ਖਨੌਰੀ : ਭਾਰਤੀ ਜਨਤਾ ਪਾਰਟੀ ਖਨੌਰੀ ਮੰਡਲ ਦੀ ਕਾਰਜਕਾਰਨੀ ਮੀਟਿੰਗ ਅੱਜ ਮੰਡਲ ਪ੍ਰਧਾਨ ਅਸ਼ੋਕ ਗਰਗ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਜ਼ਿਲਾ ਮਹਾ ਮੰਤਰੀ ਸ਼ੇਰਵਿੰਦਰ ਸਿੰਘ ਧਾਰੀਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੀਟਿੰਗ ਦੌਰਾਨ ਉਨ੍ਹਾਂ ਨੇ ਮੰਡਲ ਦੀ ਪੂਰੀ ਟੀਮ ਨਾਲ ਜਾਣ-ਪਛਾਣ ਕੀਤੀ ਅਤੇ ਵਰਕਰਾਂ ਨੂੰ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਸ਼ੇਰਵਿੰਦਰ ਸਿੰਘ ਧਾਰੀਵਾਲ ਨੇ ਕਿਹਾ ਕਿ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੋਵੇਗੀ, ਪਰ ਇਸ ਲਈ ਹਰ ਇਕ ਵਰਕਰ ਅਤੇ ਅਹੁਦੇਦਾਰ ਨੂੰ ਬੂਥ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ ਜੀ-ਤੋੜ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬੂਥ ਪੱਧਰ ਦਾ ਵਰਕਰ ਮਜ਼ਬੂਤੀ ਨਾਲ ਕੰਮ ਕਰੇਗਾ ਤਾਂ ਹੀ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਭ੍ਰਿਸ਼ਟ ਸਰਕਾਰ ਤੋਂ ਮੁਕਤੀ ਮਿਲੇਗੀ ਅਤੇ ਸੂਬੇ ਵਿੱਚ ਸਾਫ-ਸੁਥਰੀ ਸਰਕਾਰ ਬਣੇਗੀ। ਉਨ੍ਹਾਂ ਖਨੌਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਨੂੰ ਵਧਾਈ ਦਿੰਦਿਆਂ ਪਾਰਟੀ ਦੇ ਕੰਮਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਹੌਸਲਾ ਦਿੱਤਾ। ਇਸ ਮੌਕੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨੇ ਵੀ ਵਰਕਰਾਂ ਨੂੰ ਸੰਬੋਧਿਤ ਕੀਤਾ। ਮੀਟਿੰਗ ਦੌਰਾਨ ਮੰਡਲ ਜਨਰਲ ਸਕੱਤਰ ਰਿਸ਼ੀਪਾਲ ਖਟਕੜ ਨੇ ਸਟੇਜ ਦੀ ਕਾਰਵਾਈ ਨਿਭਾਈ। ਇਸ ਮੌਕੇ ਨੈਨੂੰ ਰਾਮ ਗਰਗ ਸਟੇਟ ਕਾਰਜਕਾਰਨੀ ਮੈਂਬਰ, ਮੇਘ ਰਾਜ ਚੱਠਾ, ਹੁਕਮ ਚੰਦ ਗੌਰਸੀ, ਰਿਸ਼ੀਪਾਲ ਸ਼ਰਮਾ ਮਹਾਂ ਮੰਤਰੀ, ਡਾ. ਪ੍ਰੇਮ ਬਾਂਸਲ, ਜਗਜੀਤ ਸਿੰਘ ਗੋਠਵਾਲ, ਕਰਮਜੀਤ ਸਿੰਘ, ਕਰਮਵੀਰ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ, ਬਰਥਰੀ ਰਾਮ, ਮੋਹਨ ਮਿੱਤਲ, ਆਸ਼ਾ ਸ਼ਰਮਾ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਵਿਕਾਸ ਸ਼ਿੰਗਲਾ, ਰਮੇਸ਼ ਫੌਜੀ, ਕੁਲਦੀਪ ਸਿੰਘ ਫੌਜੀ, ਮਨੋਜ ਕੁਮਾਰ, ਕਮਲ, ਮੇਵਾ ਸਿੰਘ, ਸੁਨੀਲ ਮਿੱਤਲ, ਬਲਿੰਦਰ ਸਿੰਘ ਨੈਨ, ਸੁਨੀਲ ਕੁਮਾਰ, ਵਿਕਰਮ ਸਿੰਘ, ਸਤਿਆ ਨਰਾਇਣ, ਸਤੀਸ਼ ਕੁਮਾਰ, ਸਰੋਜ ਰਾਣੀ, ਪਿੰਕੀ ਰਾਣੀ, ਪੂਨਮ ਰਾਣੀ, ਮੀਨੂ ਰਾਣੀ, ਕਿਰਨ ਰਾਣੀ, ਸਾਹਿਲ ਗਿੱਲ, ਬੀਰਾ ਰਾਮ, ਦਿਲਬਾਗ ਸਿੰਘ ਬੋਪਰ, ਸੁਰਿੰਦਰ ਕੁਮਾਰ, ਗੁਰਤੇਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।