Friday, October 30, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Majha

ਸਰਕਾਰ ਨੇ ਸਿੱਖਾਂ ਨੂੰ ਚੈਨ ਨਾਲ ਬਹਿਣ ਦੇਣਾ ਕਿ ਨਹੀਂ ? : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

May 01, 2026 10:56 PM
Rozana Sehaj times
ਅੰਮ੍ਰਿਤਸਰ : ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਸਮੇਂ ਸਿੱਖ ਨੌਜਵਾਨੀ ਭਾਰਤੀ ਹਕੂਮਤ ਦੇ ਨਿਸ਼ਾਨੇ 'ਤੇ ਹੈ। ਨੌਜਵਾਨਾਂ 'ਚ ਪੰਥ ਤੇ ਪੰਜਾਬ ਪ੍ਰਤੀ ਆਈ ਜਾਗ੍ਰਿਤੀ ਸਰਕਾਰ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਉਹ ਚਾਹੇ ਸੂਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ। ਸਿੱਖ ਨੌਜਵਾਨਾਂ ਨੂੰ ਥਾਣਿਆਂ ਅਤੇ ਸਪੈਸ਼ਲ ਸੈੱਲਾਂ 'ਚ ਸੱਦਣਾ, ਪੁੱਛਗਿੱਛ ਕਰਨੀ, ਪਰਿਵਾਰਾਂ ਅਤੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਇਕੱਠੀ ਕਰਨੀ, ਸ਼ੱਕੀ ਨਿਗ੍ਹਾ ਨਾਲ ਵੇਖਣਾ, ਡਰਾਉਣਾ, ਧਮਕਾਉਣਾ ਤੇ ਝੁਕਾਉਣਾ ਪੁਲਿਸ ਦਾ ਕੰਮ ਬਣਿਆ ਹੋਇਆ ਹੈ। ਇੱਥੇ ਹੀ ਬਸ ਨਹੀਂ ਕਈ ਨੌਜਵਾਨਾਂ ਨੂੰ ਤਾਂ ਝੂਠੇ ਕੇਸਾਂ ਵਿੱਚ ਵੀ ਫਸਾਇਆ ਜਾ ਰਿਹਾ ਹੈ। ਜਿਹੜੇ ਸਿੱਖ ਨੌਜਵਾਨ ਸੋਸ਼ਲ ਮੀਡੀਆ ਉੱਤੇ ਆਪਣੇ ਗੁਰੂ ਸਾਹਿਬਾਨਾਂ ਅਤੇ ਸ਼ਹੀਦਾਂ ਦੀ ਵਿਚਾਰਧਾਰਾ, ਪੰਥਕ ਸਿਧਾਂਤਾਂ, ਸਿੱਖ ਕੌਮ ਦੇ ਹੱਕਾਂ ਤੇ ਅਜ਼ਾਦੀ ਦੀ ਗੱਲ ਸ਼ਾਂਤਮਈ ਅਤੇ ਜ਼ਮਹੂਰੀਅਤ ਢੰਗ ਨਾਲ ਲਿਖ-ਬੋਲ ਕੇ ਕਰਦੇ ਹਨ, ਸਰਕਾਰ ਉਹਨਾਂ ਉੱਤੇ ਵੀ ਸ਼ਿਕੰਜਾ ਕੱਸ ਰਹੀ ਹੈ, ਨੌਜਵਾਨਾਂ ਦੀਆਂ ਲਿਸਟਾਂ ਬਣੀਆਂ ਹੋਈਆਂ ਹਨ ਤੇ ਅਕਸਰ ਹੀ ਪੁਲਿਸ ਉਹਨਾਂ ਦੇ ਘਰ ਵਿੱਚ ਆ ਧਮਕਦੀ ਹੈ ਤੇ ਪਰਿਵਾਰਾਂ ਨੂੰ ਇੰਝ ਜਚਾਉਂਦੀ ਹੈ ਜਿਵੇਂ ਨੌਜਵਾਨਾਂ ਨੇ ਸੋਸ਼ਲ ਮੀਡੀਆ ਉਤੇ ਕੋਈ ਬੰਬ ਚਲਾ ਦਿੱਤਾ ਹੋਵੇ ਜਾਂ ਲਾਈਕ-ਕੁਮੈਂਟ ਕਰਕੇ ਤੇ ਪੋਸਟ ਪਾ ਕੇ ਹੀ ਕਤਲ ਕਰ ਦਿੱਤਾ ਹੋਵੇ। 
