Tuesday, April 28, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਬਲਾਕ ਪ੍ਰਧਾਨਾਂ ਸਮੇਤ ਸੀਨੀ: ਲੀਡਰਸ਼ਿਪ ਵਲੋਂ ਆਪੇ ਬਣੇ ਟਿਕਟ ਦੇ ਅਖੌਤੀ ਦਾਅਵੇਦਾਰਾਂ ਖਿਲਾਫ ਕਾਰਵਾਈ ਦੀ ਮੰਗ

April 28, 2026 10:06 PM
Rozana Sehaj times
ਲੁਧਿਆਣਾ :  ਵਿਧਾਨ ਸਭਾ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਵਿੱਚ ਉਸ ਸਮੇਂ ਨਵੀਂ ਚਰਚਾ ਛਿੜ ਗਈ , ਜਦੋਂ ਕਾਂਗਰਸ ਦੇ ਬਲਾਕ ਪ੍ਰਧਾਨਾਂ ਸਮੇਤ ਜ਼ਿਲਾ ਦਿਹਾਤੀ ਅੰਦਰ ਨਵ-ਨਿਯੁਕਤ ਅਹੁਦੇਦਾਰਾਂ ਵਲੋਂ ਵਿਸ਼ੇਸ਼ ਮੀਟਿੰਗ ਕਰਕੇ ਕਾਂਗਰਸ ਹਾਈਕਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਲੁਧਿਆਣਾ ਨੂੰ ਤੁਰੰਤ ਹਲਕਾ ਗਿੱਲ ਅੰਦਰ ਦਖਲ ਦੇਣ ਦੀ ਮੰਗ ਰੱਖ ਕੀਤੀ ਗਈ ਤਾਂ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਬਣੀ ਰਹਿ ਸਕੇ।ਇਸ ਸਮੇਂ ਬਲਾਕ ਡੇਹਲੋਂ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਬਲਾਕ ਲੁਧਿਆਣਾ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ ਅਤੇ ਬਲਾਕ ਪ੍ਰਧਾਨ ਗੁਰਜਗਦੀਪ ਸਿੰਘ ਲਾਲੀ ਲਲਤੋਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਟਿਕਟ ਦੇ ਆਪੇ ਬਣੇ ਕੁਝ ਦਾਅਵੇਦਾਰਾਂ ਵਲੋਂ ਕਾਂਗਰਸ ਪਾਰਟੀ ਨੂੰ ਦੋਫਾੜ ਕਰਨ ਅਤੇ ਕਮਜ਼ੋਰ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨਾਲ ਕਾਂਗਰਸੀ ਵਰਕਰਾਂ ਤੇ ਮਾੜਾ ਪ੍ਰਭਾਵ ਤਾਂ ਪੈ ਹੀ ਰਿਹਾ ਹੈ, ਉਸਦੇ ਨਾਲ ਹੀ ਵਰਕਰਾਂ ਦੇ ਮਨਾਂ ਅੰਦਰ ਇਕ ਵੱਖਰੀ ਪਹਿਚਾਣ ਬਣਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਇਸ ਸਮੇਂ ਤਿੰਨੇ ਬਲਾਕ ਪ੍ਰਧਾਨਾਂ ਸਮੇਤ ਜ਼ਿਲਾ ਦਿਹਾਤੀ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਜ਼ਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਜਿੱਪੀ ਮਾਜਰੀ, ਜ਼ਿਲਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਲਾਡੀ ਜੱਸੜ, ਕਾਂਗਰਸ ਦੇ ਮੁੱਖ ਬੁਲਾਰਾ ਇੰਦਰਜੀਤ ਸਿੰਘ ਬਰਾੜ, ਜ਼ਿਲਾ ਜਨਰਲ ਸਕੱਤਰ ਦਵਿੰਦਰ ਸਿੰਘ ਗਿੱਲ, ਜ਼ਿਲਾ ਸਕੱਤਰ ਨਰਿੰਦਰਜੀਤ ਸਿੰਘ ਨਿੰਦਾ ਰਣੀਆਂ, ਜ਼ਿਲਾ ਸਕੱਤਰ ਗੁਰਜੀਤ ਸਿੰਘ ਰੰਗੀਆਂ, ਯੂਥ ਵਿੰਗ ਪ੍ਰਧਾਨ ਹਰਜੋਤ ਸਿੰਘ ਗਰੇਵਾਲ , ਜ਼ਿਲਾ ਦਿਹਾਤੀ ਕਾਂਗਰਸ ਮਹਿਲਾ ਪ੍ਰਧਾਨ ਬੀਬੀ ਕਿਰਨਜੀਤ ਕੌਰ ਗਰੇਵਾਲ, ਬਲਾਕ ਪ੍ਰਧਾਨ ਸੁਖਦੀਪ ਕੌਰ ਪੱਦੀ, ਜ਼ਿਲਾ ਸੀਨੀਅਰ ਮੀਤ ਵਾਈਸ ਪ੍ਰਧਾਨ ਹਰਜੀਤ ਕੌਰ ਗਰਚਾ ਸਮੇਤ ਆਗੂਆਂ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਦੀ ਟਿਕਟ ਦੇ ਆਪੇ ਬਣੇ ਅਜਿਹੇ ਦਾਅਵੇਦਾਰਾਂ ਨੂੰ ਨੱਥ ਪਾਈ ਜਾਵੇ , ਤਾਂ ਕਿ ਕਾਂਗਰਸ ਪਾਰਟੀ ਦੀ ਇਕਜੁਟਤਾ ਨੂੰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ । ਸਮੂਹ ਆਗੂਆਂ ਨੇ ਕਿਹਾ ਕਿ ਪਿਛਲੇ 4 ਸਾਲ ਤੋਂ ਵੱਧ ਸਮੇਂ ਤੱਕ ਇਹ ਅਖੌਤੀ ਆਗੂ ਆਪ ਸਰਕਾਰ ਤੋਂ ਡਰਦੇ ਮਾਰੇ ਘਰਾਂ ਵਿੱਚ ਵੜੇ ਰਹੇ ਅਤੇ ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਖੁੰਭਾ ਵਾਂਗ ਉੱਗ ਖਲੋਤੇ ਹਨ ਅਤੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਦੱਸਕੇ ਪਾਰਟੀ ਨੂੰ ਖੋਰਾ ਲਗਾਉਣ ਦੇ ਯਤਨਾਂ ਵਿੱਚ ਲੱਗ ਗਏ ਹਨ, ਜਿਹਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਬਣਦੀ ਹੈ ।ਇਥੇ ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਹਲਕਾ ਗਿੱਲ ਅੰਦਰ ਕੁਝ ਆਗੂਆਂ ਵਲੋਂ ਪਾਰਟੀ ਟਿਕਟ ਸੰਬੰਧੀ ਕਾਂਗਰਸ ਹਾਈਕਮਾਂਡ ਦੀ ਹਮਾਇਤ ਪ੍ਰਾਪਤ ਹੋਣ ਦੇ ਦਾਅਵਿਆਂ ਦਾ ਸਖਤ ਨੋਟਿਸ ਲੈਂਦਿਆਂ ਕਾਂਗਰਸ ਦੇ ਤਿੰਨਾਂ ਬਲਾਕ ਪ੍ਰਧਾਨਾਂ , ਜ਼ਿਲਾ ਵਾਰ ਆਗੂਆਂ ਸਮੇਤ ਸੀਨੀਅਰ ਆਗੂਆਂ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਲੀਡਰਸ਼ਿਪ ਤੋਂ ਇਹਨਾਂ ਆਪੇ ਬਣੇ ਟਿਕਟ ਦੇ ਦਾਅਵੇਦਾਰਾਂ ਖਿਲਾਫ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਚਾਲਾਂ ਦੇ ਮੱਦੇਨਜ਼ਰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਇਸ ਸਮੇਂ ਕਿਸਾਨ ਸੈਲ ਪ੍ਰਧਾਨ ਇੰਦਰਜੀਤ ਸਿੰਘ ਗਿੱਲ, ਬਿੰਦਰ ਕੁਮਾਰ ਆਲੋਵਾਲ, ਸਰਪੰਚ ਓਮਪ੍ਰਕਾਸ਼ ਸਿੰਘ ਮਨਸੂਰਾਂ, ਸਾਬਕਾ ਚੇਅਰਮੈਨ ਸੁਖਦੇਵ ਸਿੰਘ, ਗੁਰਚਰਨ ਸਿੰਘ ਆਲੋਵਾਲ, ਰਿੰਕੀ ਤਲਵੰਡੀ ਮੀਡੀਆ ਕੋਆਰਡੀਨੇਟਰ, ਗਗਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ।
 

Have something to say? Post your comment

 

More in Malwa

ਮੇਅਰ ਕੁੰਦਨ ਗੋਗੀਆ ਦੇ ਨਿਰਦੇਸ਼ਾਂ 'ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖਤੀ; ਭੂਪਿੰਦਰਾ ਰੋਡ 'ਤੇ ਕੀਤੇ ਚਲਾਨ

ਉਮੰਗ ਵੈਲਫ਼ੇਅਰ ਫਾਊਂਡੇਸ਼ਨ ਰਜਿ. ਨੇ ਥਾਪਰ ਕਾਲਜ ਵਿਖੇ ਫੋਟੋਆਂ ਦੀ ਲਗਾਈ ਪ੍ਰਦਰਸ਼ਨੀ,

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਰਿਸ਼ੀ ਕਾਲੋਨੀ ਤੋਂ ਦੂਜੀ ਵਾਰ ਸ਼ਰਧਾਲੂਆਂ ਦੀ ਬੱਸ ਰਵਾਨਾ

ਜੈਮਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਮੰਜਰੀ ਤੇਜਪਾਲ ਨੂੰ ਦਿੱਲੀ ਵਿਖੇ 'ਅਕਾਦਮਿਕ ਉੱਤਮਤਾ ਪੁਰਸਕਾਰ 2026' ਨਾਲ ਕੀਤਾ ਸਨਮਾਨਿਤ

ਬੈਡਮਿੰਟਨ ਖਿਡਾਰੀ ਨੂੰ ਡੀ ਸੀ ਨੇ ਮੈਡਲ ਦੇ ਕੇ ਕੀਤਾ ਸਨਮਾਨਤ

ਜਿਨਗਰ ਸਮਾਜ ਹਮੇਸ਼ਾ ਆਮ ਆਦਮੀ ਪਾਰਟੀ ਦੇ ਨਾਲ : ਸ਼ਾਮ ਲਾਲ

ਸੁਨਾਮ 'ਚ ਬਿਜਲੀ ਕੱਟਾਂ ਖ਼ਿਲਾਫ਼ ਧਰਨਾ ਭਲਕੇ ਸੂਬਾ ਸਰਕਾਰ ਬਿਜਲੀ ਸਪਲਾਈ ਯਕੀਨੀ ਬਣਾਉਣ 'ਚ ਹੋਈ ਫੇਲ੍ਹ : ਗੋਲਡੀ

ਡਾ. ਬਲਬੀਰ ਸਿੰਘ ਨੇ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ

ਗਊਸ਼ਾਲਾ ਦੇ ਸ਼ੈਡ 'ਚ ਲੱਗੀ ਅੱਗ ਨਾਲਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ

ਸੰਭੂ ਰੇਲਵੇ ਕੋਰੀਡੋਰ ‘ਤੇ ਧਮਾਕਾ, ਬੰਬ ਰੱਖਣ ਵਾਲਾ ਖੁਦ ਹੀ ਉੱਡਿਆ