ਅੰਮ੍ਰਿਤਸਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰਜੀਤ ਸਿੰਘ ਦੇ ਆਦੇਸ਼ ਤੇ ਦੱਖਣੀ ਹਲਕੇ ਦੇ ਡਰੱਗ ਸੋਸ਼ਲ ਅਤੇ ਆਰਥਿਕ ਸੈਨਸਸ ਦੀ ਟਰੇਨਿੰਗ ਦਾ ਪਹਿਲਾ ਪੜਾਅ ਸ਼੍ਰੀ ਜੈ ਇੰਦਰ ਸਿੰਘ ਵਧੀਕ ਕਮਿਸ਼ਨਰ ਨਗਰ ਨਿਗਮ ਦੀ ਅਗਵਾਈ ਵਿੱਚ ਪੂਰਾ ਕੀਤਾ ਗਿਆ। ਜਿਸ ਵਿੱਚ ਜਿਲ੍ਹੇ ਵੱਲੋਂ ਆਏ ਟਰੇਨਰਾਂ ਦੁਆਰਾ ਲਗਭਗ 60 ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਜਨਗਨਣਾ ਦੀ ਟਰੇਨਿੰਗ ਦਿੱਤੀ ਗਈ। ਇਸ ਮੌਕੇ ਵਧੀਕ ਕਮਿਸ਼ਨਰ ਨੇ ਬੋਲਦਿਆਂ ਕਿਹਾ ਕਿ ਸਰਕਾਰ ਦੁਆਰਾ ਸਮੇਂ-ਸਮੇਂ ਤੇ ਇਹ ਸਰਵੇਅ ਕਰਵਾਏ ਜਾਂਦੇ ਹਨ। ਜਿਸ ਨਾਲ ਲੋਕਾਂ ਦੇ ਜੀਵਨ ਪੱਧਰ ਅਤੇ ਰਹਿਣ-ਸਹਿਣ ਦਾ ਪਤਾ ਲੱਗ ਸਕੇ। ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਜਨਗਨਣਾ ਦਾ ਕੰਮ ਪੂਰੀ ਤਨਦੇਹੀ ਨਾਲ ਕਰਨ ਲਈ ਕਿਹਾ। ਇੰਚਰਾਜ ਸ਼੍ਰੀ ਸੰਜੀਵ ਕਾਲੀਆ ਨੇ ਆਏ ਹੋਏ ਸਾਰੇ ਹੀ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਭੇਜੇ ਹੋਏ ਮੋਬਾਇਲ ਵੀ ਦਿੱਤੇ ਗਏ ਤਾਂ ਕਿ ਜਨਗਨਣਾ ਦਾ ਕੰਮ ਸਹੀ ਤਰੀਕੇ ਨਾਲ ਸਮੇਂ ਸਿਰ ਨੇਪਰੇ ਚੜ ਸਕੇ। ਇਸ ਮੌਕੇ ਜਸਬੀਰ ਸਿੰਘ, ਸੰਦੀਪ ਸਿੰਘ, ਅਰੁਣ ਕੁਮਾਰ, ਰਮਿੰਦਰ ਸਿੰਘ (ਸਾਰੇ ਸੁਪਰਵਾਈਜ਼ਰ) ਅਤੇ ਅਜੇ ਕੁਮਾਰ ਸ਼ਰਮਾ ਟਰੇਨਰ ਹਾਜ਼ਰ ਸਨ।