ਪਟਿਆਲਾ : ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅਦਾਰੇ ਦੇ ਨਵਨਿਯੁਕਤ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਨਾਲ ਬੈਠਕ ਕਰਕੇ ਪੀਆਰਟੀਸੀ ਦੀ ਹੋਰ ਬਿਹਤਰੀ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਚੇਅਰਮੈਨ ਨੇ ਨਵੇਂ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਨੂੰ ਵਧਾਈ ਦਿੰਦਿਆਂ ਸਵਾਗਤ ਕੀਤਾ। ਇਸ ਮੌਕੇ ਏ ਐਮ ਡੀ ਨਵਦੀਪ ਕੁਮਾਰ ਵੀ ਹਾਜ਼ਰ ਸਨ। ਐਡਵੋਕੇਟ ਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੀ ਮੌਜੂਦਾ ਕਾਰਜਾਕਾਰੀ ਸਬੰਧੀ ਵਿਸਤਾਰ-ਪੂਰਵਕ ਵਿਚਾਰ ਵਟਾਂਦਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਟਰਾਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਾਸੀਆਂ ਦੀ ਸਹੂਲਤ ਲਈ ਪੀ.ਆਰ.ਟੀ.ਸੀ ਵੱਲੋ ਆਪਣੀ ਮਾਲਕੀ ਵਾਲੀਆਂ ਪਾਈਆ ਜਾਣ ਨਵੀਆਂ ਬੱਸਾਂ ਦੀ ਕਾਰਵਾਈ ਵਿੱਚ ਹੋਰ ਤੇਜੀ ਲਿਆਉਣ ਸਮੇਤ ਪੀ.ਆਰ.ਟੀ.ਸੀ ਦੇ ਹੋਰ ਵੱਖ ਵੱਖ ਮੱਹਤਵਪਰੂਨ ਮੁੱਦਿਆ ਉੱਪਰ ਚਰਚਾ ਕੀਤੀ। ਚੇਅਰਮੈਨ ਜੁਨੇਜਾ ਨੇ ਐਮ ਡੀ ਮਨੀਸ਼ਾ ਰਾਣਾ ਨਾਲ ਬੈਠਕ ਦੌਰਾਨ ਪੀ.ਆਰ.ਟੀ.ਸੀ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਨਵੇ ਬੱਸ ਸਟੈਂਡ-ਬੱਸ ਸਟਾਪ ਦੀ ਉਸਾਰੀ ਅਤੇ ਪੀ.ਆਰ.ਟੀ.ਸੀ ਦੇ ਸਾਰੇ ਅਦਾਰਿਆਂ ਵਿੱਚ ਲਗਾਏ ਜਾਣ ਵਾਲੇ ਸੋਲਰ ਸਿਸਟਮ ਦੀ ਕਾਰਵਾਈ ਵਿੱਚ ਤੇਜੀ ਲਿਆਉਣ ਲਈ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਸਾਂਝੇ ਹੰਭਲੇ ਨਾਲ ਪੀ.ਆਰ.ਟੀ.ਸੀ ਦੀ ਉਨੱਤੀ ਅਤੇ ਤਰੱਕੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ।