ਲੁਧਿਆਣਾ : ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਕੈਂਡ ਦੇ ਪ੍ਰਬੰਧਕ ਕਮੇਟੀ ਮੈਂਬਰ ਜਗਦੇਵ ਸਿੰਘ ਜੱਗਾ ਪੰਨੂ ਦੇ ਪਿਤਾ ਮੁਖਤਿਆਰ ਸਿੰਘ ਪੰਨੂ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਅਕਾਲ ਚਲਾਣਾ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਜਗਦੇਵ ਸਿੰਘ ਜੱਗਾ ਪੰਨੂ ਅਤੇ ਉਨਾਂ ਦੇ ਸਮੂਹ ਪਰਿਵਾਰ ਨਾਲ ਦੁੱਖ ਵਿਅਕਤ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਨਜੀਤ ਸਿੰਘ ਚੰਨਾ ਕੈਂਡ ਬਲਾਕ ਸਮਤੀ ਮੈਂਬਰ ਨੇ ਦੱਸਿਆ ਕਿ ਸਰਦਾਰ ਮੁਖਤਿਆਰ ਸਿੰਘ ਪੰਨੂ ਦੇ ਅਕਾਲ ਚਲਾਣਾ ਕਰਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬੜਿੰਗ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਦਿਲਾਵਰ ਸਿੰਘ ਲਹਿਰਾ,ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ, ਭਾਜਪਾ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਤੋਂ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ, ਕਤਿੰਦਰ ਪਾਲ ਸਿੰਘ ਸਿੰਘਪੁਰਾ,ਜਰਨੈਲ ਸਿੰਘ ਸਿਮਲਾਪੁਰੀ ਡਿਪਟੀ ਮੇਅਰ, ਬਲਵੀਰ ਸਿੰਘ ਬਾੜੇਵਾਲ, ਹਿਰਦੇਪਾਲ ਸਿੰਘ ਢੀਡਸਾ, ਬਲਾਕ ਪ੍ਰਧਾਨ ਨੋਨੀ ਸੀਲੋਂ,ਇੰਦਰਜੀਤ ਸਿੰਘ ਗਿੱਲ, ਜ਼ਿਲ੍ਾ ਪਰਿਸ਼ਦ ਮੈਂਬਰ ਲਾਡੀ ਜੱਸੜ,ਗੁਰਜੀਤ ਸਿੰਘ ਧਾਂਦਰਾ,ਸਾਬਕਾ ਸਰਪੰਚ ਬਲਦੇਵ ਸਿੰਘ ਕੈਂਡ,ਲੰਬਰਦਾਰ ਪ੍ਰਦੀਪ ਸਿੰਘ ਕੈਂਡ, ਗੁਰੀ ਕੈਂਡ ਸਰਪੰਚ, ਜਸਵੰਤ ਸਿੰਘ ਪੰਨੂ ਸਾਬਕਾ ਪੰਚ ,ਗੱਗੀ ਗਿੱਲ ਨੇ ਮੁਖਤਿਆਰ ਸਿੰਘ ਪੰਨੂ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।