ਸਮਾਣਾ : ਸਮਾਣਾ ਦੇ ਨਜਦੀਕੀ ਪਿੰਡ ਢੈਠਲ ਦੇ ਗੁਰਦੁਆਰਾ ਈਸਰ ਸਾਹਿਬ ਵਿਖੇ ਸਵ. ਸਾਬਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਰਾਜਲਾ ਦੀ 36ਵੀਂ ਬਰਸੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਪਹੁੰਚ ਕੇ ਸਵ. ਹਰਦਿਆਲ ਸਿੰਘ ਰਾਜਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ। ਬਰਸੀ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਦੇ ਵੱਡੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ 36 ਸਾਲ ਬਾਅਦ ਵੀ ਹਰਦਿਆਲ ਸਿੰਘ ਰਾਜਲਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ। ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੇ ਸਮਾਜ ਅਤੇ ਸਮਾਣਾ ਸ਼ਹਿਰ ਲਈ ਕੀਤੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਰਾਜਲਾ ਪਰਿਵਾਰ ਵੱਲੋਂ ਸਮਾਣਾ ਨੂੰ ਦਿੱਤੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।