ਮੋਰਿੰਡਾ : ਲਾਈਫ ਕੇਅਰ ਹਸਪਤਾਲ ਕਾਈਨੋਰ ਅਤੇ ਸਮਾਜ ਸੇਵੀ ਨੌਜਵਾਨਾਂ ਵੱਲੋਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 65 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ ਇਸ ਸਬੰਧੀ ਨੌਜਵਾਨ ਆਗੂ ਅਰਸ਼ਦੀਪ ਸਿੰਘ ਸਿੱਧੂ ਅਤੇ ਜਸਪ੍ਰੀਤ ਸਿੰਘ ਜੱਸ ਅਰਨੋਲੀ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਜਗਰੂਪ ਸਿੰਘ ਅਰਨੋਲੀ ਐਮ ਡੀ ਲਾਈਵ ਕੇਅਰ ਹਸਪਤਾਲ ਕਾਈਨੋਰ ਅਤੇ ਇਸ ਸਵਰਨ ਸਿੰਘ ਸੈਂਪਲਾ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਵੱਲੋਂ ਕੀਤਾ ਗਿਆ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵੀ ਆਗੂ ਦੀਪੂ ਕੁਰਾਲੀ, ਸਮਾਜ ਸੇਵੀ ਠੇਕੇਦਾਰ ਬਲਵੀਰ ਸਿੰਘ ਲਾਲਾ, ਕਾਂਗਰਸੀ ਆਗੂ ਰਾਹੁਲ ਸ਼ਰਮਾ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਬਲੱਡ ਬੈਂਕ ਖਮਾਣੋ ਦੀ ਟੀਮ ਵੱਲੋਂ 65 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ ਇਸ ਮੌਕੇ ਪਹੁੰਚੇ ਮਹਿਮਾਨਾਂ ਅਤੇ ਖੂਨਦਾਨੀਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨੌਜਵਾਨ ਆਗੂ ਆਰਸੀਦੀਪ ਸਿੰਘ ਸਿੱਧੂ ਅਤੇ ਜਤਿੰਦਰ ਸਿੰਘ ਕਾਂਜਲਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਸੇਵੀ ਕਾਰਜਾਂ ਵਿੱਚ ਅੱਗੇ ਹੋ ਕੇ ਕੰਮ ਕਰਨ ਦੀ ਜਰੂਰਤ ਹੈ ਜਿਸ ਵਿੱਚ ਖੂਨ ਦਾ ਸਭ ਤੋਂ ਵੱਡਾ ਦਾਨ ਹੈ ਇਸ ਮੌਕੇ ਸਮਾਜ ਸੇਵੀ ਸੱਤੀ ਮੋਰਿੰਡਾ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਦਲਵੀਰ ਸਿੰਘ ਮੁੰਡੀਆ, ਅਵੀ ਮੋਰਿੰਡਾ ਨਵਜੋਤ ਸਿੰਘ, ਜਤਿੰਦਰ ਸਿੰਘ ਕਾਂਝਲਾ, ਜਾਪੀ ਅਰਨੌਲੀ ,ਜਸ਼ਨ ਅਰਨੌਲੀ,ਸੋਨੂ ਮੋਰਿੰਡਾ, ਜੋਤ ਰਤਨਗੜ੍ਹ, ਵਿੱਕੀ ਬਲਦੇਵ ਨਗਰ, ਪ੍ਰਿੰਸ ਰਤਨਗੜ੍ਹ ਅੰਕਿਤ ਅਤੇ ਤਨੀ ਅਰਨੋਲੀ ਹਾਜ਼ਰ ਸਨ
ਨੋਟ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਲਗਾਏ ਖੂਨਦਾਨ ਕੈਂਪ ਦਾ ਦ੍ਰਿਸ਼