ਪਟਿਆਲਾ : ਦਾ ਮਿਲੇਨੀਅਮ ਸਕੂਲ ਪਟਿਆਲਾ ਵਿਖੇ 8ਵਾ ਪੰਜਾਬ ਤਾਈਕਵਾਡੋਂ ਕੱਪ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿੱਚ 500 ਤੋਂ ਵੱਧ ਖਿਡਾਰੀਆਂ ਨੇ ਆਪਣਾ ਨਾਮ ਦਰਜ ਕੀਤਾ । ਇਸ ਮੁਕਾਬਲੇ ਨੂੰ ਪਟਿਆਲਾ ਤਾਈਕਵਾਡੋਂ ਵੱਲੋਂ ਦਾ ਮਲੇਨੀਅਮ ਸਕੂਲ ਪਟਿਆਲਾ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਮਾਨਤਾ ਪ੍ਰਾਪਤ ਪੰਜਾਬ ਤਾਈਕਵਾਡੋਂ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਤਾਈਕਵਾਡੋਂ ਕੋਚ ਸਤਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਉਦਘਾਟਨ ਸਮਾਰੋਹ ਲਈ ਕੁੰਦਨ ਗੋਗੀਆ ਮੇਹਰ ਪਟਿਆਲਾ ਸਕੂਲ ਪ੍ਰਿੰਸੀਪਲ ਹਰਪ੍ਰੀਤ ਪੰਧੇਰ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਸ਼ਿਵ ਕੁਮਾਰ ਪੰਜਾਬ ਪੁਲਿਸ ਅਬਜਰਵਰ ਹਰਮੀਤ ਸਿੰਘ ਰਾਜਕੁਮਾਰ ਵਰਮਾ ਹਰਪ੍ਰੀਤ ਸਿੰਘ ਸੁਮਨਜੋਤ ਸਿੰਘ ਗਰੇਵਾਲ ਨੈਸ਼ਨਲ ਰੈਫਰੀ ਭੁਪਿੰਦਰ ਸਿੰਘ ਪੁੱਜੇ। ਇਸ ਮੁਕਾਬਲੇ ਵਿੱਚ ਅੰਡਰ 6 8 11 14 18 ਅਤੇ ਸੀਨੀਅਰ ਵਰਗ ਦੇ ਲੜਕੇ ਅਤੇ ਲੜਕੀਆਂ ਖਿਡਾਰੀਆਂ ਨੇ ਭਾਗ ਲਿਆ । ਪ੍ਰਬੰਧਕ ਟੀਮ ਅਤੇ ਟੈਕਨੀਕਲ ਟੀਮ ਵੱਲੋਂ ਬਹੁਤ ਹੀ ਮਿਹਨਤ ਅਤੇ ਸੁਚੱਜੇ ਢੰਗ ਨਾਲ ਕੰਮ ਕੀਤਾ ਗਿਆ , ਜਿਸ ਕਰਕੇ ਇਹ ਮੁਕਾਬਲਾ ਪੰਜਾਬ ਲਈ ਮਿਸਾਲ ਬਣਿਆ ਅਤੇ ਆਏ ਹੋਏ ਸਾਰੇ ਕੋਚ ਅਤੇ ਖਿਡਾਰੀ ਖੁਸ਼ ਹੋਏ । ਇਸ ਮੌਕੇ ਤੇ ਮੁੱਖ ਮਹਿਮਾਨ ਨੇ ਕਿਹਾ ਕਿ ਸੰਚਾਲਕਾਂ ਦੀ ਮਿਹਨਤ ਸਦਕਾ ਇਹ ਕੰਮ ਸਫਲ ਹੋਇਆ ਹੈ ਅਤੇ ਉਨਾਂ ਨੇ ਵਧਾਈਆਂ ਦੇ ਪਾਤਰ ਹਨ । ਇਸ ਮੌਕੇ ਤੇ ਪੰਜਾਬ ਤਾਈਕਵਾਡੋਂ ਐਸੋਸੀਏਸ਼ਨ ਦੇ ਪ੍ਰਧਾਨ ਅਰਪਿਤ ਸ਼ੁਕਲਾ ਆਈਪੀਐਸ ਰਿਟਾਇਰਡ ਸਪੈਸ਼ਲ ਡੀਜੀਪੀ ਪੰਜਾਬ ਅਤੇ ਪੰਜਾਬ ਸਪੋਰਟਸ ਡਾਇਰੈਕਟਰ ਜੀਵਨਜੋਤ ਸਿੰਘ ਤੇਜਾ ਨੇ ਸਕੂਲ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।