ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਡਿਫਾਇਨ ਓਵਰਸੀਜ਼ ਇੰਮੀਗ੍ਰੇਸ਼ਨ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਡਿਫਾਇਨ ਓਵਰਸੀਜ਼ ਇੰਮੀਗ੍ਰੇਸ਼ਨ ਫਰਮ ਐੱਸ.ਸੀ.ਓ ਨੰ:50 ਗਰਾਊਂਡ ਫਲੋਰ, ਨਿਊ ਸੰਨੀ ਇੰਨਕਲੇਵ, ਸੈਕਟਰ 125, ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀ ਰਵੀਪਾਲ ਸਿੰਘ ਪੁੱਤਰ ਸ੍ਰੀ ਮੁਲਤਾਨੀ, ਸ੍ਰੀ ਮਨਜੀਤ ਸਿੰਘ, ਵਾਸੀ ਮਾਕਨ ਨੰ: 2549, ਸੈਕਟਰ-69, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 125/ਐੱਮ.ਸੀ-2 ਮਿਤੀ 08.01.2018 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 07.01.2023 ਤੱਕ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਫਤਰੀ ਰਿਕਾਰਡ ਅਨੁਸਾਰ ਪ੍ਰਾਰਥੀ ਵੱਲੋਂ ਆਪਣਾ ਉਕਤ ਲਾਇਸੰਸ ਨਵੀਨ ਕਰਨ, ਲਾਇਸੰਸ ਵਿਚ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਦਾ ਵਾਧਾ ਕਰਨ ਅਤੇ ਫਰਮ ਦੇ ਪਾਰਟਨਰ ਸ੍ਰੀ ਅਮਨਦੀਪ ਸਿੰਘ ਮੁਲਤਾਨੀ ਪੁੱਤਰ ਸ੍ਰੀ ਮਨਜੀਤ ਸਿੰਘ ਪਤਾ ਮਕਾਨ ਨੰ: 792, ਫੇਜ਼ 3ਬੀ1, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਥਾਂ ਤੇ ਸ੍ਰੀ ਰੀਕਿਨ ਗੁਰੰਗ ਪੁੱਤਰ ਸ੍ਰੀ ਖੂਮ ਗੁਰੰਗ ਪਤਾ ਮਕਾਨ ਨੰ: 219, ਸੰਤ ਵਰਿਆਮ ਸਿੰਘ ਨਗਰ, ਵਾਰਡ ਨੰ: 04, ਦੇਸੂ ਮਾਜਰਾ ਕਲੋਨੀ, ਸੈਕਟਰ 05, ਖਰੜ, ਤਹਿਸੀਲ-ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਬਤੌਰ ਨਵਾਂ ਪਾਰਟਨਰ ਸ਼ਾਮਿਲ ਕਰਨ ਸਬੰਧੀ ਸਮੇਤ ਦਫਤਰ ਪੇਸ਼ ਕੀਤੀ ਗਈ ਸੀ। ਸੀਨੀਅਰ ਕਪਤਾਨ ਪੁਲਿਸ ਵਲੋਂ ਪੱਤਰ ਰਾਹੀਂ ਟਰੈਵਲ ਏਜੰਟਾਂ ਵੱਲੋਂ ਨਵੇਂ/ਰੀਨਿਊ ਲਾਇਸੰਸਾਂ ਦੀ ਵੈਰੀਫਿਕੇਸ਼ਨ ਦੇ ਪੈਡਿੰਗ ਕੇਸਾਂ ਸਬੰਧੀ ਰਿਪੋਰਟ ਦਫਤਰ ਨੂੰ ਭੇਜਦੇ ਹੋਏ ਲਿਖਿਆ ਗਿਆ ਹੈ ਕਿ ਸਾਲ 2023 ਅਤੇ ਇਸ ਤੋਂ ਪਹਿਲਾਂ ਜਿਹੜੀਆਂ ਟਰੈਵਲ ਏਜੰਸੀਆਂ ਸਬੰਧੀ ਵੈਰੀਫਿਕੇਸ਼ਨਾਂ ਉਨ੍ਹਾਂ ਦੇ ਦਫਤਰ ਵਿਖੇ ਭੇਜੀਆਂ ਗਈਆਂ ਸਨ, ਉਹ ਕਾਫੀ ਦੇਰ ਤੋਂ ਲੰਬਿਤ ਚੱਲੀਆਂ ਆ ਰਹੀਆਂ ਹਨ। ਪ੍ਰਾਰਥੀਆਂ ਵੱਲੋਂ ਇਸ ਸਬੰਧੀ ਕੋਈ ਪੈਰਵਾਈ ਨਹੀਂ ਕੀਤੀ ਜਾ ਰਹੀ ਹੈ। ਇਨ੍ਹਾਂ ਵੈਰੀਫਿਕੇਸ਼ਨਾਂ ਨੂੰ ਲੰਬਿਤ ਰੱਖਣਾ ਵਾਜਵ ਨਹੀਂ ਹੈ। ਉਨ੍ਹਾਂ ਵਲੋਂ ਇਨ੍ਹਾਂ ਵੈਰੀਫਿਕੇਸ਼ਨਾਂ ਨੂੰ ਦਾਖਲ ਦਫਤਰ ਕਰਨ ਲਈ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤੇ ਕਾਰਵਾਈ ਕਰਦੇ ਹੋਏ ਦਫਤਰ ਦੇ ਪੱਤਰ ਰਾਹੀਂ ਲਾਇਸੰਸੀ ਨੂੰ ਨੋਟਿਸ ਜਾਰੀ ਕਰਦੇ ਹੋਏ ਆਪਣਾ ਸਪਸ਼ਟੀਕਰਨ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਲਾਇਸੰਸੀ ਵਲੋਂ ਦਰਖਾਸਤ ਰਾਹੀਂ ਮਹੀਨਾ ਅਕਤੂਬਰ 2025 ਦੀ ਨਿੱਲ ਰਿਪੋਰਟ ਪੇਸ਼ ਕਰਦੇ ਹੋਏ ਬੇਨਤੀ ਕੀਤੀ ਗਈ ਹੈ ਕਿ ਉਸ ਦੇ ਲਾਇਸੰਸ ਦੀ ਮਿਆਦ ਮਿਤੀ 07.01.2023 ਨੂੰ ਖਤਮ ਹੋ ਚੁੱਕੀ ਹੈ। ਉਸ ਵਿਚ ਆਪਣਾ ਕੰਮ ਬੰਦ ਕਰ ਦਿੱਤਾ ਗਿਆ ਹੈ ਅਤੇ ਉਹ ਆਪਣਾ ਇਹ ਲਾਇਸੰਸ ਰੀਨਿਊ ਨਹੀਂ ਕਰਵਾਉਣਾ ਚਾਹੁੰਦਾ ਹੈ। ਤਹਿਸੀਲਦਾਰ, ਖਰੜ ਤੋਂ ਨੋਟਿਸ ਦੀ ਤਮੀਲੀ ਰਿਪੋਰਟ ਇਸ ਦਫਤਰ ਵਿਚ ਪ੍ਰਾਪਤ ਹੋਈ ਹੈ। ਜਿਸ ਅਨੁਸਾਰ ਉਕਤ ਪਤੇ ਤੇ ਜਾ ਕੇ (ਐਸ.ਸੀ.ਓ: ਨੰ: 50. ਗਰਾਊਂਡ ਫਲੌਰ, ਨਿਊ ਸਨੀ ਇੰਨਕਲੇਵ, ਸੈਕਟਰ-125, ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਉੱਤਰਵਾਦੀਆਂ ਦਾ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉੱਤਰਵਾਦੀ ਉੱਥੇ ਕੰਮ ਨਹੀਂ ਕਰਦੇ ਹਨ ਅਤੇ ਉੱਥੋਂ ਦਫਤਰ ਖਾਲੀ ਕਰਕੇ ਚੱਲੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਰਵੀਪਾਲ ਸਿੰਘ ਪੁੱਤਰ ਸ੍ਰੀ ਮੁਲਤਾਨੀ, ਸ੍ਰੀ ਮਨਜੀਤ ਸਿੰਘ, ਵਾਸੀ ਮਾਕਨ ਨੰ: 2549, ਸੈਕਟਰ-69, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸ੍ਰੀ ਅਮਨਦੀਪ ਸਿੰਘ ਮੁਲਤਾਨੀ ਪੁੱਤਰ ਸ੍ਰੀ ਮਨਜੀਤ ਸਿੰਘ ਪਤਾ ਮਕਾਨ ਨੰ: 792, ਫੇਜ਼ 3ਬੀ1, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਫਰਮ ਡਿਫਾਇਨ ਓਵਰਸੀਜ਼ ਇੰਮੀਗ੍ਰੇਸ਼ਨ ਨੂੰ ਐਸ.ਸੀ.ਓ. ਨੰ:50 ਗਰਾਊਂਡ ਫਲੋਰ, ਨਿਊ ਸੰਨੀ ਇੰਨਕਲੇਵ, ਸੈਕਟਰ 125, ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਤੇ ਤੇ ਕੰਸਲਟੈਂਸੀ ਕੰਮ ਕਰਨ ਲਈ ਜਾਰੀ ਲਾਇਸੰਸ ਨੰ: 125/ਐਮ.ਸੀ.2 ਮਿਤੀ 08.01.2018 ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) (g) ਦੀ ਉਲੰਘਣਾ ਕਰਨ ਕਰਕੇ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਕਟ/ਰੂਲਾਂ ਵਿਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ/ਫਰਮ ਦੇ ਪਾਰਟਨਰਾਂ ਦੇ ਖਿਲਾਫ ਭਵਿੱਖ ਵਿਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਫਰਮ/ਫਰਮ ਦੇ ਸਾਰੇ ਪਾਰਟਨਰ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।