ਨਵਾਂਸ਼ਹਿਰ : ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋ ਜਾਰੀ ਨਿਰਦੇਸ਼ਾ ਤਹਿਤ ਡਾ. ਲੇਖ ਰਾਜ, ਮੁੱਖ ਖੇਤੀਬਾੜੀ ਅਫਸਰ ਵੱਲੋਂ ਜਿਲ੍ਹੇ ਅੰਦਰ ਖਾਦਾਂ ਦੀ ਸੰਤੁਲਿਤ ਵਰਤੋ ਕਰਨ ਦੇ ਮੰਤਵ ਲਈ ਸਹਿਕਾਰੀ ਸਭਾਵਾਂ, ਇਫਕੋ, ਮਾਰਕਫੈਡ, ਕਰਿਭਕੋ ਅਤੇ ਜਿਲ੍ਹੇ ਦੇ ਖਾਦ ਹੋਲਸੇਲਰ ਖਾਦ ਡੀਲਰ ਦੇ ਨੁਮਾਇੰਦੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨਾ ਵੱਲੋ ਇਨਾਂ ਅਦਾਰਿਆ ਕੋਲ ਪਈ ਖਾਦ ਦਾ ਜਾਇਜਾ ਲਿਆ ਗਿਆ। ਕਿਉਂਕਿ ਜ਼ਿਲ੍ਹੇ ਅੰਦਰ ਲੱਗਣ ਵਾਲੇ ਖਾਦਾਂ ਦੇ ਰੇਕਾਂ ਵਿੱਚ 60 ਪ੍ਰਤੀਸ਼ਤ ਸਹਿਕਾਰੀ ਸਭਾਵਾਂ ਅਤੇ 40 ਪ੍ਰਤੀਸ਼ਤ ਪ੍ਰਾਇਵੇਟ ਖਾਦ ਵਿਕਰੇਤਾ ਨੂੰ ਸਪਲਾਈ ਹੁੰਦੀ ਹੈ। ਉਨਾਂ ਵੱਲੋਂ ਖਾਦਾਂ ਦੇ ਪਿਛਲੇ ਸਾਲ ਦੇ ਇਡੈਂਟ ਦੇ ਮੁਕਾਬਲੇ ਇਸ ਸਾਲ ਦੇ ਇਡੈਂਟ ਸਬੰਧੀ ਪੁੱਛਿਆ ਗਿਆ। ਮੀਟਿੰਗ ਵਿੱਚ ਹਾਜਰੀਨ ਨੁਮਾਇੰਦਿਆ ਵੱਲੋਂ ਆਪਣੇ-ਆਪਣੇ ਅਦਾਰਿਆ ਨਾਲ ਸਬੰਧਤ ਯੂਰੀਆ ਅਤੇ ਡੀ.ਏ.ਪੀ. ਖਾਦ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਲੇਖ ਰਾਜ, ਮੁੱਖ ਖੇਤੀਬਾੜੀ ਅਫਸਰ ਵੱਲੋ ਕਿਹਾ ਗਿਆ ਕਿ ਸਰਕਾਰ ਵੱਲੋ ਖਾਦਾਂ ਦੀ ਵਿਕਰੀ ਵੱਲ ਵਿਸੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸ਼੍ਰੀ ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਨੇ ਭਾਰਤ ਸਰਕਾਰ ਵੱਲੋ ਜਾਰੀ ਐਫ.ਐਸ.ਏ.ਐਸ. ਬਾਰੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਗਿਆ ਕਿ ਕਿਸਾਨਾਂ ਦੀ ਵੱਧ ਤੋ ਵੱਧ ਐਗਰੀਸਟੇਕ ਆਈ ਡੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਖਾਦਾਂ ਦੀ ਸੁਖਾਲੀ ਵੰਡ ਕੀਤੀ ਜਾ ਸਕੇ। ਇਸ ਮੌਕੇ ਸ. ਬਲਜਿੰਦਰ ਸਿੰਘ ਜਿਲ੍ਹਾ ਮੈਨੇਜਰ ਮਾਰਕਫੈਡ, ਸ਼੍ਰੀ ਅਸ਼ੋਕ ਕੁਮਾਰ ਸਹਿਕਾਰਤਾ ਵਿਭਾਗ, ਨੀਤਨ ਇਫਕੋ, ਅੰਕੂਰ ਚੌਧਰੀ ਕਰਿਭਕੋ, ਹੈਰੀ ਗੁਲਾਟੀ, ਰੋਹਿਤ ਕੁਮਾਰ, ਅਨਿਕੇਤ ਛਾਬਡਾ, ਗੁਰਪ੍ਰੀਤ ਸਿੰਘ, ਸੰਦੀਪ ਜੋਸ਼ੀ ਆਦਿ ਹਾਜਰ ਸਨ।