Sunday, May 10, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਕੈਬਨਿਟ ਮੰਤਰੀ ਸੰਜੀਵ ਅਰੌੜਾ ਦੀ ਗ੍ਰਿਫਤਾਰੀ ਨੂੰ ਲੈਕੇ ਆਪ ਵਲੋਂ ਰੋਸ ਪ੍ਰਦਰਸ਼ਨ

May 10, 2026 09:49 PM
Rozana Sehaj times
ਮਾਲੇਰਕੋਟਲਾ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੌੜਾ ਦੀ ਗ੍ਰਿਫਤਾਰੀ ਨੂੰ ਲੈਕੇ ਆਮ ਆਦਮੀ ਪਾਰਟੀ ਵਲੋਂ ਅੱਜ ਭਾਜਪਾ ਦੇ ਆਗੁਆਂ ਦੇ ਦਫ਼ਤਰਾਂ ਤੇ ਰੋਸ ਪ੍ਰਦਰਸ਼ਨ ਕੀਤੇ। ਹਲਕਾ ਮਾਲੇਰਕੋਟਲਾ ਵਿੱਚ ਵੀ ਵੱਡੀ ਗਿਣਤੀ ਵਿੱਚ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਆਪ ਆਗੂਆਂ ਤੇ ਵਰਕਰਾਂ ਨੇ ਗੁਰਬਚਨ ਸਿੰਘ ਸਿੰਘ ਮੋਖਾ ਕਾਰਜਕਾਰੀ ਪ੍ਰਧਾਨ ਰਾਸ਼ਟਰੀ ਸਿੱਖ ਸੰਗਤ ਦੇ ਦਫਤਰ ਗੁਰਦੁਆਰਾ ਹਾਅ ਦਾ ਨਾਅਰਾ ਦੇ ਸਾਹਮਣੇ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਦੇ ਦਫਤਰ ਅੱਗੇ  ਭਾਜਪਾ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਸ਼੍ਰੀ ਨਰਿਦੰਰ ਮੋਦੀ ਅਤੇ ਅਮਿਤ ਸ਼ਾਹ ਵਲੋਂ ਕੇਂਦਰੀ ਜਾਂਚ ਏਜੰਸੀਆ ਈ ਡੀ, ਸੀਬੀਆਈ ਤੇ ਐਨ ਆਈ ਐਸ ਦੀ ਦੂਰ ਵਰਤੋਂ ਕਰਕੇ ਵਿਰੋਧੀਆਂ ਨੂੰ ਆਪਣੇ ਵੱਲ ਖਿੱਚਣ ਲਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰ ਕੇ ਡੈਮੈਕਰੈਸੀ ਦਾ ਕਤਲ ਕਰ ਰਹੀ ਹੈ।
ਵਿਧਾਇਕ ਨੇ ਅੱਗੇ ਕਿਹਾ ਕਿ ਕੱਲ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵ ਪਾਵਰ ਮੰਤਰੀ ਸੰਜੀਵ ਅਰੌੜਾ ਨੂੰ ਈ ਡੀ ਨੇ ਗ੍ਰਿਫਤਾਰ ਕੀਤਾ ਹੈ। ਅਸੀ ਇਸ ਗ੍ਰਿਫਤਾਰੀ ਦੀ ਘੋਰ ਨਿੰਦਾ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਚਟਾਨ ਵਾਂਗ ਖੜੇ ਹਨ। ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀਆਂ ਜਾਂਚ ਏਜੰਸੀਆ ਤੋਂ ਡਰਨ ਵਾਲੇ ਨਹੀਂ।ਆਮ ਆਦਮੀ ਪਾਰਟੀ ਇਨਕਲਾਬ ਚੋਂ ਨਿਕਲੀ ਹੋਈ ਪਾਰਟੀ ਹੈ। ਭਾਜਪਾ ਨੇ ਪਹਿਲਾਂ ਬਿਹਾਰ ਲੁਟਿਆ, ਮਹਾਰਾਸ਼ਟਰ ਲੁਟਿਆ ਤੇ ਹੁਣ ਬੰਗਾਲ ਨੂੰ ਲੁੱਟ ਕੇ ਭਾਜਪਾ ਚਾਹੁੰਦੀ ਹੈ ਕਿ 2027 ਵਿੱਚ ਪੰਜਾਬ ਨੂੰ ਵੀ ਇਹਨਾਂ ਜਾਂਚ ਏਜੰਸੀਆ ਰਾਹੀ ਵਿਰੋਧੀਆਂ ਨੂੰ ਡਰ ਧਮਾਕੇ  ਲੁੱਟ ਲੈਵਾਗੇ।ਇਹ ਸੁਪਣਾ ਭਾਜਪਾ ਦਾ ਪੰਜਾਬ ਵਿੱਚ ਪੂਰਾ ਨਹੀਂ ਹੋਣਾ। ਕਿਉਂਕਿ ਪੰਜਾਬ ਦੇ ਸੁਰ ਵੀਰ ਬਹਾਦਰ ਲੋਕ ਆਪੀ ਰਾਖੀ ਕਰਨਾ ਜਾਣਦੇ ਹਨ। ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਨੇ 13 ਮਹਿਨੇ ਬਾਡਰ ਤੇ ਬੈਠ ਕੇ ਮੋਦੀ ਵਲੋਂ ਬਣਾਏ ਕਿਸਾਨਾ ਖਿਲਾਫ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ।2027 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸਾਕਿਬ ਆਲੀ ਰਾਜਾ, ਬਲਾਕ ਪ੍ਰਧਾਨ ਮੁਹੰਮਦ ਹਲੀਮ, ਬਲਾਕ ਪ੍ਰਧਾਨ ਮੁਹੰਮਦ ਅਸਲਮ ਭੱਟੀ, ਸ਼ਕੂਰ ਪ੍ਰਧਾਨ, ਐਡਵੋਕੇਟ ਮੁਹੰਮਦ ਸ਼ਮਸ਼ਾਦ ਮੈਂਬਰ ਪੰਜਾਬ ਵਕਫ਼ ਬੋਰਡ, ਆਜ਼ਮ ਦਾਰਾ ਚੈਅਰਮੈਨ ਟਰੈਡਿਗ ਵਿੰਗ,ਐਡਵੋਕੇਟ ਜੇਗਮ ਅਬਾਸ, ਚੈਅਰਮੈਨ ਸੰਤੋਖ ਸਿੰਘ, ਸੁਖਦਰਸ਼ਨ ਸਿੰਘ ਮਿੱਠੇਵਾਲ, ਚਰਨਜੀਤ ਸਿੰਘ ਮੀਠੇ ਵਾਲ,ਕੇਵਲ ਸਿੰਘ ਜਾਗੋਵਾਲ, ਗੁਰਮੀਤ ਸਿੰਘ ਬੁਰਜ, ਮੈਡਮ ਪ੍ਰਵੀਨ, ਨਰਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸੂਫ਼ੀ ਮੁਹੰਮਦ ਹਾਸ਼ਿਮ, ਮੁਹੰਮਦ ਨਿਸਾਰ,ਚੌਧਰੀ ਮੁਹੰਮਦ ਬਸ਼ੀਰ, ਇਕਬਾਲ ਫੋਜ਼ੀ, ਮੁਹੰਮਦ ਅਸਲਮ ਕਾਲਾ, ਗੁਰਬਖਸ਼ ਸਿੰਘ ਮੁਹੰਮਦ ਯਾਸੀਨ ਮੁਹੰਮਦ ਅਕਰਮ, ਆਦਿ ਮੌਜੂਦ ਸਨ। 

Have something to say? Post your comment

 

More in Malwa

ਫੁੱਟ ਪਾਊ ਤਾਕਤਾਂ ਕਦੇ ਵੀ ਸਫਲ ਨਹੀਂ ਹੋਣਗੀਆਂ: ਮੁੱਖ ਮੰਤਰੀ ਮਾਨ

ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਰੂਪ ਚੰਦ ਹਰੀਗੜ੍ਹ ਦੇ ਕਾਵਿ ਸੰਗ੍ਰਹਿ ਕਲਮ ਦੀ ਆਵਾਜ਼ ਦਾ ਲੋਕ ਅਰਪਣ

ਡਾਕਟਰ ਭੀਮ ਰਾਓ ਅੰਬੇਦਕਰ ਲਾਇਬਰੇਰੀ ਖਟੜਾ ਚੁਹਾਰਮ ਵੱਲੋਂ ਕਾਪੀਆਂ ਤੇ ਕਿਤਾਬਾਂ ਦਾ ਲੰਗਰ ਲਗਾਇਆ ਗਿਆ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਕੈਂਪ ਲਗਵਾਇਆ ਗਿਆ

ਕਾਂਗਰਸ ਸਰਕਾਰ ਆਉਣ ਤੇ ਪੇਂਡੂ ਖੇਡ ਮੇਲਿਆਂ ਨੂੰ ਹੋਰ ਵੀ ਪ੍ਰਫੁੱਲਿਤ ਕੀਤਾ ਜਾਵੇਗਾ. ਕੁਲਦੀਪ ਸਿੰਘ ਵੈਦ

ਵਾਈ.ਐੱਸ. ਜੈਨਨੇਕਸਟ ਸਕੂਲ ਵਿੱਚ ਮਾਤਾ ਦਿਵਸ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ

ਯੂਰੀਆ ਖਾਦ ਦੀ ਅਣ ਅਧਿਕਾਰਤ ਵਰਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਲਿਆ ਸਖ਼ਤ ਨੋਟਿਸ ਪ੍ਰਸ਼ੰਸਾਯੋਗ। ਬਹਿਰੂ

ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ 'ਮਾਂ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ

ਸਾਹਨੀ ਪਰਿਵਾਰ ਨੂੰ ਸਦਮਾ, ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਸਾਂਝਾ

ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਦੀ ਵਰਤੋਂ ਨਾਲ਼ ਵੈਲਡਿੰਗ ਦਾ ਨਵਾਂ ਢੰਗ ਕੀਤਾ ਵਿਕਸਿਤ