ਨਵਾਂਸ਼ਹਿਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾ ਤਹਿਤ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਗੁਲਪ੍ਰੀਤ ਸਿੰਘ ਉਲਖ (ਆਈ.ਏ.ਐਸ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਜਗਰੂਪ ਸਿੰਘ ਜੀ ਦੀ ਅਗਵਾਈ ਹੇਠ ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਕੰਚਨ ਅਰੋੜਾ ਵਲੋਂ ਟੀਮ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਨਵਾਂ ਸ਼ਹਿਰ ਜਿਲ੍ਹੇ ਦੇ ਬਲਾਚੌਰ ਬਲਾਕ ਵਿੱਚ ਅੱਜ ਮਿਤੀ 22 ਮਈ 2026 ਨੂੰ ਟੀਮ (ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ , ਐਡੀਸ਼ਨਲ ਟਰਾਂਸਪੋਰਟ ਅਫਸਰ ਕਮਲੇਸ਼ ਰਾਣੀ , ਜੋਗਿੰਦਰ ਪਾਲ (ਏ ਐੱਸ ਆਈ)ਅਤੇ ਟ੍ਰੈਫਿਕ ਤੋਂ ਮੱਖਣ ਸਿੰਘ ) ਵਲੋਂ ਸਾਂਝੇ ਤੌਰ ਤੇ ਸਕੂਲੀ ਬਸਾਂ ਦੀ ਚੈਕਿੰਗ ਕੀਤੀ ਗਈ| ਇਸ ਮੌਕੇ ਟੀਮ ਵਲੋਂ ਨਿੱਜੀ ਤੌਰ ਤੇ ਬਲਾਚੌਰ ਬਲੋਕ ਦੇ ਹੀ ਇਕ ਪ੍ਰਾਈਵੇਟ ਸਕੂਲ ਵਿੱਚ ਵਿਜ਼ਿਟ ਕਰਕੇ ਸਕੂਲ ਪ੍ਰਿੰਸੀਪਲ ਨਾਲ ਮੁਲਾਕਾਤ ਕੀਤੀ ਗਈ ਇਸ ਤੋਂ ਇਲਾਵਾ ਡਰਾਈਵਰ ਕੋਲ ਵਾਹਨ ਦੇ ਕਾਗਜਾਤ ਵੀ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਹਨਾ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਟਰਾਂਸਪੋਰਟ ਵਿਭਾਗ ਵੱਲੋਂ ਕਮਲੇਸ਼ ਰਾਣੀ ਏ ਆਰ ਟੀ ਉ ਵੱਲੋਂ ਆਮ ਜਨਤਾ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿੱਚ ਭੇਜਣ ਤੋਂ ਪਹਿਲੇ ਸਕੂਲੀ ਬੱਸਾਂ ਦਾ ਜਾਇਜ਼ਾ ਜਰੂਰ ਲੈਣ ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ। ਇਸ ਮੌਕੇ ਟੀਮ ਵਿੱਚ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਏ ਆਰ ਟੀ ਓ ਕਮਲੇਸ਼ ਰਾਣੀ, ਪੁਲਿਸ ਵਿਭਾਗ ਤੋਂ ਜਸਵਿੰਦਰ ਸਿੰਘ ਏ ਇਸ ਆਈ , ਟਰੈਫਿਕ ਤੋ ਮੱਖਣ ਸਿੰਘ ਦੇ ਨਾਲ ਨਾਲ ਸੰਤੋਸ਼ ਡੀ ਈ ਓ ਵੀ ਮੌਜੂਦ ਸਨ।