ਮੌਰਿੰਡਾ : ਕੰਕਰੀਟ ਮਿਕਸਰ ਪਲਾਂਟ ਢੰਗਰਾਲੀ-ਖੈਰਪੁਰ ਨੂੰ ਬੰਦ ਕਰਨ ਲਈ ਦਿੱਤਾ ਜਾ ਰਿਹਾ ਧਰਨਾ ਤੀਜੇ ਦਿਨ ਵਿੱਚ ਦਾਖ਼ਲ ਹੋਇਆ।ਅੱਜ ਧਰਨੇ ਮਹੱਤਵਪੂਰਨ ਮਜ਼ਬੂਤੀ ਉਤੋਂ ਮਿਲੀ ਜਦੋਂ ਸਿਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਿਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਧਰਨੇ ਵਿੱਚ ਸਮੂਲੀਅਤ ਕੀਤੀ।ਸਤਿਨਾਮ ਸਿੰਘ ਪੰਨੂੰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਜੱਥੇਬੰਦੀ ਵੱਲੋਂ ਪਿੰਡ ਵਾਸੀਆਂ ਦੀ ਹਰ ਤਰ੍ਹਾਂ ਨਾਲ ਹਮਾਇਤ ਕੀਤੀ ਜਾਵੇਗੀ।ਉਨ੍ਹਾਂ ਸੰਬੋਧਨ ਦੌਰਾਨ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਗਲਤ ਅੰਕੜਿਆਂ ਅਧਾਰਤ ਪ੍ਰਵਾਨਗੀਆਂ ਦੇਣਾ ਬੰਦ ਕਰੇ।ਲੋਕਾਂ ਦੀ ਸਿਹਤ ਨਾਲ ਖਲਵਾੜ ਕਰਨਾ ਬੰਦ ਕੀਤਾ ਜਾਵੇ।ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਪਿੰਡ ਵਾਸੀ ਜਿੱਥੋਂ ਤੱਕ ਜਿਹੋ ਜਿਹਾ ਸੰਘਰਸ਼ ਕਰੇਗਾ ਜਥੇਬੰਦੀ ਪਿੰਡ ਵਾਸੀਆਂ ਨਾਲ ਮੋਢੇ ਨਾਮ ਮੋਢਾ ਲਾਕੇ ਬੇਇਨਸਾਫ਼ੀ ਵਿਰੁੱਧ ਡੱਟ ਕੇ ਖੜੇਗੀ।
ਸਵਰਨ ਸਿੰਘ ਢੰਗਰਾਲੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੰਕਰੀਟ ਮਿਕਸਰ ਪਲਾਂਟ ਲੱਗਣ ਨਾਲ ਜਿੱਥੇ ਸ਼ਾਹ ਦੀਆਂ ਬੀਮਾਰੀਆਂ ਫ਼ੈਲਣਗੀਆਂ,ਫ਼ੇਫ਼ੜੇ ਖ਼ਰਾਬ ਹੋਣਗੇ,ਅੱਖਾਂ ਵਿੱਚ ਮਾਇਕਰੋ ਕਣ ਪੈਣਗੇ ਅੱਖਾਂ ਦੀਆਂ ਬੀਮਾਰੀਆਂ ਫ਼ੈਲਣਗੀਆਂ,ਸੰਭਾਵਿਤ ਕੈਂਸਰ ਫ਼ੈਲੇਗਾ। ਉਨ੍ਹਾਂ ਅੱਗੇ ਕਿਹਾ ਪਲਾਂਟ ਲੱਗਣ ਨਾਲ ਪਿੰਡ ਦਾ ਸਮਾਜਿਕ ਢਾਂਚਾ ਤੇ ਲੋਕਾਂ ਦੀ ਜਿੰਦਗੀ ਖਿੰਡ-ਪੁੰਡ ਜਾਵੇਗਾ।ਕਿਉਂਕਿ ਪਲਾਂਟ ਲੱਗਣ ਨਾਲ ਪਿੰਡ ਦੀ ਇਸ ਲੰਿਕ ਸੜਕ ਉਤੇ ਰਿਹਾਇਸ਼ ਵਾਧੇ ਉਤੇ ਪੱਕੀ ਰੋਕ ਲੱਗ ਜਾਵੇਗੀ।ਇਸ ਪਾਸੇ ਕੋਈ ਮਕਾਨ ਨਹੀਂ ਬਣਾ ਸਕੇਗਾ।ਪਿੰਡ ਦੇ ਵਾਧੇ ਦੀ ਸੰਭਾਵਿਤ ਦਿਸ਼ਾ ਇਹੀ ਹੈ।ਇੰਝ ਪਿੰਡ ਦੇ ਭਵਿੱਖਤ ਵਾਧੇ ਉਤੇ ਰੋਕ ਲੱਗ ਜਾਵੇਗੀ।ਲੋਕ ਦੂਜੇ ਪਿੰਡਾਂ ਵਿੱਚ ਜਾਣ ਲਈ ਮਜ਼ਬੂਰ ਹੋ ਜਾਣਗੇ।
ਬਹਾਦਰ ਸਿੰਘ ਖੈਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕੱਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਧਰਨੇ ਵਿੱਚ ਸਮੂਲੀਅਤ ਕਰੇਗੀ।ਰਣਦੀਪ ਸਿੰਘ ਦੀਪੂ ਸਰਪੰਚ ਨੇ ਗ੍ਰਾਮ ਪੰਚਾਇਤ ਢੰਗਰਾਲੀ ਅਤੇ ਗ੍ਰਾਮ ਪੰਚਾਇਤ ਖੈਰਪੁਰ ਵੱਲੋਂ ਸ਼ਤਿਨਾਮ ਸਿੰਘ ਪੰਨੂ ਅਤੇ ਰਾਣ ਰਣਬੀਰ ਸਿੰਘ ਠੱਠਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਧਰਨੇ ਨੂੰ ਹਮਾਇਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਧਰਨੇ ਵਿੱਚ ਹਰਜਿੰਦਰ ਸਿੰਘ ਖਟੜਾ, ਬਲਦੇਵ ਸਿੰਘ,ਪੰਚ ਸੱਜਣ ਸਿੰਘ,ਲਖਵੀਰ ਸਿੰਘ,ਸੂਬੇਦਾਰ ਭਾਗ ਸਿੰਘ,ਜੋਗਾ ਸਿੰਘ,ਨਿਰਮਲ ਸਿੰਘ ਗਿੱਲ,ਅਰਸ਼ਪ੍ਰੀਤ ਸਿੰਘ,ਰਣਜੋਧ ਸਿੰਘ,ਪੰਚ ਗੁਰਪ੍ਰੀਤ ਸਿੰਘ,ਨਛੱਤਰ ਸਿੰਘ ਧਨੋਆ,ਅਮਰਜੀਤ ਸਿੰਘ ਬਬਲੀ,ਜਗਤਾਰ ਸਿੰਘ ਖਟੜਾ, ਸਰਬਜੀਤ ਸਿੰਘ ਰਾਣਾ, ਡਾ.ਸੁਖਵਿੰਦਰਪਾਲ ਸਿੰਘ,ਹਰਜੋਤ ਸਿੰਘ ਢੰਗਰਾਲੀ,ਮੋਹਨ ਸਿੰਘ ਚੌਂਕੀਦਾਰ ਆਦਿ ਸ਼ਾਮਲ ਸਨ।ਵਰਨਣਯੋਗ ਹੈ ਧਰਨੇ ਵਿੱਚ ਕਿਸਾਨ ਮਜ਼ਦੂਰ ਸ਼ੰਘਰਸ ਕਮੇਟੀ ਦੀ ਇਕਾਈ ਨਥਲਪੁਰ ਦੇ ਕਾਰਕੁੰਨ ਪ੍ਰਧਾਨ ਅਮਰੀਕ ਸਿੰਘ ਸੋਹੀ,ਰਣਧੀਰ ਸਿੰਘ ਧੀਰਾ ਅਮਰਜੀਤ ਸਿੰਘ ਪੱਪੂ ਅਤੇ ਰਣਜੀਤਪੁਰੇ ਤੇ ਬਲਜਿੰਦਰ ਸਿੰਘ ਵਿਰਕ ਤੇ ਰਾਜਵਿੰਦਰ ਸਿੰਘ ਕੰਗ ਵੀ ਸ਼ਾਮਲ ਹੋਏ