ਸੁਨਾਮ : ਮਜਦੂਰ ਦਿਵਸ ਮੌਕੇ ਮਿਡ ਡੇ ਮੀਲ ਵਰਕਰਜ਼ ਯੁਨੀਅਨ ਸੀਟੂ ਵਲੋਂ ਸੁਨਾਮ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਮਿੱਡ ਡੇ ਮੀਲ ਵਰਕਰ ਯੁਨੀਅਨ ਦੀ ਸੂਬਾਈ ਪ੍ਰਧਾਨ ਜਸਮੇਲ ਕੌਰ ਬੀਰਕਲਾਂ ਤੇ ਭੱਠਾ ਵਰਕਰ ਯੂਨੀਅਨ ਦੇ ਪ੍ਰਧਾਨ ਮੱਖਣ ਜਖੇਪਲ ਦੀ ਅਗਵਾਈ ਵਿੱਚ ਸੈਂਕੜੇ ਵਰਕਰਾਂ ਨੇ ਇਕੱਤਰਤਾ ਕਰਕੇ ਸੀਟੂ ਦਾ ਝੰਡਾ ਲਹਿਰਾਇਆ । ਸੁਨਾਮ ਬੱਸ ਸਟੈਂਡ ਨੇੜੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਜਸਮੇਲ ਕੌਰ ਤੇ ਮੱਖਣ ਜਖੇਪਲ ਨੇ ਕਿਹਾ ਕਿ ਅੱਜ ਦੁਨੀਆਂ ਭਰ ਵਿੱਚ ਕਿਰਤੀ ਲੋਕ ਆਪਣੇ ਉਨ੍ਹਾਂ ਸ਼ਿਕਾਂਗੋ ਦੇ ਸੂਰਬੀਰ ਯੋਧਿਆਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਜਿੰਨਾ ਨੇ ਮਜਦੂਰਾਂ ਲਈ ਕੰਮ ਦਾ ਸਮਾਂ 8 ਘੰਟੇ ਕਰਵਾਇਆ ਤੇ ਆਪ ਸ਼ਹੀਦ ਹੋ ਗਏ ਜਦਕਿ ਅੱਜ ਦੇ ਸਮੇਂ ਸਰਕਾਰਾਂ ਮਜਦੂਰ ਵਿਰੋਧੀ ਫੈਸਲੇ ਲੈ ਰਹੀਆਂ ਹਨ , ਕੰਮ ਦੇ ਘੰਟੇ 12 ਕੀਤੇ ਜਾ ਰਹੇ ਹਨ, ਜਿਸ ਨਾਲ ਕਾਰਪੋਰੇਟ ਜਗਤ ਨੂੰ ਮਜਦੂਰਾਂ ਦੀ ਲੁੱਟ ਕਰਨ ਦਾ ਕਾਨੂੰਨੀ ਰਾਹ ਖੋਲ੍ਹਿਆ ਜਾ ਰਿਹਾ ਹੈ । ਸੂਬਾ ਪ੍ਰਧਾਨ ਜਸਮੇਲ ਕੌਰ ਨੇ ਕਿਹਾ ਕਿ ਮਿੱਡ ਡੇ ਮੀਲ ਵਰਕਰਾਂ ਆਪਣੇ ਮਸਲਿਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿ ਮਿੱਡ ਵਰਕਰਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ ਤੇ ਮੰਤਰੀ ਨਾਲ ਹੋਈ ਮੀਟਿੰਗ ਲਏ ਫੈਸਲੇ ਤੁਰੰਤ ਲਾਗੂ ਕੀਤੇ ਜਾਣ । ਇਸ ਮੌਕੇ ਨਿਰਮਲ ਕੌਰ, ਜਸਪ੍ਰੀਤ ਕੌਰ ਸੁਨਾਮ, ਖੁਸ਼ਪ੍ਰੀਤ ਕੌਰ ਚੰਗਾਲ, ਸੁਖਵਿੰਦਰ ਕੌਰ ਰਣੀਕੇ, ਪਰਮਜੀਤ ਕੌਰ ਹਸਨਪੁਰ, ਜਸਪ੍ਰੀਤ ਕੌਰ ਕੜੈਲ, ਸੁਖਵਿੰਦਰ ਕੌਰ ਜਖੇਪਲ, ਪਰਮਜੀਤ ਕੌਰ ਲੌਂਗੋਵਾਲ ਤੇ ਹੋਰ ਸੈਂਕੜੇ ਵਰਕਰਾਂ ਹਾਜਰ ਸਨ ।