Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਗੁਰਮੀਤ ਸਿੰਘ ਪ੍ਰਜਾਪਤੀ ਨੇ ਸਾਥੀਆਂ ਸਮੇਤ ਓ.ਬੀ.ਸੀ. ਮੰਗਾਂ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

May 05, 2026 06:14 PM
Rozana Sehaj times
ਕੋਟਕਪੂਰਾ : ਓ.ਬੀ.ਸੀ. ਸਮੂਹ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਪ੍ਰਜਾਪਤੀ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਓ.ਬੀ.ਸੀ. ਮੰਗਾਂ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅਹਿਮ ਮੁਲਾਕਾਤ ਕਰਕੇ ਆਪਣੀਆਂ ਸੰਵਿਧਾਨਿਕ ਮੰਗਾਂ ਰੱਖਣ ਦੀ ਬਜਾਏ ਇੱਕ ਵਿਸਥਾਰਪੂਰਕ ਸਵਾਲ ਪੱਤਰ ਸੌਂਪਿਆ। ਗੁਰਮੀਤ ਸਿੰਘ ਪ੍ਰਜਾਪਤੀ ਨੇ ਕਿਹਾ ਕਿ ਪੰਜਾਬ ਵਿੱਚ ਓਬੀਸੀ ਵਰਗ ਦੀ ਆਬਾਦੀ ਲਗਭਗ 45 ਫੀਸਦੀ ਹੈ ਅਤੇ ਸੰਵਿਧਾਨ ਦੇ ਅਨੁਛੇਦ 340 ਵਿੱਚ ਓਬੀਸੀ ਵਰਗ ਨੂੰ ਅਧਿਕਾਰ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਹੁਣ ਓਹਨਾਂ ਸੰਵਿਧਾਨਿਕ ਅਧਿਕਾਰਾਂ ਦੀ ਮੰਗ ਕਰਨ ਦੀ ਬਜਾਏ ਸਾਰੇ ਰਾਜਨੀਤਿਕ ਦਲਾਂ ਤੋਂ ਸਿੱਧੇ ਸਵਾਲ ਪੁੱਛਣ ਦਾ ਸਮਾਂ ਹੈ। ਓਬੀਸੀ ਵਰਗ ਦੇ ਪ੍ਰਤਿਨਿਧੀਆਂ ਨੂੰ ਅਪੀਲ ਹੈ ਕਿ ਹੁਣ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦੇਣ ਦੀ ਬਜਾਏ ਦਿੱਤੇ ਜਾਣ ਸਵਾਲ ਪੱਤਰ ਸੌਂਪੇ ਜਾਣ।  ਉਹਨਾਂ ਦੱਸਿਆ ਕਿ 1931 ਤੋਂ ਬਾਅਦ ਓਬੀਸੀ ਦੀ ਜਾਤੀ ਅਧਾਰਿਤ ਜਨਗਣਨਾ ਨਹੀਂ ਕਰਵਾਈ ਗਈ। ਸਵਾਲ ਕੀਤਾ ਗਿਆ ਕਿ ਕੀ ਕੇਂਦਰ ਸਰਕਾਰ ਵੱਲੋਂ ਜਾਰੀ ਜਨਗਣਨਾ ਫਾਰਮ ਵਿੱਚ ਓਬੀਸੀ ਵਰਗ ਦੀ ਜਨਗਣਨਾ ਕਰਵਾਉਣ ਲਈ ਓਬੀਸੀ ਦਾ ਕਾਲਮ ਸ਼ਾਮਲ ਕੀਤਾ ਜਾਵੇਗਾ? ਉਹਨਾ ਮੰਗ ਕੀਤੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਧਾਨ ਸਭਾ ਚੋਣ 2027 ਦੇ ਚੋਣ ਮਨੋਰਥ ਪੱਤਰ ਵਿੱਚ 1990 ਤੋਂ ਲਮਕ ਰਹੀਆਂ ਮੰਡਲ ਆਯੋਗ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਮਸਲਾ ਅਪਣੇ ਚੋਣ ਮਨੋਰਥ ਪੱਤਰ ਸ਼ਾਮਲ ਕਰੇ। ਉਹਨਾ ਦੱਸਿਆ ਕਿ ਓਬੀਸੀ ਵਰਗ ’ਤੇ ਥੋਪੀ ਗਈ ਕ੍ਰੀਮੀ ਲੇਅਰ ਨੂੰ ਗੈਰ-ਸੰਵਿਧਾਨਕ ਦੱਸਦੇ ਹੋਏ ਇਸਨੂੰ ਖਤਮ ਕਰਨ ਬਾਰੇ ਸਵਾਲ ਉਠਾਇਆ ਗਿਆ। ਕੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਗ਼ੈਰ ਸੰਵਿਧਾਨਿਕ ਕ੍ਰਿਮੀਲੇਅਰ ਖ਼ਤਮ ਕਰੇਗੀ? ਰਮੇਸ਼ ਕੁਮਾਰ ਬਾਗੋਰੀਆ ਨੇ ਕਿਹਾ ਕਿ ਹਰਿਆਣਾ ਵਿੱਚ ਪ੍ਰਜਾਪਤੀ ਸਮਾਜ ਨੂੰ ਇੱਟਾਂ ਬਣਾਉਣ ਲਈ ਜ਼ਮੀਨ ਅਤੇ ਬਰਤਨ ਬਣਾਉਣ ਲਈ ਪਲਾਟ ਦਿੱਤੇ ਗਏ ਹਨ। ਉਨ੍ਹਾਂ ਪੁੱਛਿਆ ਕਿ ਪੰਜਾਬ ਵਿੱਚ ਵੀ ਪ੍ਰਜਾਪਤੀ ਸਮਾਜ ਨੂੰ 10-10 ਮਰਲੇ ਦੇ ਪਲਾਟ, ਇੱਟਾਂ ਬਣਾਉਣ ਲਈ ਜ਼ਮੀਨ ਅਤੇ ਬੁੱਧ ਪੂਰਨਿਮਾ ’ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇਗਾ? ਯੂਥ ਪ੍ਰਧਾਨ ਹੰਸਰਾਜ ਪ੍ਰਜਾਪਤੀ ਨੇ ਕਿਹਾ ਕਿ ਵੱਖ-ਵੱਖ ਰਾਜਨੀਤਿਕ ਦਲਾਂ ਦੇ ਓਬੀਸੀ ਵਿੰਗ ਆਪਣੇ ਮੂਲ ਉਦੇਸ਼ ਤੋਂ ਭਟਕ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਓਬੀਸੀ ਵਿੰਗ ਸੰਵਿਧਾਨਕ ਅਧਿਕਾਰਾਂ ਤੋਂ ਵੱਧ ਹੋਰ ਮਸਲਿਆਂ ਵਿੱਚ ਵਿਅਸਤ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਓਬੀਸੀ ਵਿੰਗ ਰੈਲੀਆਂ ਵਿੱਚ ਭੀੜ ਦਿਖਾਉਣ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ, ਆਮ ਆਦਮੀ ਪਾਰਟੀ ਦਾ ਓਬੀਸੀ ਵਿੰਗ ਯੋਜਨਾਵਾਂ ਦੇ ਫਾਰਮ ਭਰਨ ਤੱਕ ਸੀਮਿਤ ਹੈ, ਕਾਂਗਰਸ ਪਾਰਟੀ ਦਾ ਓਬੀਸੀ ਵਿੰਗ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਦੇ ਚਿਹਰੇ ਦੀ ਚਰਚਾ ਵਿੱਚ ਮਸ਼ਰੂਫ ਹੈ। ਉਨ੍ਹਾਂ ਕਿਹਾ ਕਿ ਓਬੀਸੀ ਵਰਗ ਦੇ ਨੇਤਾਵਾਂ ਨੂੰ ਵੱਖ ਵੱਖ ਪਾਰਟੀਆਂ ਵਲੋਂ ਓਹਨਾਂ ਨੂੰ ਓਬੀਸੀ ਵਰਗ ਦੇ ਹੋਣ ਕਰਕੇ ਅਪਣੀ ਅਪਣੀ ਪਾਰਟੀ ਵਿੱਚ ਅਹੁਦੇ ਦਿੱਤੇ ਹਨ, ਇਸ ਲਈ ਓਬੀਸੀ ਵਿੰਗਾਂ ਦੇ ਓਬੀਸੀ ਸਮਾਜ ਦੇ ਆਗੂਆਂ ਨੂੰ ਆਪਣੇ ਓਬੀਸੀ ਸਮਾਜ ਦੇ ਹਿਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਆਪੋ-ਅਪਣੀ ਰਾਜਨੀਤਿਕ ਪਾਰਟੀ ਦੇ ਪਲੇਟਫਾਰਮ ਉਪਰੋਕਤ ਅਧਿਕਾਰਾਂ ਦਾ ਮੁੱਦਾ ਚੁੱਕ ਕੇ ਲਾਗੂ ਕਰਵਾਉਣਾ ਚਾਹੀਦਾ ਹੈ। ਪ੍ਰਤੀਨਿਧ ਮੰਡਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਰਾਜਨੀਤਿਕ ਦਲ ਓਬੀਸੀ ਸਮੂਹ ਦੇ ਮਸਲਿਆਂ ’ਤੇ ਸਪੱਸ਼ਟ ਰੁਖ ਅਪਣਾਉਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਨ੍ਹਾਂ ਨੂੰ ਪ੍ਰਾਥਮਿਕਤਾ ਦੇਣ। ਇਸ ਵਫਦ ਵਿੱਚ ਮਹਿਤਾਬ ਸਿੰਘ ਲੁਬਾਣਾ, ਪਵਨ ਕੁਮਾਰ ਯਾਦਵ, ਹਰਬੰਸ ਸਿੰਘ ਰਾਮਗਾੜੀਆ, ਤਿਰਲੋਚਣ ਸਿੰਘ ਸੈਣੀ, ਅਨਿਲ ਕੁਮਾਰ ਸ਼ਾਕਿਆ, ਰਮੇਸ਼ ਕੁਮਾਰ ਸੈਣ, ਹਰੀ ਰਾਮ ਸੋਨੀ, ਗੁਰਮੁਖ ਸਿੰਘ ਮਹਿਰਾ ਸਮੇਤ ਹੋਰ ਸਾਥੀ ਵੀ ਹਾਜਰ ਸਨ।

