ਫਰੀਦਕੋਟ : ਅੱਜ ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਫਰੀਦਕੋਟ ਵੱਲੋ ਜਿਲ੍ਹਾ ਪ੍ਰਧਾਨ ਬਾਬੂ ਸਿੰਘ ਦੀ ਪ੍ਰਧਾਨਗੀ ਵਿੱ
dprofdk@gmail.com ਚ ਸਟੇਟ ਬਾਡੀ ਦੇ ਫੈਸਲੇ ਮੁਤਾਬਿਕ ਮਲਟੀਪਰਪਜ਼ ਕੇਡਰ ਦੀਆ ਮੰਗਾ ਦੇ ਸਬੰਧੀ ਇੱਕ ਮੰਗ ਪੱਤਰ ਡਾਇਰੈਕਟਰ ਸਿਹਤ ਸੇਵਾਵਾ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਦੇ ਨਾਮ ਤੇ ਸਿਵਲ ਸਰਜਨ ਡਾਕਟਰ ਰਮਨਦੀਪ ਸਿੰਗਲਾ ਫਰੀਦਕੋਟ ਨੂੰ ਦਿੱਤਾ ਗਿਆ। ਇਸ ਦੌਰਾਨ ਜਿਲ੍ਹਾ ਪ੍ਰਧਾਨ ਬਾਬੂ ਸਿੰਘ ਨੇ ਦੱਸਿਆ ਮਲਟੀਪਰਪਜ ਕੇਡਰ ਦੀਆ ਮੁੱਖ ਮੰਗਾ ਜਿਵੇ ਕਿ ਮਲਟੀਪਰਪਜ ਕੇਡਰ ਦਾ ਨਾਮ ਬਦਲੀ ਕਰਨਾ , ਪਦਉਨਤੀਆ ਕਰਨਾ, ਟ੍ਰੇਨਿੰਗ ਸਕੂਲ ਵਿੱਚ ਬੰਦ ਪਈ ਮਲਟੀਪਰਪਜ਼ ਮੇਲ ਦੀ ਟ੍ਰੇਨਿੰਗ ਚਾਲੂ ਕਰਨਾ, ਵਰਦੀ ਭੱਤਾ , ਤਨਖਾਹ ਸਕੇਲਾ ਸਬੰਧੀ ਅਦਾਲਤੀ ਹੁਕਮਾ ਨੂੰ ਲਾਗੂ ਕਰਨਾ, ਸੀਨੀਆਰਤਾ ਸੂਚੀਆ ਜਾਰੀ ਕਰਨਾ , ਬਦਲੀਆ ਨੂੰ ਪਾਰਦਰਸ਼ੀ ਬਣਾਉਣਾ ਆਦਿ ਮੰਗਾ ਦੇ ਸਬੰਧ ਵਿੱਚ 4 ਜੂਨ ਨੂੰ ਸਟੇਟ ਪੱਧਰੀ ਰੱਖੇ ਧਰਨੇ ਵਿੱਚ ਫਰੀਦਕੋਟ ਵੱਲੋ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਜਾਵੇਗੀ ।