਲ ਤਰਸੇਮ ਸੰਗਲਾਂ ਸੀ.ਮੀਤ ਪ੍ਰਧਾਨ ਪੰਜਾਬ ਅਤੇ ਬਰਕਤ ਮਸੀਹ ਜ਼ਿਲਾ ਪ੍ਰਧਾਨ ਦੀ ਅਗੁਵਾਈ ਹੇਠ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਕਲਾਂ ਵਿਖੇ ਆਯੋਜਨ ਕੀਤਾ ਗਿਆ।ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਕੱਠੇ ਹੋਏ ਡੇਲੀਗੇਟਸ ਨੇ ਕਬਰਿਸਤਾਨਾ ਲਈ ਜ਼ਮੀਨ, ਸੰਗਠਨ ਦੀ ਮਜ਼ਬੂਤੀ, ਰਾਖਵਾਕਰਨ, ਬੱਚਿਆਂ ਦੀ ਪੜਾਈ, ਪੜੇ ਲਿਖੇ ਬੱਚਿਆਂ ਦੇ ਰੁਜਗਾਰ, ਬੇਘਰ ਲੋਕਾ ਲਈ ਘਰ, ਮਸੀਹੀ ਰੇਜੀਮੈਟ, ਯਰੂਸਲਮ ਯਾਤਰਾ ਅਤੇ ਚਰਚ ਅੱਗੇ ਆ ਰਹੀਆ ਚੁਣੌਤੀਆਂ ਆਦਿ ਮੁੱਦਿਆਂ ਤੇ ਡੁੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਬਿਸ਼ਪ ਸੁਖਦੇਵ ਮਸੀਹ ਨੂੰ ਧਾਰਮਿਕ ਵਿੰਗ ਦੇ ਸੀਨੀ. ਮੀਤ ਪ੍ਰਧਾਨ ਪੰਜਾਬ, ਮਨਪ੍ਰੀਤ ਨੂੰ ਜ਼ਿਲਾ ਐਗਜੀਕੂਟਿਵ ਮੈਬਰ, ਪ੍ਰਦੀਪ ਨੂੰ ਸ਼ਹਿਰੀ ਪ੍ਰਧਾਨ, ਵਿਜੇ ਮਸੀਹ ਨੂੰ ਸ਼ਹਿਰੀ ਮੀਤ ਪ੍ਰਧਾਨ, ਨਰਿੰਦਰ, ਸੋਹਣ ਮਸੀਹ ਅਤੇ ਨਿਰਮਲ ਆਦਿ ਨੂੰ ਮੈਂਬਰ ਬਣਾਇਆ ਗਿਆ। ਰਾਸ਼ਟਰੀ ਪ੍ਰਧਾਨ ਨੇ ਹਾਰ ਪਾ ਕੇ ਨਿਯੁਕਤੀ ਪੱਤਰ ਸੌਂਪੇ। ਮੀਟਿੰਗ ਨੂੰ ਸੰਬੋਧਨ ਕਰਦਿਆ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਐਕਟ1951 ਤਹਿਤ ਚੋਣ ਕਮਿਸ਼ਨ ਦੁਆਰਾ ਐਸਆਈਆਰ (ਵਿਸ਼ੇਸ਼ ਤੀਬਰ ਸਮੀਖਿਆ) ਕਰਨ ਵੇਲੇ ਨਾਗਰਿਕ ਦਾ ਭਾਰਤੀ ਹੋਣਾ ਜਿਹੜੇ ਵੋਟਰਾ ਦੀ ਮੌਤ ਹੋ ਗਈ ਵੋਟਰ ਲਿਸਟ ਵਿੱਚੋਂ ਡਲੀਟ ਕਰਨਾ ਅਤੇ 18 ਸਾਲ ਉਮਰ ਵਾਲਿਆਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਆਦਿ ਨਿਯਮ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਵਿਰੋਧੀਆਂ ਦੇ ਵੋਟ ਕੱਟ ਕੇ ਚੋਣਾਂ ਲੁੱਟਣਾ ਚਾਹੁੰਦੀ ਹੈ ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੇ ਨਿਯਮਾਂ ਦਾ ਘਾਣ ਕਰ ਰਹੀ ਹੈ ਮਾਨਯੋਗ ਸੁਪਰੀਮ ਕੋਰਟ ਦਾ ਚੋਣ ਕਮਿਸ਼ਨ ਦੁਆਰਾ ਕਰਾਈ ਜਾ ਰਹੀ ਐਸਆਈਆਰ ਨੂੰ ਸਹੀ ਕਹਿਣਾ ਉਹਨਾਂ ਲੱਖਾ ਵੋਟਰਾਂ ਦੀਆਂ ਕੱਟੀਆਂ ਗਈਆਂ ਵੋਟਾਂ ਦੇ ਅਧਿਕਾਰਾਂ ਦੇ ਉਲਟ ਹੈ ਉਹਨਾਂ ਮਾਨਯੋਗ ਸੁਪਰੀਮ ਕੋਰਟ ਨੂੰ ਦੁਆਰਾ ਐਸਆਈਆਰ ਦੇ ਫੈਸਲੇ ਤੇ ਪੁਨਰਵਿਚਾਰ ਕਰਨ ਦੀ ਅਪੀਲ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜਾਦੀ ਦੇ 79 ਸਾਲ ਬਾਂਅਦ ਵੀ ਮਸ਼ੀਹੀ ਭਾਈਚਾਰਾ ਰੋਟੀ, ਕੱਪੜਾ ਅਤੇ ਮਕਾਨ ਲਈ ਤਰਸ ਰਿਹਾ ਹੈ ਰਵਾਇਤੀ ਪਾਰਟੀਆਂ ਇਹਨਾਂ ਦਾ ਸਿਆਸੀ ਇਸਤੇਮਾਲ ਕਰਦੀਆਂ ਹਨ ਪਿੰਡਾਂ ਵਿੱਚ ਕਬਿਰਸਤਾਨਾਂ ਅਤੇ ਕਮਿਊਨਿਟੀ ਹਾਲ ਹਨ। ਉਨ੍ਹਾਂ ਕਿਹਾ ਕਿ ਪਿੰਡ ਅਰਾਈਆ ਵਾਲਾ ਕਲਾਂ ਦੇ ਕਬਿਰਸਤਾਨ ਦੀ ਚਾਰਦੀਵਾਰੀ ਨਾ ਹੋਣ ਕਾਰਨ ਜ਼ਿਮੀਂਦਾਰਾਂ ਨੇ ਆਪਣੇ ਖੇਤਾਂ ਵਿੱਚ ਮਿਲਾਇਆ ਹੋਇਆ ਹੈ। ਉਹਨਾਂ ਡੀਸੀ ਫਰੀਦਕੋਟ ਤੋ ਕਬਿਰਸਤਾਨ ਦੀ ਨਿਸ਼ਾਨਦੇਹੀ ਕਰ ਚਾਰਦੀਵਾਰੀ, ਬੈਠਣ ਲਈ ਸ਼ੈਡ ਅਤੇ ਪਾਣੀ ਆਦਿ ਦੀ ਵਿਵਸਥਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੱਕ ਮਿਲਦੇ ਨਹੀਂ ਖੋਹਣੇ ਪੈਂਦੇ ਹਨ। ਉਹਨਾਂ ਵੱਧ ਤੋਂ ਵੱਧ ਮੈਂਬਰਸਿਪ ਕਰਨ ਦੀ ਵਰਕਰਾਂ ਨੂੰ ਅਪੀਲ ਕੀਤੀ। ਇਸ ਮੌਕੇ ਭਰਪੂਰ ਜੱਸੀ ਜਨਰਲ ਸਕੱਤਰ ਪੰਜਾਬ, ਰਵੀ ਪੌਲ ਸੀਨੀਅਰ ਯੂਥ ਮੀਤ ਪ੍ਰਧਾਨ ਪੰਜਾਬ, ਰਾਜ ਕੁਮਾਰ ਮੈਂਬਰ ਸੂਬਾ ਕਮੇਟੀ, ਪਾ. ਕੁਲਵੰਤ ਸੂਬਾ ਸਕੱਤਰ, ਪਾ. ਸ਼ੇਰਾ ਮੁੱਖ ਸਲਾਹਕਾਰ ਪੰਜਾਬ, ਪ੍ਰੋਫੈਸਰ ਜਗਸ਼ੀਰ ਮਸੀਹ, ਪਾ. ਦਰਸ਼ਨ ਪ੍ਰਧਾਨ ਮਲੇਰਕੋਟਲਾ, ਪਾ. ਸ਼ਿੰਦਰ ਪਾਲ ਮੀਤ ਪ੍ਰਧਾਨ ਫਿਰੋਜਪੁਰ, ਪਾ. ਜਗਜੀਤ ਚੇਅਰਮੈਨ ਫ਼ਾਜ਼ਿਲਕਾ, ਮਨਦੀਪ ਸੀ.ਮੀਤ ਪ੍ਰਧਾਨ ਮੋਗਾ, ਸੰਜੇ ਪ੍ਰਧਾਨ ਬਰਨਾਲਾ, ਹੀਰਾ ਸਿੰਘ, ਪਾ. ਸੋਹਣ ਸੰਧੂ, ਪਾ. ਪਿਆਰਾ ਮਸੀਹ, ਪਾ. ਬਲਜੀਤ, ਪਾ. ਯੂਹੰਨਾ, ਪਾ. ਸੋਨੂੰ ਸਿੱਧੂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
 
