Thursday, October 08, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Doaba

ਮਜ਼ਦੂਰ ਦਿਵਸ ਮੌਕੇ ਵਿਦਿਆਰਥੀਆਂ ਨੂੰ ਦਿੱਤਾ ਸਮਾਜਿਕ ਜਾਗਰੂਕਤਾ ਦਾ ਸੰਦੇਸ਼

May 06, 2026 06:24 PM
Rozana Sehaj times
ਜਲੰਧਰ : ਬੀਤੇ ਦਿਨੀਂ ਮਜ਼ਦੂਰ ਦਿਵਸ ਦੇ ਮੌਕੇ ’ਤੇ ਕੰਗ ਯਾਦਗਾਰੀ ਦਿਹਾਤੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ, ਬਸੀ ਗੁੱਜਰਾਂ (ਜ਼ਿਲਾ ਰੂਪਨਗਰ) ਵਿੱਚ ਵਿਸ਼ੇਸ਼ ਇਕੱਤਰਤਾ ਆਯੋਜਿਤ ਕੀਤੀ ਗਈ, ਜਿੱਥੇ ਦੋਵੇਂ ਸੰਸਥਾਵਾਂ ਦੇ ਸੰਸਥਾਪਕ ਸਵਰਨ ਭੰਗੂ ਦੀ ਸਰਪ੍ਰਸਤੀ ਹੇਠ ਮਜ਼ਦੂਰ ਵਰਗ ਦੇ ਯੋਗਦਾਨ ਨੂੰ ਨਮਨ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਮਜ਼ਦੂਰ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਦਿਨ ਦੀ ਬਦੌਲਤ ਦੁਨੀਆ ਭਰ ਵਿੱਚ ਮਜ਼ਦੂਰਾਂ ਲਈ ਰੋਜ਼ਾਨਾ 8 ਘੰਟੇ ਕੰਮ ਦਾ ਨਿਯਮ ਲਾਗੂ ਹੋਇਆ। ਪਹਿਲਾਂ ਮਜ਼ਦੂਰਾਂ ਤੋਂ 12 ਤੋਂ 14 ਘੰਟੇ ਤੱਕ ਕੰਮ ਲਿਆ ਜਾਂਦਾ ਸੀ। ਸਮਾਗਮ ਦੌਰਾਨ ਵਰਗ-ਵੰਡ ਅਤੇ ਆਧੁਨਿਕ ਕਾਰਪੋਰੇਟ ਜਗਤ ਦੇ ਪ੍ਰਭਾਵ ਬਾਰੇ ਵੀ ਚਰਚਾ ਕੀਤੀ ਗਈ।
ਸੰਸਥਾਵਾਂ ਦੀ ਨਿਰਦੇਸ਼ਕਾ ਅਮਨਦੀਪ ਕੌਰ ਨੇ ਮਜ਼ਦੂਰ ਆਗੂ ਅਲਬਰਟ ਆਰ ਪਾਰਸਨ ਵਲੋਂ ਸ਼ਹੀਦੀ ਤੋਂ ਪਹਿਲਾ ਆਪਣੀ ਪਤਨੀ ਅਤੇ ਧੀ ਨੂੰ ਲਿਖਿਆ ਭਾਵੁਕ ਖ਼ਤ ਪੜ੍ਹ ਕੇ ਵੀ ਸੁਣਾਇਆ ਗਿਆ, ਜਿਸ ਰਾਹੀਂ ਮਜ਼ਦੂਰ ਹੱਕਾਂ ਲਈ ਕੀਤੇ ਗਏ ਬਲੀਦਾਨਾਂ ਨੂੰ ਯਾਦ ਕੀਤਾ ਗਿਆ।
ਇਸ ਦੌਰਾਨ ਜਿੱਥੇ ਸਕੂਲੀ ਵਿਦਿਆਰਥੀਆਂ ਵੱਲੋਂ ਡਰਾਇਵਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਆਪਣੇ ਹੱਥੀਂ ਤਿਆਰ ਕੀਤੇ ਵਧਾਈ ਕਾਰਡ ਭੇਟ ਕੀਤੇ ਗਏ ਉੱਥੇ ਹੀ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਮਜ਼ਦੂਰ ਵਰਗ ਦੀ ਮਹਿਮਾ ਵਿੱਚ ਕਵਿਤਾ ਵੀ ਪੜ੍ਹੀ। ਸੰਸਥਾਵਾਂ ਵੱਲੋਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। 
ਪ੍ਰਿੰਸੀਪਲ ਕਰਨਜੋਤ ਕੌਰ, ਲੈਕਚਰਾਰ ਬੇਅੰਤ ਕੌਰ ਅਤੇ ਹੋਰ ਵਕਤਾਵਾਂ ਵਲੋਂ ਆਪਣੇ ਸੰਬੋਧਨ ਵਿੱਚ ਮਜ਼ਦੂਰਾਂ, ਹੁਨਰਮੰਦ ਕਾਰੀਗਰਾਂ ਅਤੇ ਸਫਾਈ ਕਰਮਚਾਰੀਆਂ ਦੀ ਮਿਹਨਤ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਉਹ ਸਦਾ ਹੀ ਮਜ਼ਦੂਰ ਵਰਗ ਪ੍ਰਤੀ ਸਤਿਕਾਰ ਅਤੇ ਅਦਬ ਦੀ ਭਾਵਨਾ ਰੱਖਣ।
ਇਸ ਮੌਕੇ ਵਿਦਿਆਰਥੀਆਂ ਨੂੰ ਇਹ ਵੀ ਸਿੱਖਿਆ ਦਿੱਤੀ ਗਈ ਕਿ ਕੂੜਾ ਪੈਦਾ ਕਰਨ ਵਾਲੇ ਅਸੀਂ ਆਪ ਹੁੰਦੇ ਹਾਂ, ਜਦਕਿ ਸਫਾਈ ਕਰਮਚਾਰੀ ਸਮਾਜ ਨੂੰ ਸਾਫ-ਸੁਥਰਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਲਈ ਸਾਨੂੰ ਹਮੇਸ਼ਾਂ ਉਨ੍ਹਾਂ ਨਾਲ ਆਦਰ ਸਹਿਤ ਵਤੀਰਾ ਕਰਨਾ ਚਾਹੀਦਾ ਹੈ।

