Sunday, May 11, 2025

Sports

Cricket : ਸ਼ਾਕਿਬ ਤੇ ਤਮੀਮ ਨਹੀਂ ਖੇਡਣਗੇ ਢਾਕਾ ਪ੍ਰੀਮੀਅਰ ਲੀਗ

June 20, 2021 11:42 AM
SehajTimes

ਢਾਕਾ : ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਤੇ ਸ਼ਾਕਿਬ ਅਲ ਹਸਨ ਢਾਕਾ ਪ੍ਰੀਮੀਅਰ ਲੀਗ (ਡੀ. ਪੀ.ਐਲ.) ਦੇ ਅਗਲੇ ਗੇੜ ’ਚ ਨਹੀਂ ਖੇਡਣਗੇ। ਤਮੀਮ ਨੇੇ ਅਪਣੇ ਗੋਡੇ ਦੀ ਸੱਟ ਕਾਰਨ ਅਰਾਮ ਦਾ ਫ਼ੈਸਲਾ ਕੀਤਾ ਹੈ। ਦੂਜੇ ਪਾਸੇ ਸ਼ਾਕਿਬ ਅਪਣੇ ਪਰਵਾਰ ਨਾਲ ਰਹਿਣ ਲਈ ਅਮਰੀਕਾ ਜਾ ਰਹੇ ਹਨ। ਲੀਗ ’ਚ ਪ੍ਰਾਈਮ ਬੈਂਕ ਕ੍ਰਿਕਟ ਕਲੱਬ ਦੀ ਨੁਮਾਇੰਦਗੀ ਕਰਨ ਵਾਲੇ ਤਮੀਮ ਨੇ ਕਿਹਾ ਕਿ ਉਹ ਅਰਾਮ ਲਈ ਡੀ.ਪੀ.ਐਲ. ਤੋਂ ਬਾਹਰ ਹੋ ਰਹੇ ਹਨ ਕਿਉਂਕਿ ਉਹ ਜਿੰਬਾਬਵੇ ਵਿਰੁਧ ਇਕ ਟੈਸਟ, ਤਿੰਨ ਇਕ ਰੋਜ਼ਾ ਤੇ ਤਿੰਨ ਟੀ-20 ਮੈਚਾਂ ਦੇ ਦੌਰੇ ਤੋਂ ਪਹਿਲਾਂ ਪੂਰੀ ਤਰ੍ਹਾਂ ਫ਼ਿਟ ਹੋਣਾ ਚਾਹੁੰਦੇ ਹਨ।
ਤਮੀਮ ਨੇ ਇਕ ਬਿਆਨ ’ਚ ਕਿਹਾ ਕਿ ਪਿਛਲੇ ਕੱੁਝ ਮੈਚਾਂ ’ਚ ਮੇਰੇੇ ਪੈਰਾਂ ’ਚ ਬਹੁਤ ਦਰਦ ਹੋ ਰਿਹਾ ਸੀ। ਮੈਂ ਖ਼ਾਸ ਤੌਰ ’ਤੇ ਫ਼ੀਲਡਿੰਗ ਕਰਦੇ ਸਮੇਂ ਤੇ ਵਿਕਟ ਵਿਚਾਲੇ ਦੌੜਦੇ ਹੋਏ ਬਹੁਤ ਸੰਘਰਸ਼ ਕਰ ਰਿਹਾ ਸੀ। ਮੈਂ ਡਾਕਟਰਾਂ ਤੇ ਬੀ. ਸੀ. ਬੀ. (ਬੰਗਲਾਦੇਸ਼ ਕ੍ਰਿਕਟ ਬੋਰਡ) ਦੇ ਮੈਡੀਕਲ ਸਟਾਫ਼ ਤੋਂ ਸਲਾਹ ਲਈ ਹੈ ਤੇ ਉਨ੍ਹਾਂ ਸਲਾਹ ਦਿਤੀ ਹੈ ਕਿ ਇਸ ਸਮੇਂ ਖੇਡਣਾ ਜਾਰੀ ਨਾ ਰਖਣਾ ਹੀ ਮੇਰੇ ਲਈ ਚੰਗਾ ਹੈ।
ਦੂਜੇ ਪਾਸੇ ਤਿੰਨ ਮੈਚਾਂ ਦੀ ਪਾਬੰਦੀ ਪੂਰੀ ਕਰਨ ਤੋਂ ਬਾਅਦ ਡੀ.ਪੀ.ਐਲ. ’ਚ ਪਰਤੇ ਤੇ ਇਕ ਮੈਚ ਖੇਡਣ ਵਾਲੇ ਮੋਹਮਡਨ ਸਪੋਰਟਿੰਗ ਕਲੱਬ ਦੇ ਸ਼ਾਕਿਬ ਅਲ ਹਸਨ ਟੂਰਨਾਮੈਂਟ ਦੇ ਦੂਜੇ ਗੇੜ ’ਚ ਉਪਲਬਧ ਨਹੀਂ ਰਹਿਣਗੇ ਕਿਉਂਕਿ ਉਹ ਅਪਣੇ ਪਰਿਵਾਰ ਨਾਲ ਅਮਰੀਕਾ ਜਾ ਰਹੇ ਹਨ ਤੇ ਉਮੀਦ ਹੈ ਕਿ ਉਹ ਅਮਰੀਕਾ ਤੋਂ ਸਿੱਧੇੇ ਜ਼ਿੰਬਾਬਵੇ ’ਚ ਰਾਸ਼ਟਰੀ ਟੀਮ ’ਚ ਸ਼ਾਮਲ ਹੋਣਗੇ।

Have something to say? Post your comment

 

More in Sports

ਕੁਰਾਲੀ ਦੀ ਧੀ ਨਵਪ੍ਰੀਤ ਕੌਰ ਨੇ ਨੈਸ਼ਨਲ ਖੇਡਾਂ ਦੌਰਾਨ ਵੇਟ ਲਿਫਟਿੰਗ’ਚ ਕਾਂਸੀ ਦਾ ਤਮਗਾ ਜਿੱਤਿਆ

ਹਾਕੀ, ਕ੍ਰਿਕਟ ਅਤੇ ਕਬੱਡੀ ਵਾਂਗ ਭੰਗੜਾ ਲੀਗ ਦੀ ਹੋਵੇਗੀ ਸ਼ੁਰੂਆਤ : ਪੰਮੀ ਬਾਈ 

ਸਪੋਰਟਸ ਵਿੰਗ ਸਕੂਲਾਂ ਵਿੱਚ ਖਿਡਾਰੀਆਂ ਦਾ ਦਾਖਲਾ

ਮੋਹਾਲੀ ਦੇ ਖਿਡਾਰੀ ਰੀਜਨ ਭਾਰਤੀ ਦੀ ਸਪੋਰਟਸ ਕੋਟੇ ਅਧੀਨ ਇੰਡੀਅਨ ਫੋਰਸ ਵਿੱਚ ਬਤੌਰ ਗੋਲਕੀਪਰ ਹੋਈ ਚੋਣ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਹਰੇਕ ਪਿੰਡ 'ਚ ਖੇਡ ਮੈਦਾਨ ਬਣਾਉਣ ਦਾ ਐਲਾਨ

ਹਾਕੀ 'ਚ ਛਾਜਲੀ ਨੇ ਮੋਗਾ ਨੂੰ 6-4 ਨਾਲ ਹਰਾਕੇ ਟਰਾਫ਼ੀ ਜਿੱਤੀ 

ਸੁਨਾਮ ਵਿਖੇ ਦੋ ਰੋਜ਼ਾ ਹਾਕੀ ਟੂਰਨਾਮੈਂਟ ਭਲਕੇ 

ਵਿਧਾਇਕ ਕੁਲੰਵਤ ਸਿੰਘ ਵੱਲੋਂ ਨਗਰ ਨਿਗਮ ਵੱਲੋਂ 10.71 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬੈਡਮਿੰਟਨ ਕੋਰਟ ਦਾ ਉਦਘਾਟਨ

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਿਆ

ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