 

Have something to say? Post your comment

More in Malwa

ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ 

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮਨਰੇਗਾ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਦਾ ਸਮਾਂਬੱਧ ਨਿਪਟਾਰਾ ਕਰਨ ਦਾ ਭਰੋਸਾ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਬਰਾਬਰੀ, ਮਾਣ-ਸਨਮਾਨ ਅਤੇ ਨਿਆ 'ਤੇ ਅਧਾਰਤ ਪੰਜਾਬ ਦੇ ਨਿਰਮਾਣ ਲਈ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ 'ਤੇ ਚੱਲ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ-ਡਾ. ਬਲਬੀਰ ਸਿੰਘ

ਗੁਲਜ਼ਾਰ ਤੇ ਬਿਕਰਮਜੀਤ ਕੇਸ ਦੀ ਹੋਵੇ ਸੀਬੀਆਈ ਜਾਂਚ : ਦਾਮਨ ਬਾਜਵਾ

ਗੁਲਜ਼ਾਰ ਤੇ ਬਿਕਰਮਜੀਤ ਕੇਸ ਦੀ ਹੋਵੇ ਸੀਬੀਆਈ ਜਾਂਚ : ਦਾਮਨ ਬਾਜਵਾ 

ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਸ਼ੇਰੋਂ ਪਿੰਡ ਵਿੱਚ ਕਿਸਾਨਾਂ ਨਾਲ ਕੀਤੀ ਗੱਲਬਾਤ