ਕੋਟਕਪੂਰਾ/ਬਰਗਾੜੀ : ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਮਾਲਵੇ ਦੇ ਖੇਤਰ ਵਿੱਚ ਵਿਸ਼ੇਸ ਸਥਾਨ ਬਣਾ ਚੁੱਕੀ ਹੈ| ਜਿੱਥੇ ਇਸ ਸੰਸਥਾ ਦੇ ਵਰਤਮਾਨ ਵਿਦਿਆਰਥੀ ਨਵੀਆਂ ਪੈੜਾਂ ਪਾ ਰਹੇ ਹਨ, ੳੱੁਥੇ ਹੀ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਵੀ ਵਿਲੱਥਣ ਛਾਪ ਛੱਡ ਰਹੇ ਹਨ| ਇਸ ਸੰਸਥਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦੀ ਵਿਦਿਆਰਥਣ ਰਹਿ ਚੁੱਕੀ ਡਾ.ਸਾਕਸ਼ੀ ਗਰਗ ਨੇ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਆਪਣਾ ਨਾਮ ਦਰਜ਼ ਕਰਵਾ ਲਿਆ ਹੈ| ਭਗਤਾ ਭਾਈ ਦੇ ਵਸਨੀਕ ਸੁਨੀਲ ਕੁਮਾਰ ਗਰਗ ਅਤੇ ਨਿਸ਼ਾ ਗਰਗ ਦੀ ਇਸ ਹੋਣਹਾਰ ਧੀ ਨੇ ਆਪਣੀ ਲਗਨ, ਕਠਿਨ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਆਈ.ਬੀ.ਆਰ. ਅਚੀਵਰ’ ਦਾ ਖਿਤਾਬ ਪ੍ਰਾਪਤ ਕੀਤਾ|ਸਾਕਸ਼ੀ ਗਰਗ ਦੀ ਅਰਜ਼ੀ ਦੀ ਜਾਂਚ ਇੰਡੀਆ ਬੁੱਕ ਆਫ਼ ਰਿਕਾਰਡਜ਼ਦੀ ਐਡੀਟੋਰੀਅਲ ਬੋਰਡ ਵੱਲੋਂ ਬੜੀ ਬਰੀਕੀ ਨਾਲ ਜਾਂਚ, ਘੋਖ-ਪੜਤਾਲ ਕੀਤੀ ਗਈ| ਜਾਂਚ ਪ੍ਰਕਿਰਿਆ ਪੂਰੀ ਹੋਣ ਉੱਤੇ, ਡਾ. ਸਾਕਸ਼ੀ ਨੂੰ ਇਸ ਖਿਤਾਬ ਦਾ ਅਧਿਕਾਰੀ ਸਮਝਿਆ ਗਿਆ| ਇਸ ਤਰ•ਾਂ ਸਾਕਸ਼ੀ ਗਰਗ ਦੀ ਮਿਹਨਤ, ਧੀਰਜ, ਲਗਨ ਅਤੇ ਸਮਰਪਣ ਦੀ ਵਡਿਆਈ ਕਰਦਿਆਂ ਉਸ ਦੀ ਕਾਬਲੀਅਤ ਨੂੰ ਸਵੀਕਾਰ ਕੀਤਾ ਗਿਆ| ਸਾਕਸ਼ੀ ਗਰਗ ਦੀ ਇਸ ਪ੍ਰਾਪਤੀ ਨਾਲ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਸ ਦੇ ਮਾਪਿਆਂ ਦਾ ਤਾਂਤਾ ਲੱਗਿਆ ਹੋਇਆ ਹੈ| ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਾਕਸ਼ੀ ਗਰਗ ਦੀ ਇਸ ਉਪਲੱਬਧੀ ਉੱਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ਼ ਮਾਪਿਆਂ ਲਈ ਹੀ ਨਹੀਂ ਬਲਕਿ ਸਾਡੀ ਸੰਸਥਾ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ, ਕਿਉਂਕਿ ਸਾਕਸ਼ੀ ਇਸ ਸਕੂਲ ਦਾ ਹਿੱਸਾ ਰਹਿ ਚੁੱਕੀ ਹੈ| ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਸਾਕਸ਼ੀ ਗਰਗ ਦੇ ਰੌਸ਼ਨ ਭਵਿੱਖ ਲਈ ਉਸਨੂੰ ਸ਼ੁੱਭਕਾਮਨਾਵਾਂ ਦਿੱਤੀਆਂ|