ਮੋਹਾਲੀ : ਮੇਅਰ, ਡਿਪਟੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਰਹੇ ਨੇਤਾਗਣ ਹੀ ਛੱਡ ਕੇ ਮੈਦਾਨ ਭੱਜ ਗਏ ਹਨ, ਉਹ ਚੋਣ ਨਹੀਂ ਲੜ ਰਹੇ ਅਤੇ ਇਹਨਾਂ ਤਿੰਨਾਂ ਤੋਂ ਇਲਾਵਾ ਹੋਰ ਵੀ ਕਈ ਸਾਬਕਾ ਕੌਂਸਲਰ ਮੈਦਾਨ ਛੱਡ ਕੇ ਭੱਜ ਚੁੱਕੇ ਹਨ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਮੂੰਹ ਹੀ ਨਹੀਂ ਲਗਾਉਣਾ ਸੀ ਅਤੇ ਉਹ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਹੀ ਨਹੀਂ ਰੱਖਦੇ, ਇਸ ਕਰਕੇ ਉਹ ਚੋਣ ਮੈਦਾਨ ਤੋਂ ਪਿਛਾਂ ਹਟ ਗਏ ਹਨ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ- 9 (ਫੇਜ -5) ਤੋ ਉਮੀਦਵਾਰ- ਅਨੂ ਬੱਬਰ ਦੇ ਹੱਕ ਵਿੱਚ ਹੋਈ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਸਿਰਫ ਤੋਹਮਤਬਾਜ਼ੀ ਹੀ ਲਗਾਈ ਹੈ ਅਤੇ ਆਪਣਾ ਨਿਜ ਹੀ ਵੇਖਿਆ ਹੈ, ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੇ ਕੰਮ ਕਰਨ ਵੱਲ ਕਦੀ ਵੀ ਸੰਜੀਦਗੀ ਨਾਲ ਯਤਨ ਤੱਕ ਨਹੀਂ ਕੀਤੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੇਰੀ ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਭਨਾਂ ਨੂੰ ਇਹ ਅਪੀਲ ਹੈ ਕਿ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ ਕਿਉਂਕਿ ਅਤੇ ਆਪਣੀ ਮਰਜ਼ੀ ਦਾ ਉਮੀਦਵਾਰ ਚੁਣਨ, ਕਿਉਂਕਿ ਅਜਿਹਾ ਸਮਾਂ 5 ਸਾਲਾਂ ਬਾਅਦ ਆਉਂਦਾ ਹੈ ਕਿ ਤੁਸੀਂ ਆਪਣੀ ਮਰਜ਼ੀ ਦਾ ਨੁਮਾਇੰਦਾ ਚੁਣਨਾ ਹੁੰਦਾ ਹੈ ਅਤੇ ਜੋ ਲੋਕ ਮੀਂਹ, ਬਿਮਾਰੀ ਜਾਂ ਮੌਸਮ ਦਾ ਬਹਾਨਾ ਬਣਾ ਕੇ ਘਰ ਬੈਠਣਗੇ, ਅਤੇ ਜਿਹੜੇ ਮੋਹਾਲੀ ਦੇ ਕਾਂਗਰਸੀ ਹਨ, ਉਹਨਾਂ ਬਾਰੇ ਮੋਹਾਲੀ ਦੇ ਲੋਕੀ ਚੰਗੀ ਤਰ੍ਹਾਂ ਜਾਣਦੇ ਹਨ, ਕਿ ਉਹ ਕਿੰਨਾ ਝੂਠ ਬੋਲਦੇ ਹਨ ਅਤੇ ਕਿੰਨਾ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ, ਪ੍ਰੰਤੂ ਹੁਣ ਮੋਹਾਲੀ ਦੇ ਲੋਕੀ ਇਹਨਾਂ ਨੂੰ ਚੰਗੀ ਤਰ੍ਹਾਂ ਪਛਾਣ ਚੁੱਕੇ ਹਨ, ਅਤੇ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ,