Wednesday, May 06, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਭੱਜ-ਦੌੜ ਅਤੇ ਮਾਨਸਿਕ ਤਣਾਅ ਭਰੀ ਜ਼ਿੰਦਗੀ ਵਿੱਚ ਵਰਦਾਨ ਸਾਬਤ ਹੋ ਸਕਦਾ ਹੈ ਯੋਗ: ਡਾ. ਜਗਦੀਪ ਸਿੰਘ

May 06, 2026 10:08 PM
Rozana Sehaj times
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਭਾਰਤ ਸਰਕਾਰ ਦੇ 'ਆਯੁਸ਼ ਮੰਤਰਾਲੇ' ਦੇ ਸਹਿਯੋਗ ਨਾਲ਼ ਅੱਜ ਯੂਨੀਵਰਸਿਟੀ ਦੇ ਫੁਟਬਾਲ ਗਰਾਊਂਡ ਵਿਖੇ ਇੱਕ ਵਿਸ਼ੇਸ਼ ਯੋਗ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ 'ਕੌਮਾਂਤਰੀ ਯੋਗਾ ਦਿਵਸ 2026' ਦੇ ਸਬੰਧ ਵਿੱਚ ਸ਼ੁਰੂ ਕੀਤੇ ਗਏ 100 ਦਿਨਾ ਕਾਊਂਟਡਾਊਨ ਦੇ ਜਸ਼ਨ ਵਜੋਂ ਕਰਵਾਇਆ ਗਿਆ। ਸਵੇਰੇ ਸ਼ੁਰੂ ਹੋਏ ਇਸ ਸਮਾਗਮ ਦੀ ਲਗਾਤਾਰਤਾ ਵਿੱਚ ਦਿਨ ਸਮੇਂ ਯੋਗ ਬਾਰੇ ਇੱਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਗਿਆ। ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਸਵੇਰੇ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਅਜੋਕੇ ਦੌਰ ਦੀ ਭੱਜ-ਦੌੜ ਅਤੇ ਮਾਨਸਿਕ ਤਣਾਅ ਭਰੀ ਜ਼ਿੰਦਗੀ ਵਿੱਚ ਯੋਗ ਇੱਕ ਵਰਦਾਨ ਸਾਬਤ ਹੋ ਸਕਦਾ ਹੈ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪਹਿਲਕਦਮੀ 'ਸੀ. ਐੱਮ. ਦੀ ਯੋਗਸ਼ਾਲਾ' ਦੇ ਸਟੇਟ ਕੰਸਲਟੈਂਟ ਸ਼੍ਰੀ ਅਮਰੇਸ਼ ਕੁਮਾਰ ਝਾਅ ਅਤੇ ਸ਼੍ਰੀ ਕਮਲੇਸ਼ ਕੁਮਾਰ ਮਿਸ਼ਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਡਾ. ਨਿਸ਼ਾਨ ਸਿੰਘ ਦਿਉਲ ਨੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਨੂੰ ਨਿਰੋਗ ਅਤੇ ਖੁਸ਼ਹਾਲ ਬਣਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ। ਆਯੁਸ਼ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੇਰ ਸਮੇਂ ਕਰਵਾਏ ਗਏ ਅਭਿਆਸ ਦੌਰਾਨ ਅਚਾਰੀਆ ਪਰਵਿੰਦਰ ਨੇ ਮੰਤਰਾਲੇ ਦੇ ਪ੍ਰੋਟੋਕੋਲ ਅਨੁਸਾਰ ਯੋਗ ਕਰਵਾਇਆ ਅਤੇ ਯੂਨੀਵਰਸਿਟੀ ਤੋਂ ਯੋਗ ਕੋਚ ਅਚਾਰੀਆ ਜਗਜੀਵਨ ਸਿੰਘ ਦੀ ਅਗਵਾਈ ਵਿੱਚ ਤਿਆਰ ਟੀਮ ਨੇ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਅਧਾਰਿਤ ਯੋਗ ਡੈਮੋ ਦੀ ਪੇਸ਼ਕਾਰੀ ਦਿੱਤੀ ।
 
 

Have something to say? Post your comment

 

More in Malwa

ਪਟਿਆਲਾ ਵਿੱਚ ਨੈਸ਼ਨਲ ਲੋਕ ਅਦਾਲਤ 9 ਮਈ ਨੂੰ

"ਸ਼ਹਿਰ ਦੀ ਇਤਿਹਾਸਕ ਵਿਰਾਸਤ ਨੂੰ ਚਮਕਾਉਣਾ ਸਾਡੀ ਪਹਿਲ": ਮੇਅਰ

ਕੋਠੀਆਂ ਦੇ ਮਾਲਕ ਪਿਛਲੇ 4 ਸਾਲਾਂ ਤੋਂ ਉਜਾੜ ‘ਚ ਰਹਿਣ ਲਈ ਮਜ਼ਬੂਰ ਆਖਿਰ ਪ੍ਰਭ ਆਸਰਾ ਨੇ ਦਿੱਤੀ ਸ਼ਰਨ

ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਵਾਤਾਵਰਣ ਰੁਚੀ ਪੈਦਾ ਕਰਨ ਲਈ ਲਗਾਤਾਰ ਉਪਰਾਲੇ ਜਾਰੀ

ਪਿੰਡ ਹਰੀਨੌ ਦਾ ਕੁਝ ਕੁ ਦਿਨ ਪਹਿਲਾਂ ਬਣਿਆ ਰਜਬਾਹਾ ਪਹਿਲਾ ਪਾਣੀ ਨਾ ਝੱਲ ਸਕਿਆ

ਨਿਸ਼ਕਾਮ ਸੇਵਾ ਸੰਮਤੀ ਵੱਲੋਂ 275ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਆਯੋਜਿਤ ਮੁੱਖ ਮਹਿਮਾਨਾਂ ਨੇ ਰਾਸ਼ਨ ਨਾਲ ਭਰੀਆਂ ਵਾਹਨੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਪਰਮਿੰਦਰ ਸਿੱਧੂ ਨੇ ਢਾਈ ਲੱਖ ਕਿਲੋਮੀਟਰ ਸਾਇਕਲ ਦਾ ਸਫਰ ਕੀਤਾ ਪੂਰਾ

ਫੂਡ ਸੇਫਟੀ ਅਫਸਰ ਨੇ ਦੁੱਧ ਵੇਚਣ ਵਾਲੇ ਵੇਂਡਰਾਂ ਦੀ ਕੀਤੀ ਜਾਂਚ, 9 ਦੁੱਧ ਦੇ ਸੈਂਪਲ ਲਏ

ਐਸ ਆਰ ਐਸ ਵਿਦਿਆਪੀਠ ਵਿੱਚ ਕਲਾਸ 11-12 ਦੇ ਵਿਦਿਆਰਥੀਆਂ ਲਈ ਵਿਅਕਤਿਤਵ ਵਿਕਾਸ ਅਤੇ ਸੰਚਾਰ ਕੌਸ਼ਲ ਵਰਕਸ਼ਾਪ ਦਾ ਆਯੋਜਨ

ਮੇਰਾ ਮਕਸਦ ਰਾਜਨੀਤੀ ਨਹੀਂ, ਸਗੋਂ ਲੋਕਾਂ ਦੀ ਸੇਵਾ ਅਤੇ ਹਲਕੇ ਦਾ ਵਿਕਾਸ ਕਰਨਾ ਹੈ : ਸੱਚਰ