ਲੁਧਿਆਣਾ : ਉੱਤਰੀ ਭਾਰਤੀ ਲੋਕ ਸੰਗੀਤ ਦੀ ਰੂਹ ਨੂੰ ਆਧੁਨਿਕ ਕੰਟੈਂਪਰੇਰੀ ਸਾਊਂਡ ਨਾਲ ਪੇਸ਼ ਕਰਦੇ ਹੋਏ ਗਾਇਕਾ ਅਤੇ ਗੀਤਕਾਰ ਸਿਮਰਨ ਚੌਧਰੀ ਅਤੇ ਰੈਪਰ ਐਮਸੀ ਸਕਵੇਅਰ ਆਪਣੇ ਨਵੇਂ ਸਿੰਗਲ ‘ਜਮਨਾ ਕਿਨਾਰੇ’ ਨਾਲ ਦਰਸ਼ਕਾਂ ਦੇ ਸਾਹਮਣੇ ਆਏ ਹਨ। ਇਹ ਗੀਤ ਯਮੁਨਾ ਕਿਨਾਰੇ ਪਲ ਰਹੀ ਇੱਕ ਚੁਲਬੁਲੀ ਪ੍ਰੇਮ ਕਹਾਣੀ ਨੂੰ ਖੂਬਸੂਰਤੀ ਨਾਲ ਦਰਸਾਉਂਦਾ ਹੈ, ਜਿਸ ਵਿੱਚ ਹਲਕੀ-ਫੁਲਕੀ ਨੋਕਝੋਂਕ, ਦੇਸੀ ਰੋਮਾਂਸ ਅਤੇ ਲੋਕ ਸਭਿਆਚਾਰ ਦੀ ਮਿੱਠਾਸ ਨਜ਼ਰ ਆਉਂਦੀ ਹੈ।ਪੰਜਾਬੀ ਅਤੇ ਹਰਿਆਣਵੀ ਸੰਗੀਤਕ ਅਸਰਾਂ ਨੂੰ ਆਧੁਨਿਕ ਬੀਟਸ ਨਾਲ ਮਿਲਾ ਕੇ ਤਿਆਰ ਕੀਤਾ ਗਿਆ ਇਹ ਟਰੈਕ ਰਾਧਾ-ਕ੍ਰਿਸ਼ਨ ਦੀ ਅਮਰ ਪ੍ਰੇਮ ਕਹਾਣੀ ਤੋਂ ਪ੍ਰੇਰਿਤ ਹੈ। ਗੀਤ ਵਿੱਚ ਇੱਕ ਕੁੜੀ ਆਪਣੇ ਪ੍ਰੇਮੀ ਦੀ ਹਰ ਥਾਂ ਪਿੱਛੇ ਆਉਣ ਦੀ ਆਦਤ ਤੋਂ ਪਰੇਸ਼ਾਨ ਨਜ਼ਰ ਆਉਂਦੀ ਹੈ, ਜਦਕਿ ਪ੍ਰੇਮੀ ਆਪਣੇ ਰਿਸ਼ਤੇ ਦੀ ਤੁਲਨਾ ਰਾਧਾ-ਕ੍ਰਿਸ਼ਨ ਦੇ ਪਿਆਰ ਨਾਲ ਕਰਦਿਆਂ ਖੁੱਲ੍ਹੇ ਦਿਲ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ। ਲੋਕ-ਪ੍ਰੇਰਿਤ ਧੁਨਾਂ ਅਤੇ ਦੇਸੀ ਗਰਮਜੋਸ਼ੀ ਨਾਲ ਭਰਪੂਰ ਇਹ ਗੀਤ ਨੌਜਵਾਨਾਂ ਨੂੰ ਆਪਣੀ ਸਭਿਆਚਾਰਕ ਜੜਾਂ ਨਾਲ ਜੋੜਨ ਦਾ ਕੰਮ ਕਰਦਾ ਹੈ। ਗੀਤ ਦਾ ਮਿਊਜ਼ਿਕ ਵੀਡੀਓ ਵੀ ਕਾਫੀ ਆਕਰਸ਼ਕ ਬਣਾਇਆ ਗਿਆ ਹੈ, ਜਿਸ ਵਿੱਚ ਸਿਮਰਨ ਅਤੇ ਐਮਸੀ ਸਕਵੇਅਰ ਰੰਗ-ਬਿਰੰਗੇ ਪਹਿਰਾਵਿਆਂ ਅਤੇ ਜੀਵੰਤ ਸੈਟਅੱਪ ਵਿੱਚ ਨਜ਼ਰ ਆਉਂਦੇ ਹਨ। ਵੀਡੀਓ ਟਰੈਕ ਦੀ ਚੁਲਬੁਲੀ ਅਤੇ ਰੋਮਾਂਟਿਕ ਭਾਵਨਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ।
ਗੀਤਕਾਰ ਸਿਮਰਨ ਚੌਧਰੀ ਨੇ ਕਿਹਾ, “‘ਜਮਨਾ ਕਿਨਾਰੇ’ ਵਿੱਚ ਪੁਰਾਣੀਆਂ ਯਾਦਾਂ ਅਤੇ ਮਾਸੂਮ ਪ੍ਰੇਮ ਕਹਾਣੀਆਂ ਦੀ ਮਿੱਠਾਸ ਹੈ। ਅਸੀਂ ਚਾਹੁੰਦੇ ਸੀ ਕਿ ਇਹ ਗੀਤ ਸਾਡੀ ਸਭਿਆਚਾਰ ਨਾਲ ਡੂੰਘਾਈ ਨਾਲ ਜੁੜਿਆ ਮਹਿਸੂਸ ਹੋਵੇ ਅਤੇ ਨਾਲ ਹੀ ਅੱਜ ਦੇ ਦਰਸ਼ਕਾਂ ਲਈ ਤਾਜ਼ਗੀ ਅਤੇ ਆਪਣਾਪਣ ਵੀ ਲਿਆਵੇ।” ਰੈਪਰ ਐਮਸੀ ਸਕਵੇਅਰ ਨੇ ਕਿਹਾ, “ਇਸ ਗੀਤ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਲੋਕ ਸਭਿਆਚਾਰ ਅਤੇ ਆਧੁਨਿਕ ਸਾਊਂਡ ਨੂੰ ਬਹੁਤ ਹੀ ਸੁਗਮ ਢੰਗ ਨਾਲ ਜੋੜਦਾ ਹੈ। ਇਸ ਵਿੱਚ ਹਾਸਾ, ਰੋਮਾਂਸ ਅਤੇ ਪੁਰਾਣੀਆਂ ਯਾਦਾਂ ਦਾ ਅਜਿਹਾ ਮਿਲਾਪ ਹੈ ਜੋ ਨੌਜਵਾਨਾਂ ਨੂੰ ਤੁਰੰਤ ਆਪਣੇ ਨਾਲ ਜੁੜਿਆ ਮਹਿਸੂਸ ਕਰਵਾਉਂਦਾ ਹੈ।” ‘ਜਮਨਾ ਕਿਨਾਰੇ’ ਦੇਸੀ ਰੋਮਾਂਸ ਅਤੇ ਨੌਜਵਾਨੀ ਦੀ ਉਰਜਾ ਦਾ ਖੂਬਸੂਰਤ ਜਸ਼ਨ ਬਣ ਕੇ ਸਾਹਮਣੇ ਆਇਆ ਹੈ।