Saturday, April 25, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ, ਮਿਹਨਤੀ ਵਿਦਿਆਰਥੀਆਂ ਦਾ ਸਨਮਾਨ

April 25, 2026 08:34 PM
Rozana Sehaj times
ਬਠਿੰਡਾ /ਰਾਮਪੁਰਾ ਫੂਲ  : ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਇਸ ਵਾਰ ਦਾ ਨਤੀਜਾ ਕਾਫੀ ਸ਼ਾਨਦਾਰ ਰਿਹਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਦਸਵੀਂ ਜਮਾਤ ਵਿੱਚੋਂ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 11,000 ਰੁਪਏ, ਜਦਕਿ ਤੀਜੇ ਤੇ ਚੌਥੇ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 5,100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਤੋਂ ਇਲਾਵਾ 95 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਹੋਰ ਵਿਦਿਆਰਥੀਆਂ ਨੂੰ 1,100 ਤੋਂ 2,100 ਰੁਪਏ ਤੱਕ ਦੀ ਨਕਦ ਰਾਸ਼ੀ ਦੇ ਕੇ ਉਤਸ਼ਾਹਿਤ ਕੀਤਾ ਗਿਆ। ਸਮਾਰੋਹ ਦੌਰਾਨ ਮਾਪਿਆਂ ਦੀ ਵੀ ਵੱਡੀ ਹਾਜ਼ਰੀ ਰਹੀ, ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਇਸ ਉਪਲਬਧੀ ‘ਤੇ ਖੁਸ਼ੀ ਜਤਾਈ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਸ਼ੀ ਸਿੰਗਲਾ, ਰਜਿੰਦਰ ਜਿੰਦਲ, ਸਤੀਸ਼ ਗੁਪਤਾ, ਸਤਪਾਲ ਗਰਗ, ਹੇਮਰਾਜ ਮਿੱਤਲ, ਕੈਲਾਸ਼ ਕੌਸ਼ਿਕ, ਰਾਜ ਕੁਮਾਰ, ਅਜੀਤ ਅਗਰਵਾਲ ਅਤੇ ਸੁਨੀਲ ਸਿੰਗਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਉਪਮਾ ਸਿੰਗਲਾ ਅਤੇ ਪੂਨਮ ਜੇਠੀ ਸਮੇਤ ਸਮੂਹ ਸਟਾਫ ਨੇ ਵੀ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ।

Have something to say? Post your comment

 

More in Malwa

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ : ਸਪੀਕਰ ਸੰਧਵਾਂ

ਮਾਵਾਂ-ਧੀਆਂ ਦੇ ਸਨਮਾਨ ਲਈ ਸਰਕਾਰ ਵਚਨਬੱਧ : ਸਪੀਕਰ ਸੰਧਵਾਂ

ਸਪੀਕਰ ਸੰਧਵਾਂ ਵਲੋਂ ਪਿੰਡ ਨਵਾਂ ਨੱਥੇਵਾਲਾ ਅਤੇ ਧੂੜਕੋਟ ਦੇ ਸਰਕਾਰੀ ਸਕੂਲਾਂ ’ਚ 65 ਲੱਖ ਦੇ ਨਵੇਂ ਵਿਕਾਸ ਕਾਰਜਾਂ ਦਾ ਉਦਘਾਟਨ

ਮਿਲੇਨੀਅਮ ਸਕੂਲ ਨੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਖੇਤੀਬਾੜੀ ਨਾਲ ਸਬੰਧਤ ਗਤੀਵਿਧੀ ਦਾ ਆਯੋਜਨ ਕੀਤਾ

ਸਾਦਿਕ ਪੰਚਾਇਤ ਦੁਕਾਨ ਕਿਰਾਇਆ ਮਾਮਲਾ ਸਰਕਾਰ ਵੱਲੋਂ ਤੁਰਤ ਕਾਰਵਾਈ, 27 ਅਪ੍ਰੈਲ ਤੱਕ ਮੰਗੀ ਗਈ ਰਿਪੋਰਟ : ਅਰਸ਼ ਸੱਚਰ

ਡਾ. ਹਰੀ ਸਿੰਘ ਸੇਵਕ ਸੀਨੀ. ਸੈਕੰ. ਸਕੂਲ ਵਿਖੇ ‘ਮੌਕ ਐਕਸਰਸਾਈਜ਼’ ਦਾ ਆਯੋਜਨ

ਡੀ.ਸੀ.ਐਮ. ਸਕੂਲ ਦੇ ਬੱਚਿਆਂ ਨੇ ਵੰਨ-ਸਵੰਨੇ ਬੂਟੇ ਲਾ ਕੇ ਮਨਾਇਆ ਵਰਲਡ ਅਰਥ ਡੇ

ਤੇਜਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਦੀ ਤਾਕ ’ਚ ਬੈਠੇ 2 ਗਿਰੋਹ ਪੁਲਿਸ ਦੀ ਗ੍ਰਿਫਤ ਵਿੱਚ : ਥਾਣਾ ਮੁਖੀ

ਫਰੀਦਕੋਟ ਪੁਲਿਸ ਵੱਲੋਂ ਰੇਲਵੇ ਸਟੇਸ਼ਨਾ ’ਤੇ ਚਲਾਇਆ ਗਿਆ ਸਪੈਸ਼ਲ ਚੈਕਿੰਗ ਆਪ੍ਰੇਸ਼ਨ

ਸਮਾਜ ਦੀ ਤਾਕਤ ਏਕਤਾ ਵਿੱਚ ਹੈ : ਪ੍ਰਧਾਨ ਸ਼ਿਆਮਵੀਰ ਸ਼ਾਕਿਆ