Thursday, April 30, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਸ਼ਰਧਾਂਜਲੀ: ਮਨੁੱਖਤਾ ਦੇ ਸੱਚੇ ਸੇਵਾਦਾਰ ਸ੍ਰੀ ਰਾਧੇ ਸ਼ਿਆਮ ਜੀ ਨੂੰ ਸਮਰਪਿਤ 'ਪ੍ਰੇਰਣਾ ਦਿਵਸ'

April 30, 2026 09:43 PM
Rozana Sehaj times

ਸਮਾਣਾ : ਸੰਤ ਨਿਰੰਕਾਰੀ ਮਿਸ਼ਨ ਦੇ ਪਟਿਆਲਾ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਰਾਧੇ ਸ਼ਿਆਮ ਜੀ, ਜੋ ਬੀਤੀ 25 ਅਪ੍ਰੈਲ 2026 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬ੍ਰਹਮਲੀਨ ਹੋ ਗਏ ਸਨ, ਉਹਨਾਂ ਦੀ ਮਿੱਠੀ ਯਾਦ ਵਿੱਚ 'ਪ੍ਰੇਰਣਾ ਦਿਵਸ' (ਸ਼ਰਧਾਂਜਲੀ ਸਮਾਗਮ) ਭਲਕੇ 1 ਮਈ ਨੂੰ ਮਨਾਇਆ ਜਾ ਰਿਹਾ ਹੈ। ਸ੍ਰੀ ਰਾਧੇ ਸ਼ਿਆਮ ਜੀ ਦਾ ਜਨਮ 23 ਫਰਵਰੀ 1948 ਨੂੰ ਪਿਤਾ ਸ੍ਰੀ ਠਾਕੁਰ ਦਾਸ ਅਤੇ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਮੈਟ੍ਰਿਕ ਤੱਕ ਦੀ ਪੜ੍ਹਾਈ ਰਾਜਪੁਰਾ ਤੋਂ ਪ੍ਰਾਪਤ ਕੀਤੀ ਅਤੇ ਕਿੱਤੇ ਵਜੋਂ ਰਾਜਪੁਰਾ ਵਿਖੇ ਅਸੋਕਾ ਹੋਟਲ ਚਲਾਇਆ। ਉਨ੍ਹਾਂ ਦੀ ਰੂਹਾਨੀ ਯਾਤਰਾ ਸਾਲ 1972 ਵਿੱਚ ਸ਼ੁਰੂ ਹੋਈ ਜਦੋਂ ਉਨ੍ਹਾਂ ਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ। 1975 ਵਿੱਚ ਉਨ੍ਹਾਂ ਦਾ ਵਿਆਹ ਸ੍ਰੀਮਤੀ ਸਰਲਾ ਰਾਣੀ ਜੀ ਨਾਲ ਹੋਇਆ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ। ਸਾਲ 2001 ਵਿੱਚ ਉਨ੍ਹਾਂ ਨੂੰ ਨਿਰੰਕਾਰੀ ਮਿਸ਼ਨ ਦੀ ਰਾਜਪੁਰਾ ਬ੍ਰਾਂਚ ਦੇ ਮੁਖੀ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਦੇਖਦੇ ਹੋਏ ਸਾਲ 2017 ਵਿੱਚ ਉਨ੍ਹਾਂ ਨੂੰ ਪਟਿਆਲਾ ਜ਼ੋਨ ਦਾ ਜ਼ੋਨਲ ਇੰਚਾਰਜ ਨਿਯੁਕਤ ਕੀਤਾ ਗਿਆ। 

ਸ੍ਰੀ ਰਾਧੇ ਸ਼ਿਆਮ ਜੀ ਦੀ ਨਿਮਰਤਾ, ਮਿਲਾਪੜੇ ਸੁਭਾਅ ਅਤੇ ਮਿਸ਼ਨ ਪ੍ਰਤੀ ਦ੍ਰਿੜਤਾ ਨੇ ਹਜ਼ਾਰਾਂ ਸ਼ਰਧਾਲੂਆਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ। ਇੱਕ ਕੁਸ਼ਲ ਪ੍ਰਬੰਧਕ ਅਤੇ ਮਿੱਠੇ ਬੋਲੜੇ ਇਨਸਾਨ ਵਜੋਂ ਉਨ੍ਹਾਂ ਦਾ ਜਾਣਾ ਪਰਿਵਾਰ ਅਤੇ ਮਿਸ਼ਨ ਲਈ ਇੱਕ ਅਜਿਹਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਉਹ ਹਮੇਸ਼ਾ ਗੁਰਸਿੱਖੀ ਜੀਵਨ ਜਿਊਣ ਅਤੇ ਦੂਜਿਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਰਹੇ।

ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ 'ਪ੍ਰੇਰਣਾ ਦਿਵਸ' ਸਮਾਗਮ ਅੱਜ ਸ਼ੁੱਕਰਵਾਰ, 1 ਮਈ 2026 ਨੂੰ ਦੁਪਹਿਰ 11:00 ਵਜੇ ਤੋਂ 1:00 ਵਜੇ ਤੱਕ ਸੰਤ ਨਿਰੰਕਾਰੀ ਸਤਿਸੰਗ ਭਵਨ, ਰਾਜਪੁਰਾ ਵਿਖੇ ਸ੍ਰੀ ਇੰਦਰਜੀਤ ਸ਼ਰਮਾ ਜੀ (ਸੈਂਟਰਲ ਪ੍ਰਚਾਰਕ, ਦਿੱਲੀ) ਦੀ ਰਹਿਨੁਮਾਈ ਹੇਠ ਹੋਵੇਗਾ। ਇਸ ਮੌਕੇ ਸ੍ਰੀ ਇੰਦਰਜੀਤ ਸ਼ਰਮਾ ਜੀ ਸ੍ਰੀ ਰਾਧੇ ਸ਼ਿਆਮ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਰੌਸ਼ਨੀ ਪਾਉਣਗੇ। ਸਤਿਸੰਗ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਇਸ ਦੁੱਖ ਦੀ ਘੜੀ ਵਿੱਚ ਸ੍ਰੀਮਤੀ ਸਰਲਾ ਰਾਣੀ (ਪਤਨੀ), ਆਦਰਸ਼-ਸ਼ਿੰਪੂ, ਰਾਹੁਲ-ਸੁਮਨ (ਪੁੱਤਰ-ਨੂੰਹਾਂ), ਪਵਨ ਚੌਧਰੀ-ਗੀਤਾ (ਧੀ-ਜਵਾਈ) ਅਤੇ ਸਮੁੱਚੇ ਪਰਿਵਾਰ ਵੱਲੋਂ ਸਮੂਹ ਸੰਗਤਾਂ ਅਤੇ ਸਨੇਹੀਆਂ ਨੂੰ ਇਸ ਸ਼ਰਧਾਂਜਲੀ ਸਭਾ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਬੇਨਤੀ ਕੀਤੀ ਗਈ ਹੈ।

Have something to say? Post your comment

 

More in Malwa

ਸੈਂਟ ਮੇਰੀਜ ਕਾਨਵੈਂਟ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇੰਡਸਟ੍ਰੀ ਵਿਭਾਗ ਨਾਲ ਕੀਤੀ ਸਮੀਖਿਆ ਮੀਟਿੰਗ

ਗਉ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਬੇਸਹਾਰਾ ਗਊਆਂ ਦੀ ਸਾਂਭ ਸੰਭਾਲ ‘ਤੇ ਡੀ ਸੀ ਪਟਿਆਲਾ ਨਾਲ ਕੀਤੀ ਉੱਚ ਪੱਧਰੀ ਬੈਠਕ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ‘ਅੰਤਰਰਾਸ਼ਟਰੀ ਮਜ਼ਦੂਰ ਦਿਵਸ’ ਉਤਸ਼ਾਹ ਨਾਲ ਮਨਾਇਆ ਗਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ

ਬਿਜਲੀ ਕੱਟਾਂ ਦੇ ਵਿਰੋਧ 'ਚ ਅਕਾਲੀਆਂ ਵੱਲੋਂ ਧਰਨਾ ਆਪ ਸਰਕਾਰ ਨੇ ਬਿਜਲੀ ਦੇ ਖੇਤਰ ਚ ਕੋਈ ਕੰਮ ਨਹੀਂ ਕੀਤਾ : ਕਬੀਰ ਦਾਸ/ ਲਾਲਵਾ

ਪਟਿਆਲਾ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਪ੍ਰਸ਼ਾਸਨ ਨਾਲ ਮੌਕੇ ‘ਤੇ ਮੀਟਿੰਗ

ਮੁੱਖ ਮੰਤਰੀ ਨੂੰ ਸਵਾਲ ਕਰਨ ਜਾਂਦੇ ਕਿਸਾਨਾਂ ਨੂੰ ਲਿਆ ਹਿਰਾਸਤ 'ਚ ਪੁਲਿਸ ਨੇ ਖੇਤਾਂ 'ਚ ਭੱਜੇ ਜਾਂਦੇ ਕਿਸਾਨਾਂ ਨਾਲ ਕੀਤੀ ਖਿੱਚਧੂਹ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਨੂੰ ਵੱਡੀ ਰਾਹਤ: 12 ਕਰੋੜ ਦੀ ਲਾਗਤ ਨਾਲ ਨਵੀਂ ਪਾਈਪ ਲਾਈਨ ਪ੍ਰੋਜੈਕਟ ਦੀ ਸ਼ੁਰੂਆਤ

ਕਿਸਾਨਾਂ ਨੂੰ ਸਿੰਚਾਈ ਲਈ ਕੋਈ ਕਮੀ ਨਹੀਂ ਆਵੇਗੀ ਨਹਿਰਾਂ ਵਿੱਚ ਦੋ ਭਾਖੜਾ ਨਹਿਰਾਂ ਦੇ ਬਰਾਬਰ ਪਾਣੀ ਛੱਡਿਆ ਜਾ ਚੁੱਕਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