Have something to say? Post your comment

 

More in Malwa

ਪੰਜਾਬ ਦੇ ਲੋਕ 2027 ਵਿੱਚ ਮੁੜ ‘ਆਪ’ ਸਰਕਾਰ ਬਣਾਉਣ ਲਈ ਉਤਾਵਲੇ : ਜਸਵਿੰਦਰ ਸਿੰਘ ਬੱਬੂ

ਮਨਵੀਰ ਰੰਗਾ ਨੇ ਭਾਜਪਾ ਦੀ ਵੱਡੀ ਜਿੱਤ ਲਈ ਪੱਛਮੀ ਬੰਗਾਲ ਦੇ ਲੋਕਾਂ ਦਾ ਕੀਤਾ ਧੰਨਵਾਦ

ਪੱਛਮੀ ਬੰਗਾਲ ਵਿੱਚ ਵਿਸ਼ਵਾਸ ਦੀ ਜਿੱਤ, ਹੁਣ ਪੰਜਾਬ ਦੀ ਵਾਰੀ : ਰਾਜਨ ਨਾੰਰਗ

ਬਾਬਾ ਫਰੀਦ ਪਬਲਿਕ ਸਕੂਲ ਦਾ ਨਾਮ ਦੇਸ਼ ਪੱਧਰ ’ਤੇ ਰੌਸ਼ਨ : ਸੇਖੋਂ

ਮਨਸਿਮਰਨ ਸੰਧੂ ਦਾ ਨਵਾਂ ਗੀਤ ‘ਦੀਵਾਨੀ ਮਸਤਾਨੀ’ ਰਿਲੀਜ਼

ਪੱਛੜੇ ਇਲਾਕਿਆਂ ਵਿੱਚ ਉਚੇਰੀ ਸਿੱਖਿਆ ਦੇ ਪਾਸਾਰ ਪੱਖੋਂ ਕਾਂਸਟੀਚਿਊਂਟ ਕਾਲਜਾਂ ਦੀ ਰਹੀ ਹੈ ਅਹਿਮ ਭੂਮਿਕਾ: ਡਾ. ਜਗਦੀਪ ਸਿੰਘ

ਵਿਧਾਇਕ ਜੌੜਾਮਾਜਰਾ ਨੇ ਕਲਿਆਣ ਤੇ ਗਾਜੀਪੁਰ ਵਿਖੇ ਮੁੱਖ ਮੰਤਰੀ ਖੇਡ ਦੇ ਮੈਦਾਨ ਕੀਤੇ ਲੋਕ ਅਰਪਣ

ਸਿਹਤ ਮੰਤਰੀ ਮਿਉਂਸਪਲ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਹੋਏ ਰੂਬਰੂ*

ਹਰਚੰਦ ਸਿੰਘ ਬਰਸਟ ਵੱਲੋਂ ਵਲੰਟੀਅਰਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਘਰ-ਘਰ ਪਹੁੰਚਾਉਣ ਦਾ ਸੱਦਾ

ਪਿੰਡ ਅਕਬਰਪੁਰ ਅਫਗਾਨਾਂ ਵਿਖੇ ਦਹੇਜ ਦੀ ਬਲੀ ਚਡ਼ੀ ਇੱਕ ਹੋਰ ਅਬਲਾ