ਲੁਧਿਆਣਾ : ਮਹਿਲਾ ਕਾਂਗਰਸ ਜਿਲਾ ਲੁਧਿਆਣਾ ਦਿਹਾਤੀ ਦੀ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਦੀਪ ਕੌਰ ਗਰੇਵਾਲ ਵੱਲੋਂ ਅੱਜ ਮਹਿਲਾ ਕਾਂਗਰਸ ਜਿਲ੍ਹਾ ਲੁਧਿਆਣਾ ਦੇਹਾਤੀ ਦੀ ਪਹਿਲੀ ਕਾਰਜਕਰਾਨੀ ਦੀ ਮੀਟਿੰਗ ਰੱਖੀ ਗਈ। ਇਸ ਮੀਟਿੰਗ ਦੌਰਾਨ ਦੀ ਮਹਿਲਾ ਕਾਂਗਰਸ ਆਲ਼ ਇੰਡੀਆ ਸੈਕਟਰੀ ਡਾ. ਸਾਕਸ਼ੀ ਚੌਧਰੀ ਅਤੇ ਜੋਤਸਨਾ ਗੋਗੀਆ ਪੰਜਾਬ ਇੰਚਾਰਜ ਮਹਿਲਾ ਕਾਂਗਰਸ, ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਸਰਦਾਰ ਕੁਲਦੀਪ ਸਿੰਘ ਵੈਦ ਦੀ ਧਰਮ ਪਤਨੀ ਬੀਬੀ ਕਮਲਜੀਤ ਕੌਰ ਵੈਦ ਅਤੇ ਪੰਜਾਬ ਕਾਂਗਰਸ ਐਸਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਦਿਲਾਵਰ ਲਹਿਰਾ ਵਿਸ਼ੇਸ਼ ਤੌਰ 'ਤੇ ਪਹੁੰਚੇ।ਇਸ ਮੌਕੇ ਮੈਡਮ ਕਮਲਜੀਤ ਕੌਰ ਵੈਦ,ਹਰਜੀਤ ਕੌਰ ਗਰਚਾ ਅਤੇ ਕਿਰਨਦੀਪ ਕੌਰ ਗਰੇਵਾਲ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਸਿਰਫ ਵੱਡੀਆਂ ਰੈਲੀਆਂ ਨਾਲ ਨਹੀਂ, ਸਗੋਂ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਂਣ ਦੀ ਲੋੜ ਹੈ।ਇਸ ਮੌਕੇ ਪ੍ਰਧਾਨ ਕਿਰਨਦੀਪ ਕੌਰ ਗਰੇਵਾਲ ਵੱਲੋਂ ਡਾ. ਸਾਕਸ਼ੀ ਚੌਧਰੀ ਸਮੇਤ ਜਿਲ੍ਹਾ ਲੁਧਿਆਣਾ ਦਿਹਾਤੀ ਦੀਆਂ ਮਹਿਲਾਵਾਂ ਦਾ ਮੀਟਿੰਗ ਵਿੱਚ ਪਹੁੰਚਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ ਇਸ ਮੌਕੇ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸੰਤੋਸ਼ ਰਾਣੀ ਸੀਨੀਅਰ ਮੀਤ ਪ੍ਰਧਾਨ ਪੰਜਾਬ,ਦੀਪੀ ਮਾਂਗਟ ਜ਼ਿਲ੍ਾ ਪ੍ਰਧਾਨ ਖੰਨਾ,ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਕੌਰ ਭਾਗਪੁਰ,ਗੁਰਨਾਜ ਗਰੇਵਾਲ,ਜਤਿੰਦਰ ਕੌਰ ਹਰਾ ਸਲਾਹਕਾਰ,ਸੁਖਦੀਪ ਕੌਰ ਬਲਾਕ ਸੰਮਤੀ ਮੈਂਬਰ, ਹਰਪ੍ਰੀਤ ਕੌਰ ਗੋਪਾਲਪੁਰ, ਕਮਲਪ੍ਰੀਤ ਕੌਰ ਚਮਿੰਡਾ, ਮਨਜੀਤ ਕੌਰ ਮਹਿਮਾ ਸਿੰਘ ਵਾਲਾ, ਰਾਜਪ੍ਰੀਤ ਕੌਰ ਨੱਥੋਵਾਲ, ਇੰਦਰਜੀਤ ਕੌਰ, ਬਲਜੀਤ ਕੌਰ, ਸੁਰਿੰਦਰ ਕੌਰ, ਦਵਿੰਦਰ ਕੌਰ, ਹਰਪ੍ਰੀਤ ਕੌਰ, ਕਰਮਜੀਤ ਕੌਰ, ਊਸ਼ਾ ਮੋਦਗਿੱਲ, ਤੋਂ ਇਲਾਵਾ ਜਿਲ੍ਹਾ ਲੁਧਿਆਣਾ ਦਿਹਾਤੀ ਦੀਆਂ ਵੱਡੀ ਗਿਣਤੀ ਵਿੱਚ ਮਹਿਲਾ ਵਰਕਰ ਹਾਜ਼ਰ ਸਨ।
ਕੈਪਸ਼ਨ- ਮੈਡਮ ਕਮਲਜੀਤ ਕੌਰ ਵੈਦ,ਜ਼ਿਲ੍ਹਾ ਪ੍ਰਧਾਨ ਕਿਰਨਦੀਪ ਕੌਰ ਗਰੇਵਾਲ, ਮਹਿਲਾ ਕਾਂਗਰਸ ਸੂਬਾ ਵਾਇਸ ਪ੍ਰਧਾਨ ਹਰਜੀਤ ਕੌਰ ਗਰਚਾ ਅਤੇ ਬੀਬੀ ਸੁਖਦੀਪ ਕੌਰ ਬਲਾਕ ਸੰਮਤੀ ਮੈਂਬਰ ਸਮੇਤ ਮਹਿਲਾਵਾਂ ਡਾ. ਸਾਕਸ਼ੀ ਚੌਧਰੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਹੋਏ।