ਲੁਧਿਆਣਾ : ਦੇਵਗਨ ਕਾਨਵੈਂਟ ਸਕੂਲ ਮਿਸਿੰਗ ਲਿੰਕ ਟੂ ਨਿਊ ਵਾਈਪਾਸ ਨੇੜੇ ਜੈਨ ਮੰਦਰ ਚੌਂਕ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਦਸਵੀਂ ਕਲਾਸ ਵਿੱਚੋਂ 75% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਇਸ ਮੌਕੇ ਸਕੂਲ ਦੇ ਸਮੂਹ ਸਟਾਫ ਪ੍ਰਿੰਸੀਪਲ ਵੱਲੋਂ ਦਿਲਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਹਨਾਂ ਬਾਕੀ ਬੱਚਿਆਂ ਨੂੰ ਵੀ ਕਿਹਾ ਕਿ ਜਿਸ ਤਰ੍ਹਾਂ ਦਿਲਪ੍ਰੀਤ ਕੌਰ ਨੇ ਦਿਲੋਂ ਲਗਨ ਦੇ ਨਾਲ ਪੜ੍ਹਾਈ ਕੀਤੀ ਅਤੇ ਚੰਗੇ ਨੰਬਰ ਪ੍ਰਾਪਤ ਕੀਤੇ ਇਸੇ ਤਰ੍ਹਾਂ ਬਾਕੀ ਵਿਦਿਆਰਥੀ ਵੀ ਦਿਲਪ੍ਰੀਤ ਕੌਰ ਦੀ ਤਰ੍ਹਾਂ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਚੰਗੇ ਨੰਬਰ ਲੈ ਕੇ ਆਪਣੀ ਯੋਗਤਾ ਦਾ ਸਬੂਤ ਦੇਣ ਇਸ ਮੌਕੇ ਦਿਲਪ੍ਰੀਤ ਕੌਰ ਦੇ ਪਿਤਾ ਪਰਮਬੀਰ ਸਿੰਘ ਮਾਤਾ ਕਿਰਨਜੋਤ ਕੌਰ ਅਤੇ ਜੱਗੀ ਮੈਡੀਕਲ ਹਾਲ ਧਾਂਦਰਾ ਰੋਡ ਅਤੇ ਸਮੂਹ ਜੱਗੀ ਪਰਿਵਾਰ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੋਂ ਝਲਕ ਰਹੀ ਸੀ ਕਿ ਉਹਨਾਂ ਦੀ ਬੱਚੀ ਬਹੁਤ ਹੀ ਹੋਣਹਾਰ ਹੈ ਇਸ ਮੌਕੇ ਜੱਗੀ ਪਰਿਵਾਰ ਵੱਲੋਂ ਆਪਣੀ ਬੱਚੀ ਨੂੰ ਵਿਸ਼ੇਸ਼ ਤੌਰ ਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਪਰਮਜੀਤ ਕੁਮਾਰ,ਕਲਾਸ ਇੰਚਾਰਜ ਰਿਤੂ ਸ਼ਰਮਾ, ਟਿਊਸ਼ਨ ਅਧਿਆਪਕਾ - ਸਰਿਤਾ ਮਲਹੋਤਰਾ, ਰਾਖੀ ਭੱਟ ਆਦਿ ਖੁਸ਼ੀ ਦੇ ਪਲਾਂ ਵਿੱਚ ਹਾਜ਼ਰ ਸਨ