ਲੁਧਿਆਣਾ : ਇਸ ਸਾਲ ਸੈਸ਼ਨ 2025 -26 ਦੇ ਦਸਵੀਂ ਜਮਾਤ ਦਾ ਨਤੀਜਾ ਪਿਛਲੇ ਸਾਲਾਂ ਵਾਂਗ ਵੀ 100 ਪ੍ਰਤੀਸ਼ਤ ਰਿਹਾ। ਇਸ ਸਾਲ ਦੀ ਦਸਵੀਂ ਜਮਾਤ ਵਿੱਚੋਂ ਲਖਵਿੰਦਰ ਸਿੰਘ ਸਪੁੱਤਰ ਰਜਿੰਦਰ ਸਿੰਘ ਨੇ 513 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਜੋਤ ਸਿੰਘ ਸਪੁੱਤਰੀ ਬੁੱਧ ਸਿੰਘ ਨੇ 479 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਅਵਨੀਤ ਕੌਰ ਸਪੁੱਤਰੀ ਹਰਕਮਲ ਸਿੰਘ ਨੇ 478 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਬਾਕੀ ਸਾਰੇ ਵਿਦਿਆਰਥੀ ਵੀ ਪਾਸ ਹੋ ਗਏ ਹਨ । ਸਕੂਲ ਇਨਚਾਰਜ ਸ੍ਰੀਮਤੀ ਵਿਜੈ ਸ਼ਰਮਾ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ। ਉਨਾਂ ਨੇ ਸਾਰੇ ਸਟਾਫ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸਟਾਫ ਅਤੇ ਬੱਚੇ ਦੋਨੋਂ ਹੀ ਬਹੁਤ ਮਿਹਨਤ ਕਰਦੇ ਹਨ ਜਿਸ ਕਾਰਨ ਕਾਫੀ ਸਮੇਂ ਤੋਂ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਆ ਰਿਹਾ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਅਗਲੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਆ ਅਤੇ ਹੋਰ ਮਿਹਨਤ ਕਰਨ ਲਈ ਕਿਹਾ।