ਸੁਨਾਮ : ਦੀ ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ' (ਯੂਨਿਟ ਸੁਨਾਮ) ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਗਗਨਦੀਪ ਸਿੰਘ ਲਿੱਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਐਸੋਸੀਏਸ਼ਨ ਦੀ ਮਜ਼ਬੂਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਮੂਲੀਅਤ ਕਰਕੇ ਆਪਣੀ ਇਕਜੁੱਟਤਾ ਦਾ ਸਬੂਤ ਦਿੱਤਾ। ਤਕਨੀਕੀ ਮਾਹਿਰਾਂ ਵੱਲੋਂ ਦਿੱਤੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗਗਨਦੀਪ ਸਿੰਘ ਲਿੱਲੀ ਨੇ ਕਿਹਾ ਕਿ "ਏਕਤਾ ਵਿੱਚ ਹੀ ਸ਼ਕਤੀ ਹੈ" ਅਤੇ ਇਸੇ ਸਿਧਾਂਤ 'ਤੇ ਪਹਿਰਾ ਦਿੰਦੇ ਹੋਏ ਐਸੋਸੀਏਸ਼ਨ ਲਗਾਤਾਰ ਅੱਗੇ ਵਧ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਐਸੋਸੀਏਸ਼ਨ ਵੱਲੋਂ ਅਗਲੇ ਮਹੀਨੇ ਸੋਨੀ (Sony) ਕੰਪਨੀ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਵਿੱਚ ਕੰਪਨੀ ਦੇ ਮਾਹਿਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀਆਂ ਬਾਰੀਕੀਆਂ ਬਾਰੇ ਮੈਂਬਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣਗੇ। ਇਸ ਮੌਕੇ ਗਗਨਦੀਪ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਗੁਰਤੇਜ ਸਿੰਘ, ਦਵਿੰਦਰ ਕੁਮਾਰ, ਬੂਟਾ ਸਿੰਘ ਧਾਲੀਵਾਲ, ਪਰਵਿੰਦਰ ਕੁਮਾਰ, ਰਾਮਪਾਲ, ਜਗਦੀਸ਼ ਬੰਸਲ, ਜਗਸੀਰ ਸਿੰਘ, ਜਸਵਿੰਦਰ ਸਿੰਘ, ਹਾਕਮ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਸਿੰਘ, ਰਿੰਕੂ, ਗੁਰਪ੍ਰੀਤ ਪਾਲ ਸਿੰਘ ਬੇਦੀ, ਸੁਭਾਸ਼ ਚੰਦਰ ਕਤਿਆਲ, ਦਿਨੇਸ਼ ਨਾਗਪਾਲ, ਹਰਿੰਦਰ ਨਾਗਪਾਲ, ਦਿਆਲ ਸਿੰਘ, ਵਿਨੋਦ ਸ਼ਰਮਾ, ਵਰਿੰਦਰ ਕੁਮਾਰ ਅਤੇ ਬ੍ਰਿਜ ਭੂਸ਼ਣ ਸਮੇਤ ਹੋਰ ਕਈ ਮੈਂਬਰ ਹਾਜ਼ਰ ਸਨ।