Have something to say? Post your comment

More in Doaba

ਸਰਹੱਦੀ ਖੇਤਰਾਂ ਦੇ ਵਿਕਾਸ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਜਾਰੀ: ਕਟਾਰੂਚੱਕ  

ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ

ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ

ਲਿੰਗ ਸੰਵੇਦਨਸ਼ੀਲਤਾ ਸਿਖਲਾਈ ਦਾ ਦੂਜਾ ਦਿਨ ਕਮਜ਼ੋਰ ਵਰਗਾਂ ਦੇ ਹੱਕਾਂ ਦੀ ਰਾਖੀ ਲਈ ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਪੰਜਾਬ ਪੁਲਿਸ ਦੀ ਸਾਂਝੀ ਪਹਿਲਕਦਮੀ

ਪੰਜਾਬ ਦੀ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ, 15 ਬੱਸਾਂ ਬਜ਼ੁਰਗਾਂ ਨੂੰ ਲੈ ਕੇ ਸ੍ਰੀ ਖਾਟੂ ਸ਼ਿਆਮ-ਸਾਲਾਸਰ ਬਾਲਾਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਦੇ ਦਰਸ਼ਨਾਂ ਲਈ ਰਵਾਨਾ ਹੋਈਆਂ

ਅਸਾਮ 'ਚ ਹੜ ਪੀੜਤਾਂ ਨੂੰ ਜਰੂਰਤ ਦਾ ਸਮਾਨ ਲੰਮੇ ਦਿਨਾਂ ਤੋਂ ਵੰਡ ਰਹੀ ਹੈ ਅਕਾਲ ਸੇਵਾ ਫਾਊਂਡੇਸ਼ਨ ਦੀ ਟੀਮ : ਸਮਾਜ ਸੇਵੀ ਸੋਨੂੰ ਜੰਡਿਆਲਾ

ਆਜ਼ਾਦੀ ਦਿਹਾੜੇ ਦੇ ਸਮਾਗਮ ਸਬੰਧੀ ਕਰਵਾਈ ਗਈ ਰਿਹਰਸਲ

ਗੜ੍ਹਪਧਾਣਾ ’ਚ ਮਾਤਮ! ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਦੂਜੇ ਨੌਜਵਾਨ ਦੀ ਵੀ ਮੌਤ ਤੀਜਾ ਹਸਪਤਾਲ ’ਚ ਇਲਾਜ ਅਧੀਨ

ਜ਼ਿਲ੍ਹਾ ਪ੍ਰਸ਼ਾਸਨ ਵੱਲੋ ਗੁਰੂ ਰਵਿਦਾਸ ਜੀ ਮਹਾਰਾਜ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਦਾ ਆਯੋਜਨ

ਗੜ੍ਹੀ ਕਾਨੂੰਗੋ 'ਚ ਖੁੱਲ੍ਹਿਆ ਆਮ ਆਦਮੀ ਕਲੀਨਿਕ, ਵਿਧਾਇਕ ਸੰਤੋਸ਼ ਕਟਾਰੀਆ ਨੇ ਕੀਤਾ ਉਦਘਾਟਨ