ਪੁਲਿਸ ਵਾਲੇ ਸਵਾਲਾਂ ਵਿੱਚ ਹੀ ਸਿੱਖ ਨੌਜਵਾਨਾਂ ਨੂੰ ਗ਼ੁਨਾਹਗਾਰ ਸਾਬਤ ਕਰੀ ਜਾਂਦੇ ਹੁੰਦੇ ਨੇ ਪਰ ਜੇ ਅੱਗੋਂ ਕੋਈ ਸੂਝਵਾਨ ਨੌਜਵਾਨ, ਤਜ਼ਰਬੇਕਾਰ ਆਗੂ ਜਾਂ ਉਸ ਦਾ ਨਿਧੜਕ ਪਰਿਵਾਰਕ ਮੈਂਬਰ ਟੱਕਰ ਜਾਵੇ ਤਾਂ ਫਿਰ ਪੁਲਸੀਆਂ ਨੂੰ ਕੋਈ ਜਵਾਬ ਨਹੀਂ ਆਉਂਦਾ ਕਿਉਂਕਿ ਸਰਕਾਰ ਅਤੇ ਪੁਲਿਸ ਕਾਨੂੰਨ ਦੀ ਦੁਰਵਰਤੋਂ ਕਰ ਰਹੀ ਹੁੰਦੀ ਹੈ। ਸਰਕਾਰੀ ਧੱਕੇਸ਼ਾਹੀ ਦਾ ਇਹ ਸਿਲਸਿਲਾ ਪਤਾ ਨਹੀਂ ਕਦੋਂ ਮੁੱਕਣਾ ਹੈ! ਪੰਥਕ ਸਫ਼ਾਂ ਵਿੱਚ ਸਰਗਰਮ ਸਿੱਖ ਨੌਜਵਾਨਾਂ ਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ। 
ਜਿਸ ਨੂੰ ਆਪਣੇ ਪੰਥ ਅਤੇ ਪੰਜਾਬ ਨਾਲ ਪਿਆਰ ਹੈ ਉਹ ਤਾਂ ਆਪਣੀ ਕੌਮ ਨਾਲ ਹੋ ਰਹੀਆਂ ਧੱਕੇਸ਼ਾਹੀਆਂ, ਜ਼ੁਲਮਾਂ ਅਤੇ ਬੇਇਨਸਾਫ਼ੀਆਂ ਵਿਰੁੱਧ ਲਿਖੇਗਾ-ਬੋਲੇਗਾ ਹੀ, ਇਹੀ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਲੋਕਾਈ ਦੀ ਭਲਾਈ ਲਈ ਮਹਾਨ ਸਿੱਖਿਆ ਦਿੱਤੀ ਸੀ ਪਰ ਅਣਖੀਲੇ ਸਿੱਖ ਨੌਜਵਾਨਾਂ ਦੀਆਂ ਜ਼ੁਬਾਨਾਂ ਬੰਦ ਕਰਵਾਉਣ ਦੇ ਯਤਨ ਹੋ ਰਹੇ ਹਨ। ਸਿੱਖ ਨੌਜਵਾਨਾਂ ਵੱਲੋਂ ਲਿਖੀਆਂ ਪੋਸਟਾਂ ਦੇ ਸਕਰੀਨਸ਼ੋਟਾਂ ਦੇ ਪ੍ਰਿੰਟ ਕੱਢ ਕੇ ਪੁਲਿਸ ਨੇ ਵੱਡਾ ਥੱਬਾ ਬਣਾਇਆ ਹੁੰਦਾ ਹੈ ਤੇ ਅੱਗੇ ਇੰਝ ਰੱਖ ਦਿੰਦੇ ਹਨ ਜਿਵੇਂ ਤੁਹਾਡੇ ਜੁਰਮਾਂ ਦੇ ਇਹ ਸਬੂਤ ਹੋਣ। 
ਪੁਰਾਣੇ ਬੰਦੀ ਸਿੰਘਾਂ ਤੋਂ ਇਲਾਵਾ ਵੀ ਅਨੇਕਾਂ ਸਿੱਖ ਨੌਜਵਾਨ ਪੰਜਾਬ ਅਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਇਹ ਨੌਜਵਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ, ਦੇਹਧਾਰੀ ਗੁਰੂ-ਡੰਮ੍ਹ ਅਤੇ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਮਾੜੇ ਵਿਹਾਰ ਕਰਕੇ ਦੁਖੀ ਸਨ, ਉਹਨਾਂ ਦੇ ਪੰਥਕ ਦਰਦ ਅਤੇ ਜਜ਼ਬਾਤਾਂ ਨੇ ਉਬਾਲਾ ਖਾਧਾ ਤੇ ਇਸ ਜੁਝਾਰੂ ਜਵਾਨੀ ਨੇ ਪੰਥ ਤੇ ਪੰਜਾਬ ਲਈ ਜੋ ਠੀਕ ਲੱਗਾ ਕਰਨਾ ਚਾਹਿਆ, ਕੁਝ ਕਾਮਯਾਬ ਤੇ ਕੁਝ ਅਸਫ਼ਲ ਹੋਏ ਤੇ ਕੈਦਾਂ ਕੱਟ ਰਹੇ ਹਨ। 
ਪੁਲਿਸ ਅਤੇ ਸਰਕਾਰ ਨੇ ਕਦੇ ਸੋਚਿਆ ਕਿ ਇਹ ਨੌਜਵਾਨ ਇਹਨਾਂ ਰਾਹਾਂ ਉੱਤੇ ਕਿਉਂ ਪਏ ? ਉਹਨਾਂ ਆਪਣੇ ਭਵਿੱਖ ਦਾਅ ਉੱਤੇ ਕਿਉਂ ਲਾਏ ? ਸੁੱਖ-ਆਰਾਮ ਦੀ ਜ਼ਿੰਦਗੀ, ਬੱਚੇ ਅਤੇ ਕੰਮ-ਕਾਜ ਛੱਡ ਕੇ ਕੋਈ ਕਾਰਵਾਈ ਕਰਕੇ ਉਹ ਜੇਲ੍ਹਾਂ ਕਿਉਂ ਕੱਟ ਰਹੇ ਹਨ ? ਇਹ ਕੋਈ ਉਹਨਾਂ ਨੂੰ ਚਾਅ ਨਹੀਂ ਸੀ ਚੜ੍ਹਿਆ ਹੋਇਆ ਉਹ ਸਰਕਾਰਾਂ ਦੇ ਸਤਾਏ ਹੋਏ ਹਨ ਤੇ ਆਪਣੀ ਕੌਮ ਦੀ ਜ਼ਲਾਲਤ ਉਹਨਾਂ ਤੋਂ ਝੱਲੀ ਨਹੀਂ ਸੀ ਜਾਂਦੀ, ਉਹ ਪੰਥ ਤੇ ਪੰਜਾਬ ਦੇ ਦਰਦੀ ਸਿੰਘ ਹਨ। ਉਹਨਾਂ ਦੀ ਹੂਕ ਨੂੰ ਸੁਣੋ, ਉਹ ਆਪਣੇ ਅੰਦਰ ਬੜਾ ਕੁਝ ਸਮੋਈ ਬੈਠੇ ਹਨ।  
ਸੂਬਾ ਤੇ ਕੇਂਦਰ ਸਰਕਾਰਾਂ ਜਾਂ ਕਿਸੇ ਪਾਰਟੀ ਦੇ ਆਗੂ ਨੇ ਇਹਨਾਂ ਦਾ ਦਰਦ ਤੇ ਭਾਵਨਾ ਨੂੰ ਕਦੇ ਸਮਝਿਆ ਹੀ ਨਹੀਂ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਰੌਲਾ ਪਾ ਕੇ ਸਿੱਖਾਂ/ਖ਼ਾਲਿਸਤਾਨੀਆਂ ਵਿਰੁੱਧ ਬਿਰਤਾਂਤ ਰਚ ਕੇ ਢੰਡੋਰਾ ਪਿੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਦ ਕਿ ਲੋੜ ਹੈ ਕਿ ਸਿੱਖਾਂ ਤੇ ਪੰਜਾਬ ਦੇ ਮਸਲਿਆਂ ਨੂੰ ਹੱਲ ਕੀਤਾ ਜਾਵੇ ਤਾਂ ਜੋ ਸਿੱਖ ਭਾਵਨਾਵਾਂ ਨੂੰ ਕੁਝ ਦਿਲਾਸਾ ਮਿਲ ਸਕੇ। ਜੇ ਸਰਕਾਰ ਸੋਚੇ ਕਿ ਸਿੱਖਾਂ ਨੂੰ ਪੀੜ, ਸੰਤਾਪ ਤੇ ਦੁੱਖ ਵੀ ਦਿੰਦੇ ਰਹਿਣਾ ਹੈ ਤੇ ਸਿੱਖਾਂ ਨੂੰ ਕੁਝ ਲਿਖਣ-ਬੋਲਣ ਤੇ ਕਰਨ ਵੀ ਨਹੀਂ ਦੇਣਾ ਤਾਂ ਇਹ ਤਾਂ ਹੋ ਹੀ ਨਹੀਂ ਸਕਦਾ। ਪਰ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਨੂੰ ਕੀ ਸਮਝਿਆ ਜਾਏ ? ਕੀ ਸਿੱਖ ਚੁੱਪ-ਚਾਪ ਬੈਠੇ ਸਰਕਾਰ ਦਾ ਧੱਕਾ ਤੇ ਜਬਰ ਸਹਿੰਦੇ ਰਹਿਣ ? ਸੱਚ ਤਾਂ ਇਹ ਹੈ ਕਿ ਸਰਕਾਰ ਜਿਸ ਤਰ੍ਹਾਂ ਕਿਰਿਆ ਕਰੇਗੀ ਓਸ ਦੇ ਜਵਾਬ 'ਚ ਸਿੱਖਾਂ ਵੱਲੋਂ ਪ੍ਰਤੀਕਿਰਿਆ ਵੀ ਹੁੰਦੀ ਰਹੇਗੀ। ਇਹ ਫ਼ੈਸਲਾ ਸਰਕਾਰ ਕਰੇ ਕਿ ਉਸ ਨੇ ਸਿੱਖਾਂ ਨੂੰ ਚੈਨ ਨਾਲ ਬਹਿਣ ਦੇਣਾ ਹੈ ਜਾਂ ਨਹੀਂ!

Have something to say? Post your comment

More in Majha

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਤਿੰਨ ਵਿਅਕਤੀ 10 ਆਧੁਨਿਕ ਪਿਸਤੌਲਾਂ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਫ਼ੌਜੀ ਜਵਾਨ ਸਮੇਤ ਸੱਤ ਗ੍ਰਿਫ਼ਤਾਰ, 14 ਪਿਸਤੌਲਾਂ ਅਤੇ 20 ਕਿਲੋ ਹੈਰੋਇਨ ਬਰਾਮਦ

ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੇ ਦੋ ਨਾਬਾਲਗਾਂ ਸਮੇਤ ਚਾਰ ਗ੍ਰਿਫ਼ਤਾਰ, 16 ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ 10 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ  7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

ਨਸ਼ਾ ਅਤੇ ਹਥਿਆਰ ਤਸਕਰੀ ਨੈਟਵਰਕ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫਤਾਰ; 10 ਪਿਸਤੌਲਾਂ, 1 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ

ਪਰਮਿੰਦਰ ਝੋਟਾ ਕਤਲ ’ਚ ਪੰਜਾਬ ਬੰਦ : ਅੰਮ੍ਰਿਤਸਰ ’ਚ ਸੜਕ ਜਾਮ ਕਰਨ ਵਾਲੇ 5-7 ਵਿਅਕਤੀ ਹਿਰਾਸਤ ’ਚ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