ਮੋਰਿੰਡਾ : ਮਿਉਂਸੀਪਲ ਕਮੇਟੀ ਮੋਰਿੰਡਾ ਵਿਖੇ ਮਮਤਾ ਦਿਵਸ ਬੜੇ ਹੀ ਸਨੇਹੀ ਅਤੇ ਸਤਿਕਾਰ ਭਰੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਨਵੇਂ ਵਾਰਡ ਨੰਬਰ 5 ਤੋਂ ਸਮਾਜ ਸੇਵੀ ਬੀਬੀ ਸੁਰਿੰਦਰ ਕੌਰ ਵੱਲੋਂ ਮਿਉਂਸੀਪਲ ਕਮੇਟੀ ਦੇ ਸਫਾਈ ਸੇਵਕਾਂ ਨਾਲ ਮਿਲ ਕੇ ਮਮਤਾ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਕੇਕ ਕੱਟਿਆ ਗਿਆ ਅਤੇ ਸਫਾਈ ਸੇਵਕਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਬੀਬੀ ਸੁਰਿੰਦਰ ਕੌਰ ਨੇ ਕਿਹਾ ਕਿ ਮਾਂ ਦਾ ਦਰਜਾ ਦੁਨੀਆ ਵਿੱਚ ਸਭ ਤੋਂ ਉੱਚਾ ਹੈ। ਮਾਂ ਆਪਣੇ ਬੱਚਿਆਂ ਦੀ ਖੁਸ਼ੀ ਅਤੇ ਭਵਿੱਖ ਲਈ ਸਾਰੀ ਉਮਰ ਤਿਆਗ ਅਤੇ ਮਿਹਨਤ ਕਰਦੀ ਹੈ। ਮਾਂ ਦਾ ਪਿਆਰ ਨਿਸ਼ਕਾਮ ਹੁੰਦਾ ਹੈ ਅਤੇ ਉਸਦੀ ਮਮਤਾ ਹਰ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਮਤਾ ਦਿਵਸ ਸਿਰਫ਼ ਇੱਕ ਦਿਨ ਨਹੀਂ, ਸਗੋਂ ਹਰ ਰੋਜ਼ ਮਾਂ ਦਾ ਸਤਿਕਾਰ ਅਤੇ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਮਾਵਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਹਰ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਇੱਕ ਮਾਂ ਦੀ ਅਰਦਾਸ, ਮਿਹਨਤ ਅਤੇ ਹੌਸਲਾ ਹੁੰਦਾ ਹੈ। ਇਸ ਲਈ ਸਾਨੂੰ ਆਪਣੇ ਮਾਪਿਆਂ ਦੀ ਇੱਜ਼ਤ ਕਰਦੇ ਹੋਏ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਨੋਟ ਸਫਾਈ ਕਰਮਚਾਰੀਆਂ ਨਾਲ ਕੇਕ ਕੱਟਦੇ ਹੋਏ ਬੀਬੀ ਸੁਰਿੰਦਰ ਕੌਰ ਅਤੇ ਕੌਂਸਲਰ ਪਿੰਕੀ ਕੌਰ