Friday, May 01, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਪੱਕੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨੇ ਜਸਪਾਲ ਪੰਜਗਰਾਈ ਦੀ ਅਗਵਾਈ ਹੇਠ ਮਨਾਇਆ ‘ਮਜ਼ਦੂਰ ਦਿਵਸ’

May 01, 2026 06:21 PM
Rozana Sehaj times
ਕੋਟਕਪੂਰਾ  : ਪੱਕੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਜੈਤੋ ਵੱਲੋਂ ਲੇਬਰ ਚੋਂਕ ਰਾਮਲੀਲਾ ਗਰਾਊਂਡ ਵਿਖੇ ਮਜ਼ਦੂਰ ਦਿਵਸ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ  ਜਸਪਾਲ ਸਿੰਘ ਪੰਜਗਰਾਈਂ ਵਿਧਾਨ ਸਭਾ ਹਲਕਾ ਜੈਤੋ ਦੀ ਅਗਵਾਈ ਹੇਠ ਮਨਾਇਆ ਗਿਆ| ਇਸ ਸਮੇਂ ਮਜ਼ਦੂਰ ਯੂਨੀਅਨ ਵੱਲੋਂ ਮਿਲ ਕੇ ਝੰਡਾ ਚੜਾਉਣ ਦੀ ਰਸਮ ਜਸਪਾਲ ਸਿੰਘ ਪੰਜਗਰਾਈ ਅਤੇ ਯੂਨੀਅਨ ਦੇ ਪ੍ਰਧਾਨ ਵੱਲੋਂ ਕੀਤੀ ਗਈ| ਇਸ ਸਮੇਂ ਉਹਨਾਂ ਵੱਲੋਂ ਸਾਰੇ ਮਜਦੂਰ ਯੂਨੀਅਨ ਦੇ ਕਾਮਿਆਂ ਨੂੰ ਲੱਡੂ ਵੰਡ ਕੇ ਜਸਪਾਲ ਪੰਜਗਰਾਈ ਨੇ ਆਪਣੇ ਵੱਲੋਂ ਯੂਨੀਅਨ ਦੇ ਪ੍ਰਧਾਨ ਨੂੰ ਸਿਰੋਪਾਉ ਅਤੇ ਮਹਾਰਾਣਾ ਪ੍ਰਤਾਪ ਦਾ ਚਿਤਰ ਦੇ ਕੇ ਸਨਮਾਨ ਕੀਤਾ ਅਤੇ ਸਾਰੇ ਕਾਮਿਆਂ ਨੂੰ ਆਪਣੇ ਵੱਲੋਂ ਮੈਡਲ ਦੇ ਕੇ ਸਨਮਾਨ ਕੀਤਾ ਗਿਆ| ਜਸਪਾਲ ਸਿੰਘ ਪੰਜਗਰਾਈਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 1 ਮਈ 1885 ਵਾਲੇ ਦਿਨ ਸ਼ਹੀਦ ਹੋਏ ਸੀਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਜਿੰਨਾਂ ਨੇ ਦੁਨੀਆਂ ਦੇ ਮਜ਼ਦੂਰ ਕਾਮਿਆਂ ਦੀਆਂ ਮੰਗਾਂ ਅਤੇ ਉਹਨਾਂ ਲਈ ਆ ਰਹੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ| ਉਹਨਾਂ ਕਿਹਾ ਕਿ ਮਜ਼ਦੂਰ ਹੀ ਅਸਲ ਦੇਸ਼ ਦੀ ਤਰੱਕੀ ਲਈ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ, ਕਿਉਂਕਿ ਹਰ ਕੰਮ ਵਿੱਚ ਤਰੱਕੀ ਲਈ ਮਜ਼ਦੂਰ ਕਾਮਿਆਂ ਦੀ ਜਰੂਰਤ ਹੁੰਦੀ ਹੈ| ਉਹਨਾਂ ਕੇਂਦਰ ਦੀ ਸਰਕਾਰ ਤੋਂ ਮੰਗ ਕੀਤੀ ਕਿ 1 ਮਈ ਵਾਲੇ ਦਿਨ ਕੇਂਦਰ ਸਰਕਾਰ ਰਜਿਸਟਰਡ ਕਾਮਿਆਂ ਨੂੰ ਵਿਸ਼ੇਸ਼ ਸਹਾਇਤਾ ਦੇ ਕੇ ਸਨਮਾਨਿਤ ਕਰਨ ਤਾਂ ਕਿ ਉਹਨਾਂ ਨੂੰ ਮਜ਼ਦੂਰ ਦਿਵਸ ਮੌਕੇ ਕੰਮ ’ਤੇ ਨਾ ਜਾਣਾ ਪਵੇ, ਜਦਕਿ ਅੱਜ ਵੀ ਮਜ਼ਦੂਰ ਦਿਵਸ ਵਾਲੇ ਦਿਨ ਸਾਰੇ ਕਾਮੇ ਆਪਣੇ ਪੇਟ ਭਰਨ ਲਈ ਮਜ਼ਦੂਰੀ ਕਰਨ ਜਾਣਾ ਪੈਂਦਾ ਹੈ| ਉਹਨਾ ਕਿਹਾ ਕਿ ਮਜਦੂਰ ਨੂੰ ਦੁਰਘਟਨਾ ਲਈ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਵੇ ਤਾਂ ਕਿ ਪਰਵਾਰ ਦੀ ਮੱਦਦ ਹੋ ਸਕੇ| ਉਹਨਾਂ ਵੱਲੋਂ ਕਾਮਿਆਂ ਨੂੰ ਗੋਡਿਆਂ ਅਤੇ ਪਿੱਠ ਵਾਲੀਆਂ ਬੈਲਟਾਂ ਵੀ ਵੰਡੀਆਂ ਗਈਆਂ| ਇਸ ਮੌਕੇ ਉਹਨਾਂ ਨਾਲ ਜੂਨੀਅਨ ਦੇ ਪ੍ਰਧਾਨ ਤਰਸੇਮ ਲਾਲ ਕਸਮ ਭੱਟੀ, ਬਿੰਦਰ ਸਿੰਘ ਸੇਢਾ ਸਿੰਘ ਵਾਲਾ, ਮੰਡਲ ਪ੍ਰਧਾਨ ਰਾਮ ਰਤਨ, ਸੰਦੀਪ ਟੋਨੀ, ਰਵਿੰਦਰ ਤਾਇਲ, ਮੋਹਨ ਲਾਲ ਪਰਵਾਨਾ, ਡਾ. ਰੂਬੀ ਚੈਨਾ, ਸ਼ਾਮ ਲਾਲ ਗੋਇਲ, ਰਾਜੂ ਸਿੰਘ ਜੈਤੋ, ਡਾ. ਕਸ਼ਮੀਰ ਸਿੰਘ, ਗੋਪਾਲ ਗੋਇਲ, ਸਰਮੀਨ ਜੈਤੋ, ਬਲਵਿੰਦਰ ਸਿੰਘ ਬਰਗਾੜੀ, ਨਸੀਬ ਸਿੰਘ ਔਲਖ ਆਦਿ ਵੀ ਹਾਜਰ ਸਨ|
 
 

Have something to say? Post your comment

 

More in Malwa

ਬੱਚਿਆਂ ਨੂੰ ਐਜੂਕੇਸ਼ਨ ਦੇ ਖੇਤਰ ਲਈ ਜਾਗਰੂਕ ਕਰਨਾ ਜਰੂਰੀ : ਪਰਮਪਾਲ ਸ਼ਾਕਿਆ

ਲਾਇਬ੍ਰੇਰੀ ਸੰਚਾਲਕ ਨਾਲ ਹੋ ਰਹੀ ਗੁੰਡਾਗਰਦੀ ਵਿਰੁੱਧ ਜਥੇਬੰਦੀਆਂ ਵੱਲੋਂ 11 ਮਈ ਨੂੰ ਧਰਨੇ ਦਾ ਐਲਾਨ!

ਪੰਜਾਬ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮਜਦੂਰ ਦਿਵਸ ਮੌਕੇ ਕੀਤੀ ਸਾਂਝੀ ਰੈਲੀ

ਡਾ. ਸਾਕਸ਼ੀ ਗਰਗ ਦਾ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਨਾਮ ਦਰਜ਼ : ਪ੍ਰਿੰਸੀਪਲ ਰੂਪ ਲਾਲ

ਡਾ. ਚੰਦਾ ਸਿੰਘ ਮਰਵਾਹ ਸਕੂਲ ਨੇ ਵਜ਼ੀਫਾ ਪ੍ਰੀਖਿਆ ’ਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਕੀਤਾ ਹਾਸਲ

ਪੈਨਸ਼ਨਰਾਂ ਨੇ ਮਜ਼ਦੂਰ ਦਿਹਾੜੇ ਮੌਕੇ ਕੀਤੀ ਇਕੱਤਰਤਾ 

ਮਿੱਡ-ਡੇ-ਮੀਲ ਵਰਕਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ 

ਸੈਂਟ ਮੇਰੀਜ ਕਾਨਵੈਂਟ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇੰਡਸਟ੍ਰੀ ਵਿਭਾਗ ਨਾਲ ਕੀਤੀ ਸਮੀਖਿਆ ਮੀਟਿੰਗ

ਗਉ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਬੇਸਹਾਰਾ ਗਊਆਂ ਦੀ ਸਾਂਭ ਸੰਭਾਲ ‘ਤੇ ਡੀ ਸੀ ਪਟਿਆਲਾ ਨਾਲ ਕੀਤੀ ਉੱਚ ਪੱਧਰੀ ਬੈਠਕ