Monday, April 27, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Doaba

ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਡਾਈਟੀਸ਼ੀਅਨ ਕੈਂਪ ਦਾ 117 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

April 27, 2026 07:08 PM
Rozana Sehaj times

ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਮੁਫਤ ਡਾਈਟੀਸ਼ੀਅਨ ਕੈਂਪ (ਮੁਫਤ ਪੋਸ਼ਣ ਕੈਂਪ) ਹਸਪਤਾਲ ਦੇ ਡਾਈਟੀਸ਼ੀਅਨ ਵਿਭਾਗ ਵਿਚ ਸੀਨੀਅਰ ਡਾਈਟੀਸ਼ੀਅਨ ਡਾ. ਕਨਵ ਸ਼ਰਮਾ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਮੌਕੇ ਡਾ. ਕਨਵ ਸ਼ਰਮਾ ਨੇ ਮਰੀਜ਼ਾਂ ਨੂੰ ਜਾਗਰੁਕ  ਕਰਦੇ ਕਿਹਾ ਕਿ ਸਿਹਤਮੰਦ ਰਹਿਣ ਲਈ ਸਹੀ ਅਤੇ ਸੁੰਤਲਤ ਖੁਰਾਕ ਖਾਣੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅੱਜ ਦੀ ਲੋੜ ਇਹ ਹੈ ਕਿ ਅਸੀਂ ਆਪਣੇ ਰਵਾਇਤੀ ਖੁਰਾਕੀ ਪਦਾਰਥਾਂ ਨੂੰ ਰੋਜ਼ਾਨਾ ਜ਼ਿੰਦਗੀ 'ਵਿਚ ਸ਼ਾਮਿਲ ਕਰੀਏ ਤਾਂ ਜੋ ਸਰੀਰਕ ਤੇ ਮਾਨਸਿਕ ਤੌਰ 'ਤੇ  ਸਿਹਤਮੰਦ ਰਹੀਏ। ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਇਹ ਵਿਸ਼ੇਸ਼ ਮੁਫਤ ਡਾਈਟੀਸ਼ੀਅਨ ਕੈਂਪ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਮਦਦ ਕਰਨ ਲਈ ਲਗਾਇਆ ਗਿਆ ਹੈ।  ਸ. ਢਾਹਾਂ ਨੇ ਕਿਹਾ ਮੌਜੂਦਾ ਸਮੇਂ ਅੰਦਰ ਚੰਗੀ ਸਿਹਤ ਤੇ ਪੌਸ਼ਟਿਕ ਖ਼ੁਰਾਕ ਦਾ ਤਾਲਮੇਲ ਰੱਖ ਕੇ ਤੰਦਰੁਸਤ ਰਹਿਣ ਲਈ ਸਹੀ ਖੁਰਾਕ ਸਬੰਧੀ ਸਲਾਹ ਪ੍ਰਾਪਤ ਕਰਨ ਲਈ ਡਾਇਟੀਸ਼ੀਅਨ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ । ਜਿਸ ਨਾਲ ਲੋਕ ਆਪਣੀ ਖੁਰਾਕ ਲੈਣ ਬਾਰੇ ਜਾਗਰੂਕ ਹੋਣਗੇ ਅਤੇ ਤੰਦਰੁਸਤ ਰਹਿਣਗੇ । ਕਾਬਲੇ ਗੌਰ ਹੈ ਕਿ ਇਸ ਮੁਫਤ ਡਾਈਟੀਸ਼ੀਅਨ ਕੈਂਪ (ਮੁਫਤ ਪੋਸ਼ਣ ਕੈਂਪ) ਵਿਚ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗਾਂ, ਗਰਭਵਤੀ ਔਰਤਾਂ, ਮਾਨਸਿਕ ਤਣਾਅ,  ਮੋਟਾਪੇ ਦੇ ਸ਼ਿਕਾਰ ਤੇ ਹੋਰ ਸਰੀਰਕ ਬਿਮਾਰੀਆਂ ਦੇ 117 ਤੋਂ ਵੱਧ ਮਰੀਜ਼ਾਂ ਨੇ ਵਿਸ਼ੇਸ਼ ਜਾਂਚ ਬੀ. ਸੀ. ਏ. ਮਸ਼ੀਨ 'ਤੇ ਐਸ.ਐਮ. ਐਮ. ਟੈਸਟ ਤੋਂ ਇਲਾਵਾ ਬੀ.ਐਮ.ਆਰ. ਟੈਸਟ, ਬੀ.ਐਮ.ਆਈ. ਟੈਸਟ ਮੁਫਤ ਕਰਵਾਏ ਅਤੇ ਮੁਫਤ ਸਲਾਹ ਪ੍ਰਾਪਤ ਕਰਕੇ ਇਸ ਕੈਂਪ ਦਾ ਲਾਭ ਪ੍ਰਾਪਤ ਕੀਤਾ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ  ਡਿਪਟੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਜੋਤੀ ਭਾਟੀਆ ਉ ਪੀ ਡੀ ਇੰਚਾਰਜ ਅਤੇ ਨਵਨੀਤ ਕੌਰ ਡਾਈਟੀਸ਼ੀਅਨ ਨਰਸ ਵੀ ਹਾਜ਼ਰ ਸਨ।

Have something to say? Post your comment

 

More in Doaba

ਬਲਾਚੌਰ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਅਸ਼ੋਕ ਕਟਾਰੀਆ ਨੇ ਹਰੀ ਝੰਡੀ ਵਿਖਾ ਕੇ ਸ਼ਰਧਾਲੂਆਂ ਦੀ ਬੱਸ ਕੀਤੀ ਰਵਾਨਾ

ਬਲਾਚੌਰ ਵਿੱਚ ‘ਆਪ’ ਦਾ ਵੱਡਾ ਪ੍ਰਦਰਸ਼ਨ -ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਵਿਚ ਪਾਰਟੀ ਛੱਡਣ ਵਾਲਿਆਂ ਦਾ ਫੂਕਿਆ ਪੁਤਲਾ

ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ ਕਾਰਕੁੰਨ ਗ੍ਰਿਫਤਾਰ; 9.9 ਕਿਲੋ ਹੈਰੋਇਨ, ਦੋ ਪਿਸਤੌਲਾਂ ਬਰਾਮਦ

ਮਾਡਰਨ ਐਜੂਕੇਸ਼ਨ ਕਾਲਜ ਵੱਲੋਂ ਪੰਛੀ ਪਿਆਰੇ ਮਿੰਨੀ ਜੰਗਲ ਦਾ ਦੌਰਾ

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜਲੰਧਰ ਲਈ ਪ੍ਰਮੁੱਖ ਵਿਕਾਸ ਤਰਜੀਹਾਂ ਦੀ ਰੂਪਰੇਖਾ ’ਤੇ ਪਾਇਆ ਚਾਨਣਾ

ਕਾਂਗਰਸ ਅਤੇ ਅਕਾਲੀਆਂ ਨੇ ਗਰੀਬਾਂ ਤੋਂ ਸਿੱਖਿਆ ਖੋਹ ਕੇ ਅਤੇ ਸਕਾਲਰਸ਼ਿਪ ਦਾ ਪੈਸੇ ਹੜੱਪ ਕੇ ਬਾਬਾ ਸਾਹਿਬ ਅੰਬੇਡਕਰ ਦੀ ਪਿੱਠ ਵਿੱਚ ਛੁਰਾ ਮਾਰਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੋਹਨ ਕਾਦਰੀ ਆਰਟ ਫਾਊਡੇਸ਼ਨ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ 1 ਲੱਖ ਰੁਪਏ ਦਾ ਦਾਨ ਦਿੱਤਾ

ਫਗਵਾੜਾ ਵਿੱਚ 16.8 ਕਿਲੋਗ੍ਰਾਮ ਹੈਰੋਇਨ ਬਰਾਮਦ; ਇੱਕ ਔਰਤ ਸਮੇਤ ਚਾਰ ਗ੍ਰਿਫ਼ਤਾਰ

ਡਾ. ਰਵਜੋਤ ਸਿੰਘ ਨੇ ਜੇਲ੍ਹ ਵਿਭਾਗ ਦੀ ਕਾਰਗੁਜ਼ਾਰੀ ਦੀ ਸਮੀਖਿਆ, ਜੇਲ੍ਹ ਸੁਪਰਡੈਂਟਾਂ ਨਾਲ ਕੀਤੀ ਮੀਟਿੰਗ

65 ਸਾਲ ਬਾਅਦ ਰਾਜਸਥਾਨ ਫੀਡਰ ਨੂੰ ਨਵਾਂ ਸਰੂਪ ਦੇਣ ਦਾ ਪ੍ਰਾਜੈਕਟ ਸ਼ੁਰੂ, 45 ਦਿਨਾਂ ਲਈ ਨਹਿਰਬੰਦੀ ਅੱਜ ਤੋਂ