ਖਰੜ : ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਪਈ ਸੜਕ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ। ਜਿਸ ਸਬੰਧੀ ਇੱਕ ਵਫਦ ਸ੍ਰੀ ਰਾਮ ਸਿੰਘ ਪ੍ਰਧਾਨ ਲੋਕ ਆਵਾਜ਼ ਐਸੋਸੀਏਸ਼ਨ ਵਾਰਡ ਨੰ: 5 ਖਰੜ ਅਤੇ ਝੁੰਗੀਆਂ ਰੋਡ ਦੇ ਦੁਕਾਨਦਾਰਾਂ ਦੀ ਯੂਨੀਅਨ ਦੇ ਪ੍ਰਧਾਨ ਸਰਦਾਰ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਵਫਦ ਐਸ ਡੀ ਐਮ ਸਾਹਿਬ ਖਰੜ ਨੂੰ ਮਿਲਿਆ। ਇਸ ਸਮੇਂ ਉਨਾਂ ਨਾਲ ਤਰਲੋਚਨ ਸਿੰਘ ਭੱਟੀ, ਅਮਰਜੀਤ ਸਿੰਘ, ਜਗਤਾਰ ਸਿੰਘ ਅਤੇ ਹਰਨਾਮ ਸਿੰਘ ਡੱਲਾ ਅਤੇ ਹਰਜੋਤ ਸਿੰਘ ਵੀ ਮੌਜੂਦ ਸਨ। ਉਨਾਂ ਇੱਕ ਪੱਤਰ ਲਿਖ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੰਡੀਗੜ੍ਹ ਰੋਡ ਖਰੜ ਤੋਂ ਲੈ ਕੇ ਝੁੰਗੀਆਂ, ਹਰਲਾਲਪੁਰ ਤੇ ਜੰਡਪੁਰ ਤੱਕ ਸੜਕ ਦਾ ਬਹੁਤ ਬੁਰਾ ਹਾਲ ਹੈ । ਇਹ ਸੜਕ ਥਾਂ ਥਾਂ ਤੋਂ ਟੁੱਟੀ ਪਈ ਹੈ। ਰੋਜਾਨਾ ਹੀ ਨਿੱਕੇ ਮੋਟੇ ਹਾਦਸੇ ਹੋਣ ਕਰਕੇ ਲੋਕ ਜ਼ਖਮੀ ਹੋ ਜਾਂਦੇ ਹਨ । ਬਰਸਾਤਾਂ ਦੇ ਦਿਨਾਂ ਵਿੱਚ ਤਾਂ ਇਸ ਸੜਕ ਤੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸਕੂਲੀ ਬੱਸਾਂ ਵੀ ਖੱਡਿਆਂ ਵਿੱਚ ਫਸ ਜਾਂਦੀਆਂ ਹਨ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਟੁੱਟੀ ਸੜਕ ਕਰਕੇ ਉਨਾਂ ਦੇ ਬਿਜਨਸ ਵੀ ਪ੍ਰਭਾਵਿਤ ਹੋਏ ਹਨ। ਹਰ ਸਮੇਂ ਜਾਮ ਲੱਗੇ ਰਹਿੰਦੇ ਹਨ। ਪਰ ਸਰਕਾਰ ਨੇ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ। ਵਫਦ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਉਸਾਰੀ ਜਲਦੀ ਤੋਂ ਜਲਦੀ ਕਰਵਾ ਕੇ ਲੋਕਾਂ ਨੂੰ ਰਾਹਤ ਦਵਾਈ ਜਾਵੇ । ਐਸ ਡੀ ਐਮ ਸਾਹਿਬ ਨੇ ਤੁਰੰਤ ਕਾਰਵਾਈ ਕਰਦਿਆਂ ਈ ਓ ਨਗਰ ਕੌਂਸਲ ਖਰੜ ਨੂੰ ਸੜਕ ਬਣਾਉਣ ਦੀ ਹਦਾਇਤ ਵੀ ਕੀਤੀ ਗਈ